ਮੌਲੀ ਬੈਦਵਾਨ ਕਬੱਡੀ ਕੱਪ : ਸ਼ੇਖ ਦੌਲਤ ਦੀ ਟੀਮ ਨੇ ਜਿੱਤਿਆ ਪਹਿਲਾ ਡੇਢ ਲੱਖ ਦਾ ਇਨਾਮ ਮੌਲੀ ਬੈਦਵਾਨ ਕਬੱਡੀ ਕੱਪ : ਸ਼ੇਖ ਦੌਲਤ ਦੀ ਟੀਮ ਨੇ ਜਿੱਤਿਆ ਪਹਿਲਾ ਡੇਢ ਲੱਖ ਦਾ ਇਨਾਮ,
Publish Date: Mon, 16 Nov 2026 05:45 PM (IST)
Updated Date: Tue, 17 Nov 2026 04:00 AM (IST)
ਵਿਧਾਇਕ ਕੁਲਵੰਤ ਸਿੰਘ ਨੇ ਕੀਤੀ ਸ਼ਮੂਲੀਅਤ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਬੈਦਵਾਨ ਸਪੋਰਟਸ ਕਲੱਬ ਮੌਲੀ ਬੈਦਵਾਨ ਵੱਲੋਂ ਪਿੰਡ ਮੌਲੀ ਬੈਦਵਾਨ, ਸੈਕਟਰ- 80 ਮੁਹਾਲੀ ਵਿਖੇ ਕਰਵਾਏ ਗਏ ਵਿਸ਼ਾਲ ਕਬੱਡੀ ਮੌਕੇ ਵੱਡੀ ਗਿਣਤੀ ’ਚ ਖੇਡ ਪ੍ਰੇਮੀਆਂ ਨੇ ਆਨੰਦ ਮਾਣਿਆ। ਜਿਸ ’ਚ ਪਹਿਲਾ ਡੇਢ ਲੱਖ ਰੁਪਏ ਇਨਾਮ ਸ਼ੇਖ ਦੌਲਤ ਦੀ ਟੀਮ ਨੇ ਜਿੱਤਿਆ, ਜਦੋਂ ਕਿ ਦੂਸਰਾ ਇਨਾਮ ਸਵਾ ਲੱਖ ਰੁਪਏ ਪਿੰਡ ਖੋਜੇਵਾਲ ਦੀ ਟੀਮ ਨੇ ਜਿੱਤਿਆ। ਇਸ ਮੌਕੇ ਖਿਡਾਰੀਆਂ ਅਤੇ ਖੇਡ ਆਯੋਜਕਾਂ ਦਾ ਹੌਸਲਾ ਵਧਾਉਣ ਲਈ ਵਿਧਾਇਕ ਕੁਲਵੰਤ ਸਿੰਘ ਨੇ ਉੱਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਕਬੱਡੀ ਕਲੱਬ ਦੇ ਪ੍ਰਬੰਧਕਾਂ ਦੀ ਤਰਫੋਂ ਬੈਸਟ ਰੇਡਰ ਅਮਿਤ ਅਤੇ ਬੈਸਟ ਜਾਫ਼ੀ ਚਿਰਾਗਦੀਨ ਨੂੰ ਸਪਲੈਂਡਰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਵੱਲੋਂ ਪ੍ਰਬੰਧਕਾਂ ਗੁਰਸੇਵਕ ਸਿੰਘ, ਸਤਵਿੰਦਰ ਸਿੰਘ ਮਿੱਠੂ ਅਤੇ ਅਵਤਾਰ ਸਿੰਘ ਮੌਲੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਕਬੱਡੀ ਖਿਡਾਰੀਆਂ ਲਈ ਅਜਿਹਾ ਮਾਹੌਲ ਉਪਲਬਧ ਕਰਵਾਇਆ। ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਰੰਗਲਾ ਪੰਜਾਬ ਬਣਾਉਣ ਦੀ ਮੁਹਿੰਮ ਤਹਿਤ ਸਮੁੱਚੇ ਪੰਜਾਬ ’ਚ ਖੇਡਾਂ, ਖਿਡਾਰੀਆਂ ਅਤੇ ਖੇਡ ਆਯੋਜਕਾਂ ਨੂੰ ਸਨਮਾਨਿਤ ਕੀਤੇ ਜਾਣ ਦੀ ਰਿਵਾਇਤ ਸ਼ੁਰੂ ਕੀਤੀ। ਜਿਸ ਦੇ ਚਲਦੇ ਬੱਚੇ ਹੁਣ ਨਸ਼ਿਆਂ ਤੋਂ ਦੂਰ ਹੋ ਕੇ ਖੇਡ ਮੈਦਾਨ ਵੱਲ ਜਾ ਕੇ ਆਪਣਾ ਸਮਾਂ ਬਤੀਤ ਕਰ ਰਹੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਆਰਪੀ ਸ਼ਰਮਾ, ਅਵਤਾਰ ਸਿੰਘ ਸਾਬਕਾ ਸਰਪੰਚ, ਸਤਿੰਦਰ ਸਿੰਘ ਮਿੱਠੂ ਕੌਂਸਲਰ, ਗੁਰਸੇਬਕ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਸਾਬਕਾ ਸਰਪੰਚ ਬਲੌਂਗੀ, ਮੁਖਤਿਆਰ ਸਿੰਘ ਸਰਪੰਚ ਕੁਰੜਾ, ਕਰਮਜੀਤ ਕੁਮਾਰ ਬਿੱਟੂ ਸਰਪੰਚ, ਬੱਚਿਤਰ ਸਿੰਘ ਬਾਵਾ, ਮੱਖਣ ਸਿੰਘ ਕੋਚ, ਭੁਪਿੰਦਰ ਸਿੰਘ ਬਿੰਦਾ ਕੁੰਬੜਾ, ਜਸਪਾਲ ਸਿੰਘ ਮਟੋਰ, ਤਰਲੋਚਨ ਸਿੰਘ ਮਟੋਰ, ਮਨਦੀਪ ਸਿੰਘ ਮਟੋਰ, ਦਰਸ਼ਨ ਸਿੰਘ ਮਟੋਰ, ਅਕਬਿੰਦਰ ਸਿੰਘ ਗੋਸਲ, ਸਤਨਾਮ ਸਿੰਘ ਗੀਗੇਮਾਜਰਾ ਸਰਪੰਚ, ਮਨਪ੍ਰੀਤ ਸਿੰਘ ਮਨੀ ਰਾਏਪੁਰ, ਰਜਿੰਦਰ ਸਿੰਘ ਰਾਜੂ ਸਰਪੰਚ, ਗੁਰਪ੍ਰੀਤ ਸਿੰਘ ਬਰਿਆਲੀ ਵੀ ਹਾਜ਼ਰ ਸਨ।