ਚੰਡੀਗੜ੍ਹ 'ਚ CBI ਦਾ ਵੱਡਾ ਐਕਸ਼ਨ, 4 ਸਰਵਿਸ ਪ੍ਰੋਵਾਈਡਰ ਏਜੰਸੀਆਂ ’ਤੇ ਛਾਪੇਮਾਰੀ; ਤਨਖਾਹ ਤੇ ਭਰਤੀ 'ਚ ਵੱਡੀ ਧੋਖਾਧੜੀ ਦਾ ਪਰਦਾਫਾਸ਼ ਚੰਡੀਗੜ੍ਹ 'ਚ ਵੀਰਵਾਰ ਸਵੇਰੇ ਕੇਂਦਰੀ ਜਾਂਚ ਬਿਊਰੋ (CBI) ਨੇ ਵੱਡੀ ਕਾਰਵਾਈ ਕੀਤੀ। ਪ੍ਰਸ਼ਾਸਨ ਨੂੰ ਤੀਜੀ ਅਤੇ ਚੌਥੀ ਸ਼੍ਰੇਣੀ ਦੇ ਕਰਮਚਾਰੀ ਮੁਹੱਈਆ ਕਰਵਾਉਣ ਵਾਲੀਆਂ ਚਾਰ ਵੱਡੀਆਂ ਸਰਵਿਸ ਪ੍ਰੋਵਾਈਡਰ ਏਜੰਸੀਆਂ ਦੇ ਦਫ਼ਤਰਾਂ ’ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਆਊਟਸੋਰਸਿੰਗ ਟੈਂਡਰਾਂ, ਕਰਮਚਾਰੀਆਂ ਦੀ ਭਰਤੀ ਅਤੇ ਤਨਖਾਹ 'ਚ ਗੜਬੜੀਆਂ ਸਬੰਧੀ ਮਿਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ।
Publish Date: Fri, 16 Oct 2026 02:02 PM (IST)
Updated Date: Fri, 16 Oct 2026 02:05 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ - ਚੰਡੀਗੜ੍ਹ 'ਚ ਵੀਰਵਾਰ ਸਵੇਰੇ ਕੇਂਦਰੀ ਜਾਂਚ ਬਿਊਰੋ (CBI) ਨੇ ਵੱਡੀ ਕਾਰਵਾਈ ਕੀਤੀ। ਪ੍ਰਸ਼ਾਸਨ ਨੂੰ ਤੀਜੀ ਅਤੇ ਚੌਥੀ ਸ਼੍ਰੇਣੀ ਦੇ ਕਰਮਚਾਰੀ ਮੁਹੱਈਆ ਕਰਵਾਉਣ ਵਾਲੀਆਂ ਚਾਰ ਵੱਡੀਆਂ ਸਰਵਿਸ ਪ੍ਰੋਵਾਈਡਰ ਏਜੰਸੀਆਂ ਦੇ ਦਫ਼ਤਰਾਂ ’ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਆਊਟਸੋਰਸਿੰਗ ਟੈਂਡਰਾਂ, ਕਰਮਚਾਰੀਆਂ ਦੀ ਭਰਤੀ ਅਤੇ ਤਨਖਾਹ 'ਚ ਗੜਬੜੀਆਂ ਸਬੰਧੀ ਮਿਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ।
ਚਾਰ ਏਜੰਸੀਆਂ ਦੇ ਦਫ਼ਤਰਾਂ 'ਚ ਪਹੁੰਚੀ CBI ਦੀ ਟੀਮ CBI ਦੀਆਂ ਟੀਮਾਂ ਏ ਟੂ ਜ਼ੈੱਡ (A to Z), ਜਾਹਰਵੀਰ, ਨੈਸ਼ਨਲ ਗਰੁੱਪ ਆਫ਼ ਸਰਵਿਸ ਅਤੇ ਕਮਸੀ ਐਂਟਰਪ੍ਰਾਈਜ਼ਿਜ਼ ਦੇ ਦਫ਼ਤਰਾਂ 'ਚ ਪਹੁੰਚੀਆਂ। ਸੈਕਟਰ-34, ਡੱਡੂਮਾਜਰਾ ਅਤੇ ਮਨੀਮਾਜਰਾ ਸਥਿਤ ਦਫ਼ਤਰਾਂ 'ਚ ਵੀ ਰਿਕਾਰਡ ਦੀ ਜਾਂਚ ਕੀਤੀ ਗਈ।
ਇਹ ਸਾਰੀਆਂ ਏਜੰਸੀਆਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਆਊਟਸੋਰਸਿੰਗ ਰਾਹੀਂ ਕਰਮਚਾਰੀ ਮੁਹੱਈਆ ਕਰਵਾਉਂਦੀਆਂ ਹਨ। ਇਨ੍ਹਾਂ ਚਾਰਾਂ ਗਰੁੱਪਾਂ ਨਾਲ ਜੁੜੇ ਲਗਭਗ 30 ਹਜ਼ਾਰ ਕਰਮਚਾਰੀ ਕੰਮ ਕਰ ਰਹੇ ਹਨ। CBI ਨੇ ਇਨ੍ਹਾਂ ਏਜੰਸੀਆਂ ਦੇ ਸੰਚਾਲਕਾਂ ਦੇ ਘਰਾਂ ’ਤੇ ਵੀ ਛਾਪੇਮਾਰੀ ਕੀਤੀ ਹੈ।
ਤੈਅ ਤਨਖਾਹ ਤੋਂ ਘੱਟ ਪੈਸੇ ਦੇਣ ਅਤੇ ਜਾਅਲੀ ਹਾਜ਼ਰੀ ਦੇ ਦੋਸ਼
ਦੋਸ਼ ਹਨ ਕਿ ਕਰਮਚਾਰੀਆਂ ਨੂੰ ਤੈਅ ਕੀਤੀ ਗਈ ਤਨਖਾਹ ਨਾਲੋਂ ਘੱਟ ਪੈਸੇ ਦਿੱਤੇ ਜਾਂਦੇ ਸਨ ਅਤੇ ਉਨ੍ਹਾਂ ਦੀ ਜਾਅਲੀ ਹਾਜ਼ਰੀ ਵੀ ਲਗਾਈ ਜਾਂਦੀ ਸੀ।
ਫਿਲਹਾਲ CBI ਦੇ ਅਧਿਕਾਰੀ ਇਸ ਮਾਮਲੇ ’ਤੇ ਕੁਝ ਵੀ ਕਹਿਣ ਤੋਂ ਬਚ ਰਹੇ ਹਨ। ਛਾਪੇਮਾਰੀ ਦੀ ਕਾਰਵਾਈ ਅਜੇ ਜਾਰੀ ਹੈ ਅਤੇ ਦੇਰ ਸ਼ਾਮ ਤੱਕ ਇਸ ਮਾਮਲੇ 'ਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।