- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ ਦੀ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਅੱਜ ਸਿਫਰ ਕਾਲ ਦੌਰਾਨ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਐਕਟ ਵਿੱਚ ਸੋਧ ਕਰਨ ਦਾ ਮੁੱਦਾ ਚੁੱਕਿਆ । ਸ਼੍ਰੀਮਤੀ ਮਜੀਠੀਆ ਨੇ ਕਿਹਾ ਕਿ ਸਦਨ ਵਿੱਚ ਬੈਠੇ ਸਮੂਹ ਸਿੱਖ ਵਿਧਾਇਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਗੇ ਪੇਸ਼ ਹੋ ਕੇ ਇਹ ਗੱਲ ਸਵੀਕਾਰ ਕੀਤੀ

ਜੈ ਸਿੰਘ ਛਿੱਬਰ, ਚੰਡੀਗੜ੍ਹ : ਅਕਾਲੀ ਦਲ ਦੀ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਅੱਜ ਸਿਫਰ ਕਾਲ ਦੌਰਾਨ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਐਕਟ ਵਿੱਚ ਸੋਧ ਕਰਨ ਦਾ ਮੁੱਦਾ ਚੁੱਕਿਆ । ਸ਼੍ਰੀਮਤੀ ਮਜੀਠੀਆ ਨੇ ਕਿਹਾ ਕਿ ਸਦਨ ਵਿੱਚ ਬੈਠੇ ਸਮੂਹ ਸਿੱਖ ਵਿਧਾਇਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਗੇ ਪੇਸ਼ ਹੋ ਕੇ ਇਹ ਗੱਲ ਸਵੀਕਾਰ ਕੀਤੀ ਅਤੇ ਜੈਕਾਰੇ ਲਾਏ ਸਨ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਐਕਟ ਵਿੱਚ ਸੋਧ ਕਰਨਗੇ ਪਰ ਅੱਜ ਇਹ ਸਰਕਾਰ ਨੇ ਇਸ ਮੁੱਦੇ ਤੇ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਨਾਲ ਕੋਈ ਤਾਲਮੇਲ ਨਹੀਂ ਕੀਤਾ। ਉਨ੍ਹਾਂ ਬੀਤੇ ਦਿਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਵਿਧਾਇਕਾਂ ਨੂੰ ਸੰਗਤ ਦਾ ਰੂਪ ਦੇਣ ਤੇ ਵੀ ਸਵਾਲ ਖੜੇ ਕੀਤੇ ਸ਼੍ਰੀਮਤੀ ਮਜੀਠੀਆ ਨੇ ਕਿਹਾ ਕਿ ਸਿੱਖ ਸੰਗਤ ਉਹ ਹੁੰਦੀ ਹੈ, ਜੋ ਗੁਰਦੁਆਰਾ ਜਾਂ ਧਾਰਮਿਕ ਅਸਥਾਨ ਤੇ ਬੈਠ ਕੇ ਗੁਰਬਾਣੀ ਦਾ ਵਿਚਾਰ ਕਰਦੀ ਹੁੰਦੀ ਹੈ।
ਵਿਧਾਨ ਸਭਾ ਵਿੱਚ ਬੈਠੇ ਵਿਧਾਇਕ ਅਤੇ ਮੰਤਰੀ ਹਨ। ਇਸ ਨੂੰ ਲੈ ਕੇ ਸਦਨ ਵਿੱਚ ਖੂਬ ਹੰਗਾਮਾ ਹੋਇਆ। ਵਿਰੋਧੀ ਧਿਰ ਨੇ ਹਮਲਾ ਅਪਣਾਉਣ ਦਾ ਯਤਨ ਕੀਤਾ ਜਦ ਕਿ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸ੍ਰੀਮਤੀ ਮਜੀਠੀਆ ਦੇ ਹੱਕ ਵਿੱਚ ਖੜੇ ਹੋ ਗਏ। ਉਨ੍ਹਾਂ ਨੇ ਵੀ ਸਰਕਾਰ ਨੂੰ ਪੁੱਛਿਆ ਕਿ ਦੱਸਿਆ ਜਾਵੇ ਕਿ ਪੰਜਾਬ ਸਰਕਾਰ ਐਕਟ ਵਿੱਚ ਕਦੋਂ ਸੋਧ ਕਰੇਗੀ।
ਆਪ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੋਸ਼ ਲਾਇਆ ਕਿ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਬਾਦਲ ਪਰਿਵਾਰ ਨੇ ਦਿੱਤੀ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿੱਖ ਰਹੋ ਰੀਤਾਂ ਬਾਰੇ ਹੋਰ ਜਾਣਕਾਰੀ ਇਕੱਤਰ ਕਰਨ ਦੀ ਗੱਲ ਕਹੀ।