ਲੋਕ ਜਨ ਸ਼ਕਤੀ ਪਾਰਟੀ ਲੜੇਗੀ 117 ਵਿਧਾਨ ਸਭਾ ਹਲਕਿਆਂ ’ਤੇ ਚੋਣ : ਕੇਪੀ ਚੌਧਰੀ ਲੋਕ ਜਨ ਸ਼ਕਤੀ ਪਾਰਟੀ ਲੜੇਗੀ 117 ਹਲਕਿਆਂ ’ਤੇ ਚੋਣ : ਕੇਪੀ ਚੌਧਰੀ,
Publish Date: Thu, 08 Oct 2026 07:22 PM (IST)
Updated Date: Thu, 08 Oct 2026 07:23 PM (IST)
- ਔਰਤਾਂ ਦੀ ਹਰ ਖੇਤਰ ’ਚ ਭਾਗੀਦਾਰੀ ਨੂੰ ਬਣਾਇਆ ਜਾਵੇਗਾ ਯਕੀਨੀ ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ ਮੁਹਾਲੀ : ਆਗਾਮੀ ਵਿਧਾਨ ਸਭਾ ਚੋਣਾਂ ਵਿਚ ਲੋਕ ਜਨ ਸ਼ਕਤੀ ਪਾਰਟੀ 117 ਵਿਧਾਨ ਸਭਾ ਹਲਕਿਆਂ ’ਤੇ ਆਪਣੇ ਉਮੀਦਵਾਰ ਉਤਾਰਨ ਜਾ ਰਹੀ ਹੈ, ਜਿਸ ਦੇ ਲਈ ਪਾਰਟੀ ਵੱਲੋਂ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ। ਲੋਕ ਜਨ ਸ਼ਕਤੀ ਪਾਰਟੀ ਦੇ ਵਰਕਰ ਅਤੇ ਸਮਰਥਕ ਪੂਰੇ ਜੋਸ਼ ਦੇ ਨਾਲ ਆਪੋ-ਆਪਣੇ ਮੋਰਚੇ ’ਤੇ ਡੱਟ ਚੁੱਕੇ ਹਨ। ਇਹ ਗੱਲ ਅੱਜ ਲੋਕ ਜਨ ਸ਼ਕਤੀ ਪਾਰਟੀ ਦੇ ਕੌਮੀ ਜਨਰਲ ਸਕੱਤਰ, ਪੰਜਾਬ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਪਾਰਟੀ ਇੰਚਾਰਜ ਕੇਪੀ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ। ਪਾਰਟੀ ਦੇ ਕੌਮੀ ਨੇਤਾ ਕੇਪੀ ਚੌਧਰੀ ਅੱਜ ਸਾਬਕਾ ਕੇਂਦਰੀ ਮੰਤਰੀ ਅਤੇ ਪਾਰਟੀ ਦੇ ਸੰਸਥਾਪਕ ਰਾਮ ਬਿਲਾਸ ਪਾਸਵਾਨ ਦੀ ਬਰਸੀ ਮੌਕੇ ਰੱਖੇ ਗਏ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਪਾਰਟੀ ਦੇ ਸੀਨੀਅਰ ਨੇਤਾ ਕੇਪੀ ਚੌਧਰੀ, ਪੰਜਾਬ ਦੇ ਕਨਵੀਨਰ ਰਵਿੰਦਰਪਾਲ ਸਿੰਘ ਬਾਵਾ, ਪ੍ਰਸਿੱਧ ਸਮਾਜ ਸੇਵੀ ਅਤੇ ਕਾਰੋਬਾਰੀ ਸੁਖਦੇਵ ਸਿੰਘ ਪੰਜੇਟਾ ਅਤੇ ਸੁਖਮਿੰਦਰ ਸਿੰਘ ਗਰੇਵਾਲ ਸਮੇਤ ਵੱਡੀ ਗਿਣਤੀ ਵਿਚ ਜੁੜੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਵੱਲੋਂ ਸਵਰਗੀ ਰਾਮ ਬਿਲਾਸ ਪਾਸਵਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਸੀਨੀਅਰ ਨੇਤਾ ਕੇਪੀ ਚੌਧਰੀ ਨੇ ਦੱਸਿਆ ਕਿ ਪੰਜਾਬ ਵਿਚ ਲੋਕ ਜਨ ਸ਼ਕਤੀ ਪਾਰਟੀ ਬੇਰੁਜ਼ਗਾਰੀ, ਪ੍ਰਵਾਸ, ਨਸ਼ਾਖੋਰੀ ਦੀ ਰੋਕਥਾਮ, ਕਾਨੂੰਨ ਵਿਵਸਥਾ, ਪਾਣੀ ਦੀ ਵੰਡ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕੰਮ ਕਰੇਗੀ। ਇਸ ਤੋਂ ਇਲਾਵਾ ਪਾਰਟੀ ਘੱਟ ਗਿਣਤੀ ਭਾਈਚਾਰੇ ਦੀ ਭਲਾਈ ਨੂੰ ਯਕੀਨੀ ਬਣਾਉਣ, ਪੰਜਾਬ ਵਿਚ ਨਵੇਂ ਤੇ ਆਧੁਨਿਕ ਉਦਯੋਗ ਸਥਾਪਿਤ ਕਰਨ, ਮੌਜੂਦਾ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨ, ਆਧੁਨਿਕ ਤਕਨੀਕੀ ਢਾਂਚਾ ਮੁਹੱਈਆ ਕਰਵਾਉਣ ਲਈ ਵਚਨਵੱਧ ਹੈ। ਸਵਰਗੀ ਰਾਮ ਬਿਲਾਸ ਪਾਸਵਾਨ ਨੂੰ ਯਾਦ ਕਰਦੇ ਹੋਏ ਕੇਪੀ ਚੌਧਰੀ ਨੇ ਦੱਸਿਆ ਕਿ ਸਾਡੇ ਨੇਤਾ ਨੇ ਭਾਰਤ ਦੇ 6 ਪ੍ਰਧਾਨ ਮੰਤਰੀਆਂ ਵੀਪੀ ਸਿੰਘ, ਐੱਚਡੀ ਦੇਵਗੜਾ, ਇੰਦਰ ਕੁਮਾਰ ਗੁਜਰਾਲ, ਅਟਲ ਬਿਹਾਰੀ ਬਾਜਪਾਈ, ਡਾ. ਮਨਮੋਹਨ ਸਿੰਘ ਅਤੇ ਨਰਿੰਦਰ ਮੋਦੀ ਦੇ ਨਾਲ ਕੰਮ ਕਰਕੇ ਰਾਸ਼ਟਰ ਨਿਰਮਾਣ ’ਚ ਅਹਿਮ ਭੂਮਿਕਾ ਨਿਭਾਈ ਅਤੇ ਸ੍ਰੀ ਪਾਸਵਾਨ ਨੇ ਭਾਰਤ ਦੀ ਸੰਸਦ ਵਿਚ ਡਾ. ਬੀਆਰ ਅੰਬੇਡਕਰ ਦੀ ਤਸਵੀਰ ਲਗਵਾ ਕੇ ਇਕ ਇਤਿਹਾਸਕ ਕਾਰਜ ਕੀਤਾ। ਇਸ ਮੌਕੇ ਪੰਕਜ ਭਾਰਦਵਾਜ, ਪ੍ਰੇਮ ਸਿੰਘ ਸਫਰੀ, ਮੁੱਖਤੋਲ ਸਿੰਘ, ਸਤਪਾਲ ਸਿੰਘ, ਰੋਮੀਮਸੀ, ਸਿਮਰਨਜੀਤ ਸਿੰਘ, ਸੁਖਵਿੰਦਰ ਸਿੰਘ ਸੰਧੂ, ਗੁਲਜ਼ਾਰ ਪਾਸਵਾਨ ਕੁਮਾਰ, ਰੰਜਨ ਸਿੰਘ, ਰਿਸ਼ੀਪਾਲ ਸਿੰਘ ,ਮਨਦੀਪ ਕੌਰ, ਮਨਜੀਤ ਸਿੰਘ, ਭੁਪਿੰਦਰ ਸਿੰਘ, ਵਿਸ਼ਵਦੀਪ ਸਿੰਘ, ਬਿਕਰਮਜੀਤ ਸਿੰਘ ਧਾਲੀਵਾਲ, ਸਵਰਨ ਸਿੰਘ ਬੰਗੜ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ ਸ਼ੇਰਗਿਲ ਸਮੇਤ ਵੱਡੀ ਗਿਣਤੀ ’ਚ ਲੋਕ ਜਨ ਸ਼ਕਤੀ ਪਾਰਟੀ ਦੇ ਵਰਕਰ ਅਤੇ ਸਮਰਥਕ ਮੌਜੂਦ ਸਨ।