ਲੋਕ ਹਿੱਤ ਮਿਸ਼ਨ ਦੀ ਵੱਡੀ ਅਪੀਲ: ਬੀਬੀ ਖਾਲੜਾ ਨੂੰ ਖਰੜ ਹਲਕੇ ਤੋਂ ਚੋਣ ਲੜਨ ਦਾ ਦਿੱਤਾ ਸੱਦਾ, ਖਰੜ ਦੇ ਵੋਟਰ ਬੀਬੀ ਨੂੰ ਜਿਤਾ ਕੇ ਭੇਜਣਗੇ ਵਿਧਾਨ ਸਭਾ
ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਨੇ ਐਲਾਨ ਕੀਤਾ ਹੈ ਕਿ ਬੀਬੀ ਖਾਲੜਾ ਜੇਕਰ ਪੰਥਕ ਜਥੇਬੰਦੀਆਂ ਵੱਲੋਂ ਹਲਕਾ ਖਰੜ ਤੋਂ ਚੋਣ ਲੜਨਾ ਚਾਹੁੰਣ ਤਾਂ ਉਹ ਸਾਰੇ ਦਾਅਵੇ ਛੱਡ ਕੇ ਉਨ੍ਹਾਂ ਦੀ ਜਿੱਤ ਲਈ ਦਿਨ-ਰਾਤ ਕਾਫ਼ਲੇ ਬਣਾ ਕੇ ਚੱਲਣਗੇ।
Publish Date: Tue, 14 Jul 2026 12:34 PM (IST)
Updated Date: Tue, 14 Jul 2026 12:40 PM (IST)
ਸ਼੍ਰੀ ਗਣੇਸ਼, ਪੰਜਾਬੀ ਜਾਗਰਣ, ਮਾਜਰੀ। ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਨੇ ਐਲਾਨ ਕੀਤਾ ਹੈ ਕਿ ਬੀਬੀ ਖਾਲੜਾ ਜੇਕਰ ਪੰਥਕ ਜਥੇਬੰਦੀਆਂ ਵੱਲੋਂ ਹਲਕਾ ਖਰੜ ਤੋਂ ਚੋਣ ਲੜਨਾ ਚਾਹੁੰਣ ਤਾਂ ਉਹ ਸਾਰੇ ਦਾਅਵੇ ਛੱਡ ਕੇ ਉਨ੍ਹਾਂ ਦੀ ਜਿੱਤ ਲਈ ਦਿਨ-ਰਾਤ ਕਾਫ਼ਲੇ ਬਣਾ ਕੇ ਚੱਲਣਗੇ।
ਇਸ ਸਬੰਧੀ ਮਿਸ਼ਨ ਆਗੂ ਸੁਖਦੇਵ ਸਿੰਘ ਸੁੱਖਾ ਕੰਸਾਲਾ, ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤ ਮਾਜਰਾ, ਮਨਦੀਪ ਸਿੰਘ ਖਿਜ਼ਰਾਬਾਦ ਅਤੇ ਗੁਰਸ਼ਰਨ ਸਿੰਘ ਨੱਗਲ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨਾਲ ਹੋਏ ਅਨਿਆਂ ਅਤੇ ਸ਼ਹੀਦੀ ਦੇ ਇਨਸਾਫ਼ ਲਈ ਫ਼ਿਲਮ ਸਤਲੁਜ ਨਾਲ ਸਿੱਖਾਂ ਅਤੇ ਮਨੁੱਖੀ ਅਧਿਕਾਰਾਂ ਦੇ ਹਾਮੀ ਲੋਕਾਂ 'ਚ ਮੁੜ ਲਹਿਰ ਖੜ੍ਹੀ ਹੋਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸੇ ਦੇ ਚੱਲਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਦੀ ਕੁਰਬਾਨੀ ਅਤੇ ਉਨ੍ਹਾਂ ਦੀ ਅਖੌਤੀ ਪੰਥਕਾਂ ਦੀ ਨਲਾਇਕੀ ਕਾਰਨ ਖਡੂਰ ਸਾਹਿਬ ਤੋਂ ਵਿਧਾਨ ਸਭਾ ਚੋਣਾਂ ਦੌਰਾਨ ਹਰਾਉਣ ਦੀ ਗੱਲ ਵੀ ਚੱਲੀ ਹੈ।
ਇਸ ਲਈ ਸਾਡਾ ਮਿਸ਼ਨ ਭਾਵੇਂ ਕਿਸੇ ਵੀ ਸਿਆਸੀ ਧਿਰ ਦਾ ਵਿੰਗ ਨਹੀਂ ਹੈ ਪਰ ਭਾਈ ਖਾਲੜਾ ਦੀ ਕੁਰਬਾਨੀ ਸਦਕਾ ਅਸੀਂ ਇਹ ਫ਼ੈਸਲਾ ਲਿਆ ਹੈ ਕਿ ਜੇਕਰ ਬੀਬੀ ਵਾਰਿਸ ਪੰਜਾਬ ਅਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਹਲਕਾ ਖਰੜ ਤੋਂ ਚੋਣ ਲੜਨ ਤਾਂ ਉਹ ਉਨ੍ਹਾਂ ਦੀ ਕੁਰਬਾਨੀ ਦਾ ਕਿਣਕਾ ਮਾਤਰ ਰਿਣ ਉਤਾਰਨ ਲਈ ਸਮੂਹ ਪੰਥਕ ਉਮੀਦਵਾਰਾਂ ਨੂੰ ਘਰ-ਘਰ ਜਾ ਕੇ ਬੀਬੀ ਖਾਲੜਾ ਦੇ ਹੱਕ ’ਚ ਤੋਰਨਗੇ ਤੇ ਵਾਅਦਾ ਕਰਦੇ ਹਾਂ ਕਿ ਖਰੜ ਹਲਕੇ ਦੇ ਵੋਟਰ ਬੀਬੀ ਨੂੰ ਜਿਤਾਕੇ ਵਿਧਾਨ ਸਭਾ ’ਚ ਭੇਜਣਗੇ।