ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕਟ ਗਵਰਨਰਜ਼ ਜ਼ੋਨ ਐਡਵਾਈਜ਼ਰੀ ਦੀ ਹੋਈ ਬੈਠਕ ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕਟ ਗਵਰਨਰਜ਼ ਜ਼ੋਨ ਐਡਵਾਈਜ਼ਰੀ ਦੀ ਹੋਈ ਬੈਠਕ
Publish Date: Wed, 23 Sep 2026 07:29 PM (IST)
Updated Date: Wed, 23 Sep 2026 07:33 PM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕਟ 321-ਐੱਫ਼ ਦੇ ਰੀਜ਼ਨ 14 ਅਧੀਨ ਜ਼ੋਨ 1, 2 ਅਤੇ 3 ਦੀ ਡਿਸਟ੍ਰਿਕਟ ਗਵਰਨਰਜ਼ ਜ਼ੋਨ ਐਡਵਾਈਜ਼ਰੀ ਦੀ ਬੈਠਕ ਖਰੜ ਵਿਖੇ ਕੀਤੀ ਗਈ। ਇਸ ਮੌਕੇ ਸਾਬਕਾ ਡਿਸਟ੍ਰਿਕਟ ਗਵਰਨਰ ਪੀਐੱਮਜੇਐੱਫ਼ ਲਾਇਨ ਪ੍ਰੀਤ ਕੰਵਲ ਸਿੰਘ, ਡਿਸਟ੍ਰਿਕਟ ਐਡਮਿਨਿਸਟ੍ਰੇਟਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਐੱਮਜੇਐੱਫ਼ ਲਾਇਨ ਅਮਨਦੀਪ ਸਿੰਘ ਗੁਲਾਟੀ, ਰੀਜ਼ਨ ਚੇਅਰਪਰਸਨ ਗੈਸਟ ਆਫ਼ ਆਨਰ ਵਜੋਂ ਹਾਜ਼ਰ ਰਹੇ।ਇਸ ਬੈਠਕ ਵਿਚ ਤਿੰਨੇ ਜ਼ੋਨਾਂ ਖਰੜ, ਕੁਰਾਲੀ, ਰੋਪੜ, ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਮੋਰਿੰਡਾ ਮੁਹਾਲੀ ਦੇ ਲਾਇਨਜ਼ ਕਲੱਬਾਂ ਦੇ ਪ੍ਰਧਾਨਾਂ, ਸਕੱਤਰਾਂ, ਖ਼ਜ਼ਾਨਚੀਆਂ, ਪੀਆਰਓ, ਮੀਤ ਪ੍ਰਧਾਨਾਂ ਤੇ ਰੀਜ਼ਨ ਕੋਆਰਡੀਨੇਟਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੀਐੱਮਜੇਐੱਫ਼ ਲਾਇਨ ਪ੍ਰੀਤ ਕੰਵਲ ਸਿੰਘ ਨੇ ਕਿਹਾ ਕਿ ਲਾਇਨਜ਼ ਕਲੱਬਾਂ ਦੀ ਅਸਲ ਤਾਕਤ ਟੀਮ ਵਰਕ ਅਤੇ ਸਮਾਜ ਦੀ ਨਿਰਸਵਾਰਥ ਸੇਵਾ ਵਿਚ ਹੈ। ਉਨ੍ਹਾਂ ਨੇ ਕਲੱਬਾਂ ਨੂੰ ਵੱਧ ਤੋਂ ਵੱਧ ਲੋਕ-ਭਲਾਈ ਦੇ ਪ੍ਰੋਜੈਕਟ ਕਰਨ, ਨਵੇਂ ਮੈਂਬਰਾਂ ਨੂੰ ਲਾਇਨਿਜ਼ਮ ਨਾਲ ਜੋੜਨ ਅਤੇ ਆਪਸੀ ਤਾਲਮੇਲ ਨਾਲ ਡਿਸਟ੍ਰਿਕਟ ਦੇ ਟੀਚਿਆਂ ਦੀ ਪ੍ਰਾਪਤੀ ਲਈ ਕੰਮ ਕਰਨ ਦਾ ਸੱਦਾ ਦਿੱਤਾ। ਬੈਠਕ ਵਿਚ ਰੀਜ਼ਨ ਚੇਅਰਪਰਸਨ ਐੱਮਜੇਐੱਫ਼ ਲਾਇਨ ਅਮਨਦੀਪ ਸਿੰਘ ਗੁਲਾਟੀ ਨੇ ਜ਼ੋਨ 1, 2 ਅਤੇ 3 ਦੇ ਕਲੱਬਾਂ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸਮੀਖਿਆ ਕੀਤੀ। ਇਸ ਦੌਰਾਨ ਕਲੱਬਾਂ ਦੀਆਂ ਸਰਗਰਮੀਆਂ, ਮੈਂਬਰਸ਼ਿਪ, ਸਮਾਜ ਸੇਵਾ ਪ੍ਰੋਜੈਕਟਾਂ ਅਤੇ ਡਿਸਟ੍ਰਿਕਟ ਦੇ ਟੀਚਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਐੱਮਜੇਐੱਫ਼ ਲਾਇਨ ਸ਼ਿਆਮ ਗੌਤਮ, ਹਰਬੰਸ ਸਿੰਘ, ਸੰਦੀਪ ਵਰਮਾ, ਨਵੀਨ ਕੇ ਗੁਪਤਾ ਤੇ ਹੋਰ ਮੈਂਬਰ ਵੱਡੀ ਗਿਣਤੀ ਵਿਚ ਮੌਜੂਦ ਸਨ।