ਖੂਨੀ ਮਾਜਰਾ ’ਚ ਬਣਨ ਵਾਲੇ ਖੇਡ ਕੰਪਲੈਕਸ ਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਖੂਨੀ ਮਾਜਰਾ ’ਚ ਬਣਨ ਵਾਲੇ ਖੇਡ ਕੰਪਲੈਕਸ ਅਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ
Publish Date: Mon, 21 Sep 2026 07:37 PM (IST)
Updated Date: Tue, 22 Sep 2026 04:06 AM (IST)
ਖਰੜ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਨੇ ਸ਼ੁਰੂ ਕਰਵਾਏ ਕੰਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਰੜ : ਖਰੜ ਹਲਕੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਖ-ਵੱਖ ਵਿਕਾਸ ਕਾਰਜਾਂ ਦੀ ਚੇਅਰਮੈਨ, ਯੂਥ ਡਿਵੈਲਪਮੈਂਟ ਬੋਰਡ ਪੰਜਾਬ ਪਰਮਿੰਦਰ ਗੋਲਡੀ ਵੱਲੋਂ ਕੀਤੀ ਗਈ ਸ਼ੁਰੂਆਤ।ਇਸ ਬਾਰੇ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫਸਰ ਅਸ਼ੋਕ ਪੱਥਰੀਆ ਨੇ ਦੱਸਿਆ ਕਿ ਅੱਜ 1.25 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋਈ ਹੈ ਜਿਨ੍ਹਾਂ ਵਿਚ ਖਰੜ ਦੇ ਵਾਰਡ ਨੰਬਰ 14 ਵਿੱਚ ਗੁੱਗਾਮਾੜੀ ਰੋਡ ’ਤੇ ਪੇਵਰ ਟਾਈਲਾਂ ਦੀ ਰੀਲੇਇੰਗ, ਵਾਰਡ ਨੰਬਰ 24 ਵਿੱਚ ਸੋਢੀ ਸਵੀਟਸ ਵੱਲ ਜਾਂਦੀ ਗਲੀ ਅਤੇ ਮਾਇਆ ਦੇਵੀ ਦੇ ਘਰਾਂ ਨੇੜੇ ਗਲੀ ਵਿੱਚ ਇੰਟਰਲਾਕਿੰਗ ਪੇਵਰ ਟਾਈਲਾਂ ਅਤੇ ਸਟਾਰਮ ਪਾਈਪ ਦੀ ਰੀਲੇਇੰਗ ਅਤੇ ਵਾਰਡ ਨੰਬਰ 18 ਦੇ ਪਿੰਡ ਖੂਨੀ ਮਾਜਰਾ ਵਿਖੇ ਸਪੋਰਟਸ ਕੰਪਲੈਕਸ ਦੇ ਨਿਰਮਾਣ ਕਾਰਜ ਸ਼ਾਮਿਲ ਹਨ।ਇਸ ਮੌਕੇ ਸੰਬੋਧਨ ਕਰਦਿਆਂ ਪਰਮਿੰਦਰ ਗੋਲਡੀ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਲਈ ਬਿਹਤਰ ਖੇਡ ਸਹੂਲਤਾਂ ਯਕੀਨੀ ਬਣਾਉਣ ਲਈ ਮਾਨ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਟੇਡੀਅਮ ਵਿਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਜੀਵੇਂ ਖੇਡ ਮੈਦਾਨ, ਓਪਨ ਜਿਮ, ਬਾਸਕਟਬਾਲ ਗਰਾਊਂਡ, ਰਨਿੰਗ ਅਤੇ ਜੌਗਿੰਗ ਟਰੈਕ, ਵੱਖ-ਵੱਖ ਕਿਸਮ ਦੇ ਓਪਨ ਸਿਟਿੰਗ ਏਰੀਆ, ਵੱਖਰੀ ਪਾਰਕਿੰਗ ਅਤੇ ਪਬਲਿਕ ਟਾਇਲਟ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਉਪਲਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਹਲਕਾ ਖਰੜ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜਾਂ ਨੂੰ ਲਗਾਤਾਰ ਤਰਜੀਹ ਦਿੱਤੀ ਜਾ ਰਹੀ ਹੈ।ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਰਘੁਬੀਰ ਸਿੰਘ ਮੋਦੀ, ਗੁਰਸ਼ਰਨ ਸਿੰਘ (ਸੰਗਠਨ ਇੰਚਾਰਜ), ਸੁਖਵਿੰਦਰ ਸਿੰਘ ਬਿੱਟੂ (ਚੇਅਰਮੈਨ ਮਾਰਕੀਟ ਕਮੇਟੀ ਖਰੜ), ਰਾਮ ਸਰੂਪ, ਜੁਝਾਰ ਸਿੰਘ (ਬਲਾਕ ਪ੍ਰਧਾਨ), ਮੋਹਨ ਸਿੰਘ, ਏ.ਐੱਮ.ਈ. ਜਤਿੰਦਰ ਸਿੰਘ, ਆਰਕੀਟੈਕਟ ਆਸ਼ੀਸ਼ ਬਾਂਸਲ ਅਤੇ ਹਰਮੀਤ ਸਿੰਘ ਤੋਂ ਇਲਾਵਾ ਪਾਰਟੀ ਆਗੂ, ਵਲੰਟੀਅਰ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਮੌਜੂਦ ਰਹੇ।