ਵਿਦਿਆਰਥੀਆਂ ਦੇ ਪੇਸ਼ੇਵਰ ਵਿਕਾਸ ਲਈ ‘ਲਿੰਕਡਇਨ ਐਕਸਪੀਰੀਅੰਸ ਜ਼ੋਨ’ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਪੇਸ਼ੇਵਰ ਵਿਕਾਸ ਲਈ 'ਲਿੰਕਡਇਨ ਐਕਸਪੀਰੀਅੰਸ ਜ਼ੋਨ' ਦਾ ਲਾਂਚ
Publish Date: Thu, 29 Oct 2026 06:20 PM (IST)
Updated Date: Thu, 29 Oct 2026 06:22 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਦੇ ਲਾਂਡਰਾਂ ਕੈਂਪਸ ਵਿਖੇ ਸਿੱਖਿਆ ਅਤੇ ਉਦਯੋਗ ਜਗਤ ਵਿਚਕਾਰ ਸਹਿਯੋਗ ਨੂੰ ਵਧਾਉਣ ਲਈ ਲਿੰਕਡਇਨ ਐਕਸਪੀਰੀਅੰਸ ਜ਼ੋਨ’ ਦੀ ਸ਼ੁਰੂਆਤ ਕੀਤੀ ਗਈ। ਇਸ ਪਹਿਲਕਦਮੀ ਦਾ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਵਿਹਾਰਕ ਤਜ਼ਰਬੇ ’ਤੇ ਆਧਾਰਿਤ ਸਿੱਖਿਆ, ਪੇਸ਼ੇਵਰ ਤਿਆਰੀ ਅਤੇ ਤਕਨਾਲੋਜੀ-ਆਧਾਰਿਤ ਕਰੀਅਰ ਸਰੋਤਾਂ ਰਾਹੀਂ ਉਦਯੋਗ ਦੀਆਂ ਬਦਲਦੀਆਂ ਨਵੀਆਂ ਲੋੜਾਂ ਲਈ ਤਿਆਰ ਕਰਨਾ ਹੈ। ਇਸ ਵਿਸ਼ੇਸ਼ ਉਦਘਾਟਨ ਸਮਾਰੋਹ ਵਿਚ ਸੀਜੀਸੀ ਲਾਂਡਰਾਂ ਦੇ ਵਾਈਸ ਚੇਅਰਮੈਨ ਪਰਮਪਾਲ ਸਿੰਘ ਢਿੱਲੋਂ ਅਤੇ ਲਿੰਕਡਇਨ ਇੰਡੀਆ ਦੇ ਰੀਜਨਲ ਹੈਡ (ਐਜੂਕੇਸ਼ਨ) ਕ੍ਰਿਸ਼ਨਾ ਰੈੱਡੀ ਚਿੰਟਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਲਿੰਕਡਇਨ ਇੰਡੀਆ ਤੋਂ ਚੰਦਰਸ਼ੇਖਰ ਪਾਰਥਸਾਰਥੀ (ਸੇਲਜ਼ ਸਰਚ ਐਂਡ ਸਟਾਫਿੰਗ) ਅਤੇ ਸ੍ਰੀਮਤੀ ਖਿਆਤੀ ਖੱਟਰ (ਅਕਾਊਂਟ ਨਿਰਦੇਸ਼ਕ) ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ, ਸੀਈਸੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਸੁਖਪ੍ਰੀਤ ਕੌਰ, ਐਮਰਜਿੰਗ ਤਕਨਾਲੋਜੀ ਦੇ ਵਿਭਾਗ ਮੁਖੀ ਡਾ. ਕਪਿਲ ਮਹਿਤਾ ਅਤੇ ਟਰੇਨਿੰਗ ਐਂਡ ਪਲੇਸਮੈਂਟਸ ਦੇ ਐਸੋਸੀਏਟ ਡਾਇਰੈਕਟਰ ਮਨਦੀਪ ਸਿੰਘ ਮੌਜੂਦ ਰਹੇ। ਇਸ ਐਕਸਪੀਰੀਅੰਸ ਜ਼ੋਨ ’ਚ ਵਿਦਿਆਰਥੀਆਂ ਲਈ ਕਈ ਆਧੁਨਿਕ ਸੁਵਿਧਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਇੰਟਰਵਿਊ ਦੀ ਤਿਆਰੀ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨਾ, ਏਆਈ ਦੀ ਸਹਾਇਤਾ ਨਾਲ ਵਿਦਿਆਰਥੀਆਂ ਦੀਆਂ ਪੇਸ਼ੇਵਰ ਪ੍ਰੋਫਾਈਲਾਂ ਨੂੰ ਬਿਹਤਰ ਬਣਾਉਣਾ, ਦਫ਼ਤਰੀ ਮਾਹੌਲ ’ਚ ਪ੍ਰਭਾਵਸ਼ਾਲੀ ਗੱਲਬਾਤ ਅਤੇ ਸੰਚਾਰ ਦਾ ਅਭਿਆਸ। ਇਸ ਤੋਂ ਇਲਾਵਾ ਮੌਜੂਦ ਹੁਨਰਾਂ ਦੀ ਪਛਾਣ ਕਰ ਕੇ ਵਿਅਕਤੀਗਤ ਲੋੜਾਂ ਅਨੁਸਾਰ ਸਿੱਖਣ ਸਬੰਧੀ ਮਾਰਗਦਰਸ਼ਨ ਕਰਨਾ ਸ਼ਾਮਲ ਹੈ। ਮਹਿਮਾਨਾਂ ਨੇ ਸੀਜੀਸੀ ਲਾਂਡਰਾਂ ਦੇ ਲਿੰਕਡਇਨ ਕੈਂਪਸ ਅੰਬੈਸਡਰ ਵਜੋਂ ਨਾਮਜ਼ਦ ਵਿਦਿਆਰਥੀਆਂ ਨਾਲ ਖਾਸ ਗੱਲਬਾਤ ਕੀਤੀ। ਇਨ੍ਹਾਂ ਵਿਦਿਆਰਥੀਆਂ ਵਿਚ ਵੰਸ਼ ਜੈਨ, ਵੰਸ਼ਿਕਾ ਗੋਇਲ, ਅਚਿੰਤ ਅਰਚੀ ਕੌਰ, ਪਾਰਥ ਕਪੂਰ, ਯੁਗਾਂਸ਼ੂ ਕਪੂਰ, ਕਾਰਤਿਕ ਨਾਰੰਗ, ਕਾਜਲ ਸੰਧੂ, ਮੁਸਕਾਨ ਕੁਮਾਰੀ, ਨੇਹਾ ਅਤੇ ਖੁਸ਼ੀ ਸ਼ਾਮਲ ਹਨ। ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਕਾਦਮਿਕ ਗਿਆਨ ਦੇ ਨਾਲ-ਨਾਲ ਪੇਸ਼ੇਵਰ ਹੁਨਰਾਂ ਦਾ ਵਿਕਾਸ ਕਰਨਾ ਕਰੀਅਰ ਦੀ ਸਫ਼ਲਤਾ ਲਈ ਬਹੁਤ ਜ਼ਰੂਰੀ ਹੈ। ਇਹ ਜ਼ੋਨ ਵਿਦਿਆਰਥੀਆਂ ਨੂੰ ਆਪਣੇ ਪ੍ਰੋਫਾਈਲ ਮਜ਼ਬੂਤ ਕਰਨ, ਨਵੇਂ ਕਰੀਅਰ ਮਾਰਗਾਂ ਦੀ ਪੜਚੋਲ ਕਰਨ ਅਤੇ ਅੱਜ ਦੇ ਉਦਯੋਗ ਦੀਆਂ ਜ਼ਰੂਰਤਾਂ ਨਾਲ ਤਾਲਮੇਲ ਬਣਾਉਣ ’ਚ ਮਦਦ ਕਰੇਗਾ। ਇਹ ਪਹਿਲਕਦਮੀ ਸੀਜੀਸੀ ਲਾਂਡਰਾਂ ਦੀ ਅਕਾਦਮਿਕ ਸਿੱਖਿਆ ਅਤੇ ਉਦਯੋਗਿਕ ਅਭਿਆਸਾਂ ਵਿਚਕਾਰ ਦੂਰੀ ਨੂੰ ਘਟਾਉਣ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੇ ਪੇਸ਼ੇਵਰ ਖੇਤਰ ਲਈ ਤਿਆਰ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।