- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਡੀਗੜ੍ਹ ਪ੍ਰਸ਼ਾਸਨ ਨੇ 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਨਵੇਂ ਕੁਲੈਕਟਰ ਰੇਟਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਸ਼ਹਿਰ ਵਿੱਚ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣਾ ਮਹਿੰਗਾ ਹੋ ਜਾਵੇਗਾ। ਰਿਹਾਇਸ਼ੀ, ਵਪਾਰਕ (ਕਮਰਸ਼ੀਅਲ), ਉਦਯੋਗਿਕ ਅਤੇ ਖੇਤੀਬਾੜੀ ਜ਼ਮੀਨ ਦੇ ਰੇਟਾਂ ਵਿੱਚ 10 ਤੋਂ 22 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਸੰਪੱਤੀ ਦੀ ਰਜਿਸਟਰੀ, ਸਟੈਂਪ ਡਿਊਟੀ ਅਤੇ ਹੋਰ ਫੀਸਾਂ ਵਿੱਚ ਵੀ ਵਾਧਾ ਹੋਵੇਗਾ।

ਜਾਗਰਣ ਪ੍ਰਤੀਨਿਧ, ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਨਵੇਂ ਕੁਲੈਕਟਰ ਰੇਟਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਸ਼ਹਿਰ ਵਿੱਚ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣਾ ਮਹਿੰਗਾ ਹੋ ਜਾਵੇਗਾ। ਰਿਹਾਇਸ਼ੀ, ਵਪਾਰਕ (ਕਮਰਸ਼ੀਅਲ), ਉਦਯੋਗਿਕ ਅਤੇ ਖੇਤੀਬਾੜੀ ਜ਼ਮੀਨ ਦੇ ਰੇਟਾਂ ਵਿੱਚ 10 ਤੋਂ 22 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਸੰਪੱਤੀ ਦੀ ਰਜਿਸਟਰੀ, ਸਟੈਂਪ ਡਿਊਟੀ ਅਤੇ ਹੋਰ ਫੀਸਾਂ ਵਿੱਚ ਵੀ ਵਾਧਾ ਹੋਵੇਗਾ।
ਸੈਕਟਰ 1 ਤੋਂ 12: ਰੇਟ 1,78,600 ਰੁਪਏ ਤੋਂ ਵਧਾ ਕੇ 2,37,900 ਰੁਪਏ ਪ੍ਰਤੀ ਵਰਗ ਗਜ਼ ਕਰ ਦਿੱਤਾ ਗਿਆ ਹੈ।
ਸੈਕਟਰ 14 ਤੋਂ 37: ਨਵਾਂ ਰੇਟ 1,81,300 ਰੁਪਏ ਪ੍ਰਤੀ ਵਰਗ ਗਜ਼ ਤੈਅ ਕੀਤਾ ਗਿਆ ਹੈ।
ਸੈਕਟਰ 38 ਅਤੇ ਇਸ ਤੋਂ ਅੱਗੇ: ਰੇਟ 1,33,200 ਰੁਪਏ ਪ੍ਰਤੀ ਵਰਗ ਗਜ਼ ਹੋਵੇਗਾ।
ਗਰਾਊਂਡ ਫਲੋਰ: 11,000 ਰੁਪਏ ਪ੍ਰਤੀ ਵਰਗ ਫੁੱਟ।
ਪਹਿਲੀ ਮੰਜ਼ਿਲ: 9,000 ਰੁਪਏ ਪ੍ਰਤੀ ਵਰਗ ਫੁੱਟ।
ਦੂਜੀ ਮੰਜ਼ਿਲ: 8,000 ਰੁਪਏ ਪ੍ਰਤੀ ਵਰਗ ਫੁੱਟ।
ਤੀਜੀ ਮੰਜ਼ਿਲ ਅਤੇ ਉੱਪਰ: 7,200 ਰੁਪਏ ਪ੍ਰਤੀ ਵਰਗ ਫੁੱਟ।
(ਨੋਟ: ਕਾਰਨਰ ਪਲਾਟ ਜਾਂ ਮਕਾਨ ਲਈ 5 ਫੀਸਦੀ ਵਾਧੂ ਫੀਸ ਦੇਣੀ ਪਵੇਗੀ।)
ਸੈਕਟਰ 17, 22, 34, 35 ਦੇ ਬੂਥ: ਇਨ੍ਹਾਂ ਪ੍ਰਮੁੱਖ ਬਾਜ਼ਾਰਾਂ ਵਿੱਚ ਰੇਟ 5,92,200 ਰੁਪਏ ਪ੍ਰਤੀ ਵਰਗ ਗਜ਼ ਤੱਕ ਪਹੁੰਚ ਗਏ ਹਨ।
ਮਨੀਮਾਜਰਾ ਮੋਟਰ ਮਾਰਕੀਟ: 3,12,200 ਰੁਪਏ ਪ੍ਰਤੀ ਵਰਗ ਗਜ਼।
| ਸੈਕਟਰ / ਇਲਾਕਾ | ਨਵਾਂ ਕੁਲੈਕਟਰ ਰੇਟ (ਰੁਪਏ) |
| ਸੈਕਟਰ 8, 15, 19, 22, 34, 35 ਅਤੇ 17 (A/B ਨੂੰ ਛੱਡ ਕੇ) | 5,92,200 |
| ਸੈਕਟਰ 7, 9, 10, 11, 16, 17-A, 17-B, 18, 20, 21, 26, 32 | 4,47,100 |
| ਸੈਕਟਰ-17 ਦੇ SCO | 5,92,200 |
| ਮੱਧ ਮਾਰਗ, ਸਬ ਸਿਟੀ ਸੈਂਟਰ-34, ਸੈਕਟਰ-22 ਤੇ 35 ਦੇ ਬਾਜ਼ਾਰ | 4,47,500 |
| ਹੋਰ ਸੈਕਟਰਾਂ ਵਿੱਚ | 3,27,400 |
ਪ੍ਰਸ਼ਾਸਨ ਨੇ ਸਭ ਤੋਂ ਵੱਧ ਵਾਧਾ ਖੇਤੀਬਾੜੀ ਵਾਲੀ ਜ਼ਮੀਨ 'ਤੇ ਕੀਤਾ ਹੈ। ਵਪਾਰ ਮੰਡਲ ਦੇ ਚੇਅਰਮੈਨ ਚਰਨਜੀਵ ਸਿੰਘ ਦਾ ਕਹਿਣਾ ਹੈ ਕਿ ਰੇਟ ਪਹਿਲਾਂ ਹੀ ਕਾਫ਼ੀ ਜ਼ਿਆਦਾ ਹਨ, ਇਸ ਲਈ ਹੁਣ ਅਗਲੇ ਪੰਜ ਸਾਲਾਂ ਤੱਕ ਇਨ੍ਹਾਂ ਨੂੰ ਨਹੀਂ ਵਧਾਇਆ ਜਾਣਾ ਚਾਹੀਦਾ।