ਟਿਊਬਵੈੱਲ ਦੇ ਕਮਰੇ ਦਾ ਤਾਲਾ ਤੋੜ ਕੇ ਮਜ਼ਦੂਰ ਦੀ ਨਕਦੀ ਤੇ ਸਾਮਾਨ ਚੋਰੀ ਟਿਊਬਵੈੱਲ ਦੇ ਕਮਰੇ ਦਾ ਤਾਲਾ ਤੋੜ ਕੇ ਮਜ਼ਦੂਰ ਦੀ ਨਗਦੀ ਤੇ ਸਮਾਨ ਚੋਰੀ
Publish Date: Mon, 21 Sep 2026 08:58 PM (IST)
Updated Date: Tue, 22 Sep 2026 04:09 AM (IST)
ਘਟਨਾ ਨੂੰ ਅੰਜਾਮ ਦੇਣ ਵਾਲਾ ਸੀਸੀਟੀਵੀ ਕੈਮਰੇ ’ਚ ਕੈਦ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਖਰੜ : ਖਰੜ ਸ਼ਹਿਰ ਵਿਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹਰ ਰੋਜ਼ ਹੀ ਵਾਰਦਾਤਾਂ ਹੋਣ ਕਾਰਨ ਸ਼ਹਿਰ ਦੇ ਲੋਕੀ ਹੋਏ ਪ੍ਰੇਸ਼ਾਨ ਵਾਰਡ ਨੰਬਰ 8 ਵਿਚ ਇਕ ਚੋਰ ਵੱਲੋਂ ਦਿਨ ਦਿਹਾੜੇ ਕੀਤੀ ਗਈ ਚੋਰੀ ਦੀ ਵਾਰਦਾਤਾਂ ਨੇ ਪੁਲਿਸ ਦੀ ਮੁਸਤੈਦੀ ਤੇ ਵੀ ਲਗਾਇਆ ਸਵਾਲੀਆ ਚਿੰਨ੍ਹ।ਖਰੜ ਦੀ ਵਾਰਡ ਨੰਬਰ 8 ਦੇ ਪ੍ਰਧਾਨ ਕੰਵਲਜੀਤ ਸਿੰਘ ਢਿੱਲੋਂ ਨੇ ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਵਾਰਡ ਦੇ ਟਿਊਬਵੈੱਲ ਦੇ ਕਮਰੇ ਵਿਚ ਸਰਕਾਰੀ ਟਿਊਬਵੈੱਲ ਲਗਾਉਣ ਵਾਲੇ ਠੇਕੇਦਾਰ ਦੀ ਲੇਬਰ ਦੇ ਦੋ ਬੰਦੇ ਪਿਆਰੇ ਲਾਰ ਯਾਦਵ ਤੇ ਸੁਰਿੰਦਰ ਰਹਿ ਰਹੀ ਸੀ, ਜੋ ਕਿ ਸਵਰਾਜ ਨਗਰ ਦੇ ਨਵੇਂ ਲੱਗ ਰਹੇ ਟਿਊਬਵੈੱਲ ਤੇ ਕੰਮ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਟਿਊਬਵੈੱਲ ਦੇ ਕਮਰੇ ਵਿਚ ਇਕ ਫਰਾਟਾ ਪੱਖਾਂ ,27 ਸੌਂ ਰੁਪਏ ਨਗਦ ਤੇ ਹੋਰ ਸਮਾਨ ਰੱਖਿਆ ਹੋਇਆ ਸੀ ਪਰ ਬੀਤੀ 19 ਸਤੰਬਰ ਨੂੰ ਦਿਨ ਦਿਹਾੜੇ ਇਕ ਵਿਅਕਤੀ ਵੱਲੋਂ ਕਮਰੇ ਦਾ ਤਾਲਾ ਤੋੜ ਅੰਦਰੋਂ ਫਰਾਟਾ ਪੱਖਾਂ 2700 ਰੁਪਏ ਦੀ ਨਕਦੀ ਚੋਰੀ ਕਰ ਲਏ ਗਏ, ਜਿਸ ਬਾਰੇ ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਨ੍ਹਾਂ ਇਸ ਦੀ ਸੂਚਨਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਦਿੱਤੀ ਜਦੋਂ ਉਨ੍ਹਾਂ ਮੁਹੱਲੇ ਵਿਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਇਕ ਵਿਅਕਤੀ ਪੱਖਾਂ ਚੁੱਕੀ ਜਾਂਦਾ ਦਿਖਾਈ ਦਿੱਤਾ ਜਿਸ ਵੱਲੋਂ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਢਿੱਲੋਂ ਨੇ ਦੱਸਿਆ ਕਿ ਉਕਤ ਵਿਅਕਤੀ ਜਿਸ ਬਾਰੇ ਪਤਾ ਕਰਨ ਤੇ ਉਸ ਦੀ ਪਹਿਚਾਣ ਨਹੀਂ ਹੋ ਸਕੀ। ਉਨ੍ਹਾਂ ਇਸ ਵਾਰਦਾਤ ਦੀ ਸੂਚਨਾ ਸਥਾਨਕ ਪੁਲਿਸ ਨੂੰ ਦੇ ਦਿੱਤੀ ਹੈ।