ਕੇਪੀ ਸ਼ਰਮਾ ਲਾਇਨਜ਼ ਕਲੱਬ ਦੇ ਬਣੇ ਡਿਪਟੀ ਡਿਸਟ੍ਰਿਕਟ ਗਵਰਨਰ ਕੇਪੀ ਸ਼ਰਮਾ ਲਾਇਨਜ਼ ਕਲੱਬ ਦੇ ਬਣੇ ਡਿਪਟੀ ਡਿਸਟ੍ਰਿਕਟ ਗਵਰਨਰ
Publish Date: Wed, 23 Sep 2026 05:50 PM (IST)
Updated Date: Wed, 23 Sep 2026 05:51 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਲਾਇਨਜ਼ ਕਲੱਬ ਡੇਰਾਬੱਸੀ ਦੇ ਪ੍ਰਧਾਨ ਲਾਇਨ ਕੇਪੀ ਸ਼ਰਮਾ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਸਮਾਜ ਸੇਵੀ ਸਰਗਰਮੀਆਂ ਅਤੇ ਸ਼ਾਨਦਾਰ ਲੀਡਰਸ਼ਿਪ ਨੂੰ ਦੇਖਦੇ ਹੋਏ ਇੰਟਰਨੈਸ਼ਨਲ ਲਾਇਨਜ਼ ਕਲੱਬ 321-ਐੱਫ਼ ਦੇ ਡਿਪਟੀ ਡਿਸਟ੍ਰਿਕਟ ਗਵਰਨਰ ਦੇ ਅਹਿਮ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਮਤਾ ਪਾਸ ਕਰਕੇ ਇਸ ਨਿਯੁਕਤੀ ਲਈ ਲਾਇਨਜ਼ ਕਲੱਬ ਇੰਟਰਨੈਸ਼ਨਲ 321-ਐੱਫ਼ ਦੇ ਡਿਸਟ੍ਰਿਕਟ ਗਵਰਨਰ ਅਜੈ ਗੋਇਲ, ਨਰੇਸ਼ ਗੋਇਲ ਅਤੇ ਸ਼ਸੀ ਰਾਣਾ ਦਾ ਧੰਨਵਾਦ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਲਾਇਨਜ਼ ਕਲੱਬ ਦੇ ਜ਼ੋਨ ਚੇਅਰਮੈਨ ਬਲਕਾਰ ਸਿੰਘ ਨੇ ਕਿਹਾ ਕਿ ਇਹ ਨਿਯੁਕਤੀ ਡੇਰਾਬੱਸੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਇਸ ਨਿਯੁਕਤੀ ਵਿਚ ਮਦਦ ਲਈ ਮੁਹਾਲੀ, ਖਰੜ, ਚੰਡੀਗੜ੍ਹ ਅਤੇ ਇਸ ਰੀਜ਼ਨ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਲਾਇਨ ਕੇਪੀ ਸ਼ਰਮਾ ਦੀ ਅਗਵਾਈ ਹੇਠ ਲਾਇਨਜ਼ ਕਲੱਬ ਇਸ ਸਮੁੱਚੇ ਖੇਤਰ ਵਿਚ ਸੇਵਾ ਕਾਰਜਾਂ ਨੂੰ ਹੋਰ ਬਿਹਤਰ ਢੰਗ ਨਾਲ ਕਰ ਸਕਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਪੀ ਸ਼ਰਮਾ ਇਸ ਖੇਤਰ ਵਿਚ ਬਤੌਰ ਰੀਜ਼ਨ ਚੇਅਰਮੈਨ ਸੇਵਾਵਾਂ ਨਿਭਾਅ ਚੁੱਕੇ ਹਨ, ਉਨ੍ਹਾਂ ਦੀ ਅਗਵਾਈ ਹੇਠ ਡੇਰਾਬੱਸੀ, ਮੁਹਾਲੀ ਅਤੇ ਚੰਡੀਗੜ੍ਹ ਵਿਖੇ ਕੀਤੇ ਗਏ ਸੇਵਾ ਕਾਰਜ ਇਸ ਨਿਯੁਕਤੀ ਲਈ ਸਹਾਈ ਸਾਬਤ ਹੋਏ ਹਨ। ਕੇਪੀ ਸ਼ਰਮਾ ਨੇ ਆਪਣੀ ਇਸ ਨਿਯੁਕਤੀ ਲਈ ਲਾਇਨਜ਼ ਇੰਟਰਨੈਸ਼ਨਲ ਕਲੱਬ ਦੇ ਡਿਸਟ੍ਰਿਕ ਗਵਰਨਰ ਅਜੈ ਗੋਇਲ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲਾਇਨਜ਼ ਇੰਟਰ ਨੈਸ਼ਨਲ ਡਿਸਟ੍ਰਿਕ 321-ਐੱਫ਼ ਦੀ ਲੀਡਰਸ਼ਿਪ ਦੀ ਉਮੀਦ ’ਤੇ ਖਰਾ ਉਤਰਨ ਲਈ ਹਰ ਸੰਭਵ ਉਪਰਾਲਾ ਕਰਨਗੇ। ਲਾਇਨਜ਼ ਕਲੱਬ ਡੇਰਾਬੱਸੀ ਦੇ ਸਰਪ੍ਰਸਤ ਵਿਜੈ ਮਿੱਤਲ, ਡਾ. ਬਰਖਾ ਰਾਮ, ਉਪੇਸ਼ ਬਾਂਸਲ, ਕਰਮ ਸਿੰਘ, ਸੁਸ਼ੀਲ ਧੀਮਾਨ, ਰਮੇਸ਼ ਰਾਣਾ, ਨਿਤਿਨ ਜਿੰਦਲ, ਕੇਵਲ ਗੋਇਲ, ਪ੍ਰੇਮ ਸਿੰਘ, ਡਾ. ਪਾਰਸ ਸੂਰੀ, ਰਵੀਨਾ ਸੂਰੀ, ਹਰਭਜਨ ਸਿੰਘ, ਪ੍ਰੀਤਮ ਦਾਸ ਸ਼ਰਮਾ, ਵਿਵੇਕ ਚੌਧਰੀ, ਹਰਦੀਪ ਸਿੰਘ ਸਮੇਤ ਹੋਰ ਅਹੁਦੇਦਾਰਾਂ ਨੇ ਇਸ ਨਿਯੁਕਤੀ ਲਈ ਸ਼ਰਮਾ ਨੂੰ ਵਧਾਈ ਦਿੰਦਿਆਂ ਲਾਇਨਜ਼ ਕਲੱਬ ਇੰਟਰਨੈਸ਼ਨਲ 321-ਐੱਫ਼ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ।