ਖੇਡਾਂ ਵਤਨ ਪੰਜਾਬ ਦੀਆਂ ; ਫਿਰ ਤੋਂ ਬਣਾਇਆ ਜਾ ਰਿਹੈ ਰੰਗਲਾ ਤੇ ਮਜ਼ਬੂਤ ਪੰਜਾਬ : ਕੁਲਵੰਤ ਸਿੰਘ ਖੇਡਾਂ ਵਤਨ ਪੰਜਾਬ ਦੀਆਂ : ਫਿਰ ਤੋਂ ਬਣਾਇਆ ਜਾ ਰਿਹੈ ਰੰਗਲਾ ਅਤੇ ਮਜਬੂਤ ਪੰਜਾਬ : ਕੁਲਵੰਤ ਸਿੰਘ,,
Publish Date: Sat, 12 Sep 2026 07:20 PM (IST)
Updated Date: Sun, 13 Sep 2026 04:05 AM (IST)
ਫੋਟੋ ਕੈਪਸ਼ਨ : ਵਿਧਾਇਕ ਕੁਲਵੰਤ ਸਿੰਘ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਦਾ ਉਦਘਾਟਨ ਕਰਦੇ ਹੋਏ। 10ਪੀ * ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਬਲਾਕ ਪੱਧਰੀ ਖੇਡਾਂ ਦਾ ਰਸਮੀ ਉਦਘਾਟਨ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਸ਼ੁਰੂ ਹੋ ਚੁੱਕਾ ਹੈ ਤੇ ਜਿਨ੍ਹਾਂ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ 14 ਅਗਸਤ 2026 ਤੋਂ ਕਰ ਦਿੱਤਾ ਗਿਆ ਸੀ, ਅਤੇ ਅੱਜ ਬਲਾਕ ਪੱਧਰ ’ਤੇ ਤਹਿਸੀਲ ਪੱਧਰ ’ਤੇ ਅਤੇ ਸੂਬਾ ਪੱਧਰ ’ਤੇ ਖੇਡਾਂ ਵਤਨ ਪੰਜਾਬ ਦੀਆਂ ਹੋ ਰਹੀਆਂ ਹਨ ਅਤੇ ਪੂਰੇ ਪੰਜਾਬ ਵਿਚ 14 ਤੋਂ 70 ਸਾਲ ਦੀ ਉਮਰ ਵਰਗ ਦੇ ਖਿਡਾਰੀ ਖੇਡਾਂ ਵਿਚ ਹਿੱਸਾ ਲੈ ਰਹੇ ਹਨ। ਇਹ ਗੱਲ ਵਿਧਾਇਕ ਕੁਲਵੰਤ ਸਿੰਘ ਨੇ ਬਲਾਕ ਪੱਧਰੀ ਖੇਡਾਂ ਬਲਾਕ ਮੁਹਾਲੀ ਨਗਰ ਨਿਗਮ ਦੇ ਰਸਮੀ ਉਦਘਾਟਨ ਮੌਕੇ ਕਹੀ। ਵਿਧਾਇਕ ਕੁਲਵੰਤ ਸਿੰਘ ਸ਼ਨਿਚਰਵਾਰ ਨੂੰ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ’ਚ ਪੁੱਜੇ ਖਿਡਾਰੀਆਂ ਦੇ ਨਾਲ ਗੁਫ਼ਤਗੂ ਕਰ ਰਹੇ ਸਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਪੰਜਾਬ ਵਿਚ ਖੇਡਾਂ ਲਈ ਸੰਜੀਦਾ ਮਾਹੌਲ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਖਿਡਾਰੀ ਬਿਨਾਂ ਕਿਸੇ ਰੁਕਾਵਟ ਦੇ ਸਟੇਡੀਅਮ ’ਚ ਲੋੜੀਂਦੇ ਸਾਮਾਨ ਦੀ ਉਪਲਬਧਤਾ ਦੇ ਨਾਲ ਖੇਡਾਂ ’ਚ ਹਿੱਸਾ ਲੈ ਸਕਣ, ਤੇ ਪੰਜਾਬ ਦੇ ਹਰ ਕੋਨੇ ਵਿਚ ਲਾਇਬਰੇਰੀਆ ਬਣਾਈਆਂ ਜਾ ਰਹੀਆਂ ਹਨ, ਤਾਂ ਕਿ ਪੰਜਾਬ ਫਿਰ ਤੋਂ ਸਹੀ ਮਾਨਿਆਂ ਵਿਚ ਰੰਗਲਾ ਪੰਜਾਬ ਅਤੇ ਨਸ਼ਾ ਮੁਕਤ ਪੰਜਾਬ ਬਣ ਸਕੇ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ 14 ਸਾਲ ਤੋਂ 70 ਸਾਲ ਉਮਰ ਵਰਗ ਦੇ ਖਿਡਾਰੀਆਂ ਵੱਲੋਂ ਇੰਨੀ ਵੱਡੀ ਪੱਧਰ ’ਤੇ ਇਨ੍ਹਾਂ ਖੇਡਾਂ ਵਿਚ ਹਿੱਸਾ ਲਿਆ ਜਾ ਰਿਹਾ ਹੈ ਅਤੇ ਇਹ ਵੀ ਪਹਿਲੀ ਵਾਰ ਹੈ ਕਿ ਕ੍ਰਿਕਟ ਖੇਡ ਜੋ ਕਿ ਅੱਜ ਹਰ ਕੋਨੇ ਵਿਚ ਖੇਡੀ ਜਾ ਰਹੀ ਹੈ, ਨੂੰ ਵੀ ਇਨ੍ਹਾਂ ਖੇਡਾਂ ਵਿਚ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਇਨ੍ਹਾਂ ਖੇਡਾਂ ਨਾਲ ਪੰਜਾਬ ਫਿਰ ਤੋਂ ਮਜਬੂਤ ਪੰਜਾਬ ਬਣਨ ਲੀਕ ’ਤੇ ਤੁਰ ਪਵੇਗਾ। ਇਸ ਮੌਕੇ ਰਜਿੰਦਰ ਪ੍ਰਸ਼ਾਦ ਸ਼ਰਮਾ ਸੀਨੀਅਰ ਡਿਪਟੀ ਮੇਅਰ ਮੁਹਾਲੀ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਮਟੌਰ, ਅਕਵਿੰਦਰ ਸਿੰਘ ਗੋਸਲ ਵੀ ਹਾਜ਼ਰ ਸਨ।