'ਦ ਸੀਕਰੇਟ ਸੌਸ' ਪੈਨਲ ਚਰਚਾ 'ਚ ਦਿੱਗਜ਼ਾਂ ਨੇ ਸਾਂਝੇ ਕੀਤੇ ਵਿਚਾਰ
'ਦ ਸੀਕਰੇਟ ਸੌਸ' ਪੈਨਲ ਚਰਚਾ 'ਚ ਦਿੱਗਜ਼ਾਂ ਨੇ ਸਾਂਝੇ ਕੀਤੇ ਵਿਚਾਰ
Publish Date: Sun, 20 Sep 2026 08:35 PM (IST)
Updated Date: Mon, 21 Sep 2026 04:12 AM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਕੁਕਿੰਗ ਦੇ ਸ਼ੌਕ ਨੂੰ ਇਕ ਸਫਲ ਕਾਰੋਬਾਰ ਅਤੇ ਮਜ਼ਬੂਤ ਬਰਾਂਡ ਵਿਚ ਬਦਲਣ ਦਾ ਸੀਕਰੇਟ ਸੌਸ ਸ਼ੈਫ਼ੈਕਸ ਇੰਡੀਆ 2026 ਦੇ ਸਾਈਡਲਾਈਨ ਵਿਚ ਆਯੋਜਿਤ ਇਕ ਵਿਸ਼ੇਸ਼ ਪੈਨਲ ਚਰਚਾ ਦੌਰਾਨ ਸਾਹਮਣੇ ਆਇਆ। ਜ਼ੀਰਕਪੁਰ ਵਿਖੇ ਕਰਵਾਏ ਗਏ ਦ ਸੀਕਰੇਟ ਸੌਸ ਨਾਮਕ ਇਸ ਪ੍ਰੋਗਰਾਮ ਵਿਚ ਕੁੱਲਿਨਰੀ ਅਤੇ ਹਾਸਪਿਟੈਲਿਟੀ ਜਗਤ ਦੇ ਨਾਮਵਰ ਦਿੱਗਜ਼ਾਂ ਨੇ ਫੂਡ ਇੰਡਸਟਰੀ ਦੇ ਬਦਲਦੇ ਰੁਝਾਨਾਂ, ਬਰਾਂਡਿੰਗ, ਇਨੋਵੇਸ਼ਨ ਅਤੇ ਨਵੇਂ ਕਾਰੋਬਾਰੀ ਮੌਕਿਆਂ ਤੇ ਚਰਚਾ ਕੀਤੀ। ਇਸ ਵਿਸ਼ੇਸ਼ ਪੈਨਲ ਵਿਚ ਹਿਮਾਨੀ ਅਰੋੜਾ (ਚੇਅਰ, ਰੀਜਨਲ ਫੈਸ਼ਨ ਐਂਡ ਟੈਕਸਟਾਈਲ ਫੋਰਮ, ਪੀਐੱਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ), ਪ੍ਰਸਿੱਧ ਸ਼ੈੱਫ ਹਰਪਾਲ ਸਿੰਘ ਸੋਖੀ ਅਤੇ ਜ਼ੋਰਾਵਰ ਕਾਲਰਾ ਸ਼ਾਮਲ ਹੋਏ। ਚਰਚਾ ਦਾ ਮੁੱਖ ਮਨੋਰਥ ਇਹ ਰਿਹਾ ਕਿ ਰਚਨਾਤਮਕਤਾ, ਨਵੀਂ ਸੋਚ ਅਤੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਨਾਲ ਫੂਡ ਦੇ ਪ੍ਰਤੀ ਜਨੂਨ ਨੂੰ ਕਿਵੇਂ ਇਕ ਲੰਬੇ ਸਮੇਂ ਤੱਕ ਚੱਲਣ ਵਾਲੇ ਸਫਲ ਬਿਜ਼ਨਸ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਪੈਨਲਿਸਟਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਦੇ ਦੌਰ ਵਿਚ ਸਿਰਫ਼ ਸੁਆਦੀ ਭੋਜਨ ਬਣਾਉਣਾ ਹੀ ਕਾਫ਼ੀ ਨਹੀਂ ਹੈ, ਸਗੋਂ ਇਸ ਲਈ ਗੁਣਵੱਤਾ, ਬਰਾਂਡਿੰਗ, ਪ੍ਰਸਤੁਤੀ, ਗਾਹਕ ਅਨੁਭਵ, ਤਕਨਾਲੋਜੀ ਅਤੇ ਸਪੱਸ਼ਟ ਬਿਜ਼ਨਸ ਵਿਜ਼ਨ ਦਾ ਸਹੀ ਸੁਮੇਲ ਹੋਣਾ ਜ਼ਰੂਰੀ ਹੈ।