Punjab Cabinet Decisions : ਨਵੇਂ ਰਾਸ਼ਨ ਕਾਰਡਾਂ ਦੀ ਰਜਿਸਟ੍ਰੇਸ਼ਨ ਕੱਲ੍ਹ ਤੋਂ ਸ਼ੁਰੂ, 1 ਅਗਸਤ ਨੂੰ ਫਿਰ ਹੋਵੇਗੀ ਬੀਬੀਆਂ ਦੇ ਫੋਨਾਂ 'ਤੇ ਟੂੰ-ਟੂੰ ਪੰਜਾਬ ਕੈਬਨਿਟ ਮੀਟਿੰਗ ਦੀ ਅੱਜ ਅਹਿਮ ਬੈਠਕ ਹੋਈ। ਇਹ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ 'ਤੇ ਹੋਈ। ਜਾਣਕਾਰੀ ਮੁਤਾਬਕ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ 3 ਅਗਸਤ ਤੋਂ 10 ਅਗਸਤ ਤਕ ਚੱਲ ਸਕਦਾ ਹੈ।
Publish Date: Tue, 21 Jul 2026 12:42 PM (IST)
Updated Date: Tue, 21 Jul 2026 04:24 PM (IST)
ਡਿਜੀਟਲ ਡੈਸਕ, ਚੰਡੀਗੜ੍ਹ - ਪੰਜਾਬ ਕੈਬਨਿਟ ਮੀਟਿੰਗ ਦੀ ਅੱਜ ਅਹਿਮ ਬੈਠਕ ਹੋਈ। ਇਹ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ 'ਤੇ ਹੋਈ। ਜਾਣਕਾਰੀ ਮੁਤਾਬਕ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ 3 ਅਗਸਤ ਤੋਂ 10 ਅਗਸਤ ਤਕ ਚੱਲ ਸਕਦਾ ਹੈ। ਜੇਕਰ ਲੋੜ ਪਈ ਤਾਂ ਇਸ ਵਧਾਇਆ ਜਾਂ ਘਟਾਇਆ ਵੀ ਜਾ ਸਕਦਾ ਹੈ।
ਸੀਐਮ ਮਾਨ ਨੇ ਕਿਹਾ 10 ਲੱਖ ਨਵੇਂ ਰਾਸ਼ਨ ਕਾਰਡ ਬਣਾਏ ਜਾ ਰਹੇ ਹਨ। ਰਾਸ਼ਨ ਕਾਰਡਾਂ ਲਈ ਕੱਲ੍ਹ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ CM ਮਾਨ ਨੇ ਕਿਹਾ ਕਿ ਮੇਰੀ ਰਸੋਈ ਯੋਜਨਾ ਜਾਰੀ ਰਹੇਗੀ। 40 ਲੱਖ ਪਰਿਵਾਰਾਂ 'ਚੋਂ 32 ਲੱਖ ਪਰਿਵਾਰਾਂ ਨੂੰ ਇਸ ਲਾਭ ਮਿਲ ਰਿਹਾ ਹੈ। ਇਸ ਤੋਂ ਇਲਾਵਾ ਹੈਲਥ ਕਾਰਡ ਵੀ ਬਿਨਾਂ ਸਿਫਾਰਿਸ਼ ਦੇ ਬਣ ਰਹੇ ਹਨ। ਇਸ ਦੇ ਨਾਲ ਹੀ 'ਮਾਂਵਾਂ ਧੀਆਂ ਸਰਕਾਰੀ ਯੋਜਨਾ' ਦੀ ਅਗਲੀ ਕਿਸ਼ਤ 1 ਅਗਸਤ ਨੂੰ ਖਾਤਿਆਂ 'ਚ ਆਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਸਾਲ 2021 'ਚ 881 ਬੱਚਿਆਂ ਨੇ ਨੀਟ ਪਾਸ ਕੀਤਾ ਸੀ ਪਰ ਹੁਣ ਆਏ ਸਾਲ ਹੀ ਪੇਪਰ ਲੀਕ ਹੋ ਰਹੇ ਹਨ, ਜਿਸ ਕਾਰਨ ਬੱਚਿਆਂ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ।
ਭਗਵੰਤ ਮਾਨ ਨੇ PM ਮੋਦੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, ਇਹ ਸਿਰਫ਼ ਟਿਪਸ ਦੇਣਾ ਹੀ ਜਾਣਦੇ ਹਨ ਪਰ ਇਨ੍ਹਾਂ ਪੇਪਰਾਂ ਨੂੰ ਕਿਵੇਂ ਕਰਵਾਉਣਾ ਹੈ, ਇਹ ਨਹੀਂ ਜਾਣਦੇ। ਆਏ ਦਿਨ ਪੇਪਰ ਲੀਕ ਹੋ ਰਹੇ ਹਨ।
ਇਸ ਦੌਰਾਨ CM ਮਾਨ ਨੇ ਕਿਹਾ ਕਿ 2027 ਦੀਆਂ ਚੋਣਾਂ 'ਚ ਵੀ ਸਾਡੀ ਜਿੱਤ ਹੋਵੇਗੀ ਅਤੇ ਸਾਡੀ ਹੀ ਸਰਕਾਰ ਆਵੇਗੀ। ਅਕਾਲੀ ਦਲ ਨੂੰ 3 ਸੀਟਾਂ ਆਈ ਸਨ, ਉਹ ਵੀ ਇਸ ਵਾਰ ਨਹੀਂ ਮਿਲਣੀਆਂ।