ਖੱਤਰੀ ਸਭਾ ਦੀ ਬੈਠਕ ’ਚ ਅਹਿਮ ਮੁੱਦਿਆਂ ’ਤੇ ਹੋਈ ਚਰਚਾ
ਖੱਤਰੀ ਸਭਾ ਦੀ ਬੈਠਕ ’ਚ ਅਹਿਮ ਮੁੱਦਿਆਂ ’ਤੇ ਹੋਈ ਚਰਚਾ
Publish Date: Sun, 23 Aug 2026 07:00 PM (IST)
Updated Date: Mon, 24 Aug 2026 04:04 AM (IST)
ਫੋਟੋ ਕੈਪਸ਼ਨ : ਬੈਠਕ ਉਪਰੰਤ ਸਭਾ ਦੇ ਅਹੁਦੇਦਾਰਾਂ ਸਮੇਤ ਹੋਰ। 10ਪੀ ਮਹਿਰਾ, ਪੰਜਾਬੀ ਜਾਗਰਣ, ਖਰੜ : ਖੱਤਰੀ ਸਭਾ ਖਰੜ ਦੀ ਬੈਠਕ ’ਚ ਅਹਿਮ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਪ੍ਰਿੰਸੀਪਲ ਜਤਿੰਦਰ ਗੁਪਤਾ ਨੇ ਦੱਸਿਆ ਕਿ ਬੈਠਕ ’ਚ ਸ਼ਹਿਰ ਦੇ ਸ਼ਮਸ਼ਾਨਘਾਟ ਰਾਮਬਾਗ ਨੂੰ ਵਧੀਆ ਤੇ ਸੁਚੱਜੇ ਢੰਗ ਨਾਲ ਬਣਾਉਣ ਦੇ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਲਈ ਵੀ ਮਾਲੀ ਮਦਦ ਦੇਣ ਦੀ ਗੱਲ ਆਖੀ ਗਈ। ਉਨ੍ਹਾਂ ਦੱਸਿਆ ਕਿ ਆਉਣ ਵਾਲੀ 6 ਸਤੰਬਰ ਨੂੰ ਆਰੀਆ ਸਮਾਜ ਖਰੜ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਜੋ ਕਿ ਸ੍ਰੀ ਰਾਮ ਮੰਦਰ ਖਰੜ ਤੋਂ ਆਰੰਭ ਹੋਵੇਗੀ। ਇਸ ਸ਼ੋਭਾ ਯਾਤਰਾ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਨ ਸਬੰਧੀ ਵੀ ਵਿਉਂਤਬੰਦੀ ਕੀਤੀ ਗਈ। ਬੈਠਕ ਵਿਚ ਅਸ਼ੋਕ ਸੇਤੀਆ, ਐਡਵੋਕੇਟ ਅਨਿਸ਼ ਕੁਮਾਰ, ਸੁਨੀਲ ਖੰਨਾ, ਮਿਕਲ ਅਰੋੜਾ, ਰਵਿੰਦ ਖੰਨਾ, ਸੀਮੰਤ ਕੋਹਲੀ, ਸਾਧੂ ਰਾਮ, ਅਜੈਸ਼ ਕਪੂਰ, ਰੋਹਿਤ ਕਪੂਰ, ਡਾ. ਹਰੀਸ਼ ਚੋਪੜਾ, ਡਾ. ਬ੍ਰਿਜ ਪਾਲ ਠਾਕੁਰ, ਅਸ਼ੋਕ ਬਹਿਲ, ਸੰਦੀਪ ਬਿੰਦਰਾ, ਰਾਜੇਸ਼ ਕੁਮਾਰ (ਲਵਲੀ) ਬੱਤਰਾ, ਹੈਪੀ ਸੇਠ, ਅਨਿਲ ਸੇਠ ਸਮੇਤ ਹੋਰ ਮੈਂਬਰ ਹਾਜ਼ਰ ਸਨ।