ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਰਾਣਾ ਕੁਸ਼ਲਪਾਲ ਦਾ ਸਨਮਾਨ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਰਾਣਾ ਕੁਸ਼ਲਪਾਲ ਦਾ ਸਨਮਾਨ
Publish Date: Sun, 23 Aug 2026 06:53 PM (IST)
Updated Date: Mon, 24 Aug 2026 04:04 AM (IST)
ਫੋਟੋ ਕੈਪਸ਼ਨ : ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਰਾਣਾ ਕੁਸ਼ਲਪਾਲ ਦਾ ਵੱਖ-ਵੱਖ ਆਗੂ ਸਨਮਾਨ ਕਰਦੇ ਹੋਏ। 09ਪੀ ਸ਼੍ਰੀ ਗਣੇਸ਼, ਪੰਜਾਬੀ ਜਾਗਰਣ, ਕੁਰਾਲੀ : ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਰਾਣਾ ਕੁਸ਼ਲਪਾਲ ਨੂੰ ਕੁਰਾਲੀ ਵਿਖੇ ਸੰਗਠਨ ਇੰਚਾਰਜ, ਯੂਥ ਪ੍ਰਧਾਨ ਤੇ ਸਮੂਹ ਬਲਾਕ ਪ੍ਰਧਾਨਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਦਿਲੋਂ ਵਧਾਈ ਦਿੱਤੀ। ਸਨਮਾਨ ਸਮਾਰੋਹ ਦੌਰਾਨ ਗੁਰਸ਼ਰਨ ਸਿੰਘ ਸੰਗਠਨ ਇੰਚਾਰਜ ਹਲਕਾ ਖਰੜ, ਅਮਨਦੀਪ ਸਿੰਘ ਰੋਕੀ ਯੂਥ ਪ੍ਰਧਾਨ ਖਰੜ, ਜੱਗੀ ਕਾਦੀ ਮਾਜਰਾ ਬਲਾਕ ਪ੍ਰਧਾਨ, ਸਤਵਿੰਦਰ ਸਲੇਮਪੁਰ ਬਲਾਕ ਪ੍ਰਧਾਨ, ਵਿਸ਼ਾਲ ਧੀਮਾਨ ਬਲਾਕ ਪ੍ਰਧਾਨ ਯੂਥ ਵਿੰਗ, ਸੁਰਿੰਦਰ ਧੀਮਾਨ, ਪਵਿੱਤਰ ਰਤਨਗੜ੍ਹ, ਸੰਜੀਵ ਵਿਰਦੀ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਵਿੱਕੀ ਬਲਾਕ ਪ੍ਰਧਾਨ, ਸਤਵੰਤ ਸਿੰਘ ਪੰਚ, ਰਵਿੰਦਰ ਧੀਮਾਨ ਰਵੀ, ਅਰਸ਼ ਕੁਰਾਲੀ, ਮਜਿੰਦਰ ਸਿੰਘ ਪੰਚ ਸਲੇਮਪੁਰ, ਜੱਗੀ ਬਾਈ ਕੁਰਾਲੀ, ਗਗਨਦੀਪ ਸਿੰਘ, ਅਮਨਪ੍ਰੀਤ ਸਿੰਘ ਸਮੇਤ ਹੋਰ ਸਾਥੀ ਹਾਜ਼ਰ ਸਨ। ਇਸ ਮੌਕੇ ਸਮੂਹ ਆਗੂਆਂ ਨੇ ਆਸ ਪ੍ਰਗਟਾਈ ਕਿ ਰਾਣਾ ਕੁਸ਼ਲਪਾਲ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਇਲਾਕੇ ਦੇ ਕਿਸਾਨਾਂ ਅਤੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨਗੇ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਰਾਣਾ ਕੁਸ਼ਲਪਾਲ ਮਾਰਕੀਟ ਕਮੇਟੀ ਦੇ ਕੰਮਕਾਜ ਨੂੰ ਹੋਰ ਬਿਹਤਰ ਬਣਾਉਣ ਵਿਚ ਅਹਿਮ ਯੋਗਦਾਨ ਪਾਉਣਗੇ।