ਚੰਡੀਗੜ੍ਹ ਮਾਡਲ ਜੇਲ੍ਹ ਦੇ ਕੈਦੀਆਂ ਦੀਆਂ ਬਣਾਈਆਂ ਮਠਿਆਈਆਂ ਦੀ ਭਾਰੀ ਮੰਗ, ਦੁਕਾਨਾਂ 'ਤੇ ਲੰਬੀਆਂ ਲਾਈਨਾਂ; ਜ਼ਿਆਦਾਤਰ ਥਾਵਾਂ 'ਤੇ ਸਟਾਕ ਖ਼ਤਮ ਸੈਕਟਰ 22 ਦੀ ਸ੍ਰੀਜਨ ਦੁਕਾਨ ’ਚ ਦੀਵਾਲੀ ਤੋਂ ਪਹਿਲਾਂ ਹੀ ਮਠਿਆਈਆਂ ਖਤਮ ਹੋ ਗਈਆਂ ਹਨ। ਦੁਕਾਨ 'ਤੇ ਮਠਿਆਈ ਖਰੀਦਣ ਲਈ ਆਉਣ ਵਾਲੇ ਸੈਲਾਨੀ ਨਿਰਾਸ਼ ਹੋ ਕੇ ਵਾਪਸ ਪਰਤ ਰਹੇ ਹਨ। ਜੇਲ੍ਹ ਵਿੱਚ ਬਣੀਆਂ ਮਠਿਆਈਆਂ ਦੀ ਗੁਣਵੱਤਾ, ਸ਼ੁੱਧਤਾ ਅਤੇ ਸੁਆਦ ਦੇ ਕਾਰਨ ਹਰ ਸਾਲ ਤਿਉਹਾਰ ਦੌਰਾਨ ਬਹੁਤ ਮੰਗ ਹੁੰਦੀ ਹੈ।
Publish Date: Sat, 07 Nov 2026 03:39 PM (IST)
Updated Date: Sat, 07 Nov 2026 03:45 PM (IST)
ਬਲਵਾਨ ਕਰੀਵਾਲ, ਚੰਡੀਗੜ੍ਹ। ਦੀਵਾਲੀ ਦਾ ਤਿਉਹਾਰ ਹੋਵੇ ਅਤੇ ਘਰ ’ਚ ਮਠਿਆਈ ਦੀ ਮਿਠਾਸ ਨਾ ਹੋਵੇ ਅਜਿਹਾ ਭਲਾ ਕਿਵੇਂ ਹੋ ਸਕਦਾ ਹੈ। ਤਿਉਹਾਰ 'ਤੇ ਆਪਣਿਆਂ ਨਾਲ ਖ਼ੁਸ਼ੀਆਂ ਵੰਡਣ ਲਈ ਲੋਕ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਖਰੀਦ ਰਹੇ ਹਨ।
ਮਠਿਆਈਆਂ ਦੀਆਂ ਦੁਕਾਨਾਂ ਗਾਹਕਾਂ ਨਾਲ ਭਰੀਆਂ ਹੋਈਆਂ ਹਨ ਪਰ ਇਸ ਵਾਰ, ਸ਼ਹਿਰ ਦੇ ਵਾਸੀ ਮਾਡਲ ਜੇਲ੍ਹ ’ਚ ਕੈਦੀਆਂ ਵਲੋਂ ਤਿਆਰ ਕੀਤੀਆਂ ਗਈਆਂ ਮਠਿਆਈਆਂ ਦੀ ਸ਼ੁੱਧ ਮਿਠਾਸ ਤੋਂ ਵਾਂਝੇ ਹਨ।
ਮਠਿਆਈ ਦਾ ਸਟਾਕ ਖ਼ਤਮ ਸੈਕਟਰ 22 ਦੀ ਸ੍ਰੀਜਨ ਦੁਕਾਨ ’ਚ ਦੀਵਾਲੀ ਤੋਂ ਪਹਿਲਾਂ ਹੀ ਮਠਿਆਈਆਂ ਖਤਮ ਹੋ ਗਈਆਂ ਹਨ। ਦੁਕਾਨ 'ਤੇ ਮਠਿਆਈ ਖਰੀਦਣ ਲਈ ਆਉਣ ਵਾਲੇ ਸੈਲਾਨੀ ਨਿਰਾਸ਼ ਹੋ ਕੇ ਵਾਪਸ ਪਰਤ ਰਹੇ ਹਨ। ਜੇਲ੍ਹ ਵਿੱਚ ਬਣੀਆਂ ਮਠਿਆਈਆਂ ਦੀ ਗੁਣਵੱਤਾ, ਸ਼ੁੱਧਤਾ ਅਤੇ ਸੁਆਦ ਦੇ ਕਾਰਨ ਹਰ ਸਾਲ ਤਿਉਹਾਰ ਦੌਰਾਨ ਬਹੁਤ ਮੰਗ ਹੁੰਦੀ ਹੈ।
ਇਸ ਵਾਰ ਪੰਜਾਬ ਰਾਜ ਭਵਨ, ਚੰਡੀਗੜ੍ਹ ਪੁਲਿਸ ਅਤੇ ਹੋਰ ਸਰਕਾਰੀ ਵਿਭਾਗਾਂ ਵੱਲੋਂ ਵੱਡੇ ਪੱਧਰ 'ਤੇ ਮਠਿਆਈਆਂ ਦੇ ਆਰਡਰ ਮਿਲੇ ਹਨ। ਇਕੱਲੇ ਪੰਜਾਬ ਰਾਜ ਭਵਨ ਵੱਲੋਂ ਹੀ ਸ੍ਰਿਜਨ ਸ਼ਾਪ ਨੂੰ 10 ਕਵਿੰਟਲ ਮਠਿਆਈਆ ਦਾ ਆਰਡਰ ਦਿੱਤਾ ਗਿਆ ਸੀ।
ਦੋ ਕਵਿੰਟਲ ਮਠਿਆਈ ਦੀ ਮੰਗ ਇਸ ਤੋਂ ਇਲਾਵਾ ਇੱਕ ਹੋਰ ਸਰਕਾਰੀ ਵਿਭਾਗ ਵੱਲੋਂ ਪੌਣੇ ਦੋ ਕਵਿੰਟਲ ਮਠਿਆਈ ਦੀ ਮੰਗ ਕੀਤੀ ਗਈ। ਕਈ ਦੂਜੇ ਸਰਕਾਰੀ ਵਿਭਾਗਾਂ ਨੇ ਵੀ ਵੱਡੀ ਮਾਤਰਾ ਵਿੱਚ ਮਠਿਆਈਆਂ ਦੇ ਆਰਡਰ ਦਿੱਤੇ। ਇਨ੍ਹਾਂ ਆਰਡਰਾਂ ਦੀ ਪੂਰਤੀ ਕਰਨ ਵਿੱਚ ਹੀ ਮਠਿਆਈ ਦਾ ਜ਼ਿਆਦਾਤਰ ਸਟਾਕ ਖ਼ਤਮ ਹੋ ਗਿਆ।