'ਮਨੁੱਖੀ ਢਾਲ ਬਣ ਕੇ ਬਚਾਈ ਜਾਨ...', ਸੁਖਬੀਰ ਬਾਦਲ ਨੂੰ ਬਚਾਉਣ ਵਾਲੇ ਜਵਾਨ ਨੂੰ ਹਰਸਿਮਰਤ ਕੌਰ ਨੇ ਕੀਤਾ ਸਲਾਮ; ਕਿਹਾ- ਬਾਦਲ ਪਰਿਵਾਰ ਦਿਲੋ ਕਰਦੈ ਤੁਹਾਡਾ ਧੰਨਵਾਦ ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਦੇ ਨੇੜੇ ਇੱਕ ਗੁਰਦੁਆਰੇ 'ਚ ਵੀਰਵਾਰ (13 ਅਗਸਤ) ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ 'ਤੇ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ। ਇਸ ਹਮਲੇ 'ਚ ਮਹਾਰਾਸ਼ਟਰ ਪੁਲਿਸ ਦਾ ਇੱਕ ਜਵਾਨ ਵੀ ਜ਼ਖ਼ਮੀ ਹੋ ਗਿਆ ਹੈ। ਮਹਾਰਾਸ਼ਟਰ ਪੁਲਿਸ ਦੀ ਵਿਸ਼ੇਸ਼ ਸੁਰੱਖਿਆ ਇਕਾਈ ਦੇ ਇੰਸਪੈਕਟਰ ਸੰਤੋਸ਼ ਵੈਜਨਾਥ ਕੇਂਦਰੇ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਸੁਖਬੀਰ ਬਾਦਲ ਦੀ ਜਾਨ ਬਚਾਈ।
Publish Date: Fri, 14 Aug 2026 11:19 AM (IST)
Updated Date: Fri, 14 Aug 2026 11:23 AM (IST)
ਆਨਲਾਈਨ ਡੈਸਕ, ਚੰਡੀਗੜ੍ਹ - ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਦੇ ਨੇੜੇ ਇੱਕ ਗੁਰਦੁਆਰੇ 'ਚ ਵੀਰਵਾਰ (13 ਅਗਸਤ) ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ 'ਤੇ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ। ਇਸ ਹਮਲੇ 'ਚ ਮਹਾਰਾਸ਼ਟਰ ਪੁਲਿਸ ਦਾ ਇੱਕ ਜਵਾਨ ਵੀ ਜ਼ਖ਼ਮੀ ਹੋ ਗਿਆ ਹੈ। ਮਹਾਰਾਸ਼ਟਰ ਪੁਲਿਸ ਦੀ ਵਿਸ਼ੇਸ਼ ਸੁਰੱਖਿਆ ਇਕਾਈ ਦੇ ਇੰਸਪੈਕਟਰ ਸੰਤੋਸ਼ ਵੈਜਨਾਥ ਕੇਂਦਰੇ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਸੁਖਬੀਰ ਬਾਦਲ ਦੀ ਜਾਨ ਬਚਾਈ।
ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਵੈਜਨਾਥ ਕੇਂਦਰੇ ਨਾਲ ਮੁਲਾਕਾਤ ਕੀਤੀ ਹੈ। ਵੈਜਨਾਥ ਕੇਂਦਰੇ ਬਾਰੇ ਹਰਸਿਮਰਤ ਕੌਰ ਨੇ ਕਿਹਾ, "ਮੈਂ ਮਹਾਰਾਸ਼ਟਰ ਪੁਲਿਸ ਦੀ ਵਿਸ਼ੇਸ਼ ਸੁਰੱਖਿਆ ਇਕਾਈ ਦੇ ਇੰਸਪੈਕਟਰ ਸੰਤੋਸ਼ ਵੈਜਨਾਥ ਕੇਂਦਰੇ ਨੂੰ ਸਲਾਮ ਕਰਦੀ ਹਾਂ, ਜਿਨ੍ਹਾਂ ਨੇ ਨਾਂਦੇੜ ਹਮਲੇ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਉਣ 'ਚ ਬਹਾਦਰੀ ਭਰਿਆ ਸਾਹਸ ਦਿਖਾਇਆ।"
'ਤੁਹਾਡੀ ਬਹਾਦਰੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ' ਹਰਸਿਮਰਤ ਕੌਰ ਨੇ ਕਿਹਾ, "ਸੰਤੋਸ਼, ਤੁਸੀਂ ਸੁਖਬੀਰ ਬਾਦਲ ਅਤੇ ਹਮਲਾਵਰ ਦੇ ਵਿਚਕਾਰ ਮਨੁੱਖੀ ਢਾਲ ਬਣ ਕੇ ਖੜ੍ਹੇ ਹੋ ਕੇ ਉਨ੍ਹਾਂ ਦੀ ਰੱਖਿਆ ਲਈ ਆਪਣੀ ਜਾਨ ਜੋਖਮ 'ਚ ਪਾਈ। ਅਜਿਹਾ ਕਰਕੇ ਤੁਸੀਂ ਸਾਨੂੰ ਵਰਦੀ ਪਹਿਨਣ ਦਾ ਅਸਲੀ ਅਰਥ ਯਾਦ ਕਰਵਾਇਆ ਹੈ, ਫਰਜ਼ ਨੂੰ ਆਪਣੇ ਆਪ ਤੋਂ ਉੱਪਰ ਰੱਖਣਾ ਅਤੇ ਡਰ ਤੋਂ ਉੱਪਰ ਸਾਹਸ ਰੱਖਣਾ। ਬਾਦਲ ਪਰਿਵਾਰ ਤੁਹਾਡਾ ਦਿਲੋ ਧੰਨਵਾਦ ਕਰਦਾ ਹੈ।" ਉਨ੍ਹਾਂ ਅੱਗੇ ਕਿਹਾ, "ਤੁਹਾਡੀ ਬਹਾਦਰੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਵਾਹਿਗੁਰੂ ਤੁਹਾਨੂੰ ਜਲਦੀ ਸਿਹਤਯਾਬ ਕਰੇ। ਇਸ ਦੇ ਨਾਲ ਹੀ, ਯਸ਼ੋਸਾਈ ਹਸਪਤਾਲ ਦੇ ਡਾਕਟਰਾਂ ਅਤੇ ਪੂਰੇ ਸਟਾਫ ਦਾ ਵੀ ਵਿਸ਼ੇਸ਼ ਧੰਨਵਾਦ, ਜਿਨ੍ਹਾਂ ਨੇ ਸਾਨੂੰ ਦਿਲਾਸਾ ਦੇਣ 'ਚ ਅਣਥੱਕ ਸੇਵਾ ਨਿਭਾਈ।"
ਨਾਂਦੇੜ 'ਚ ਸੁਖਬੀਰ ਬਾਦਲ ਉੱਤੇ ਹੋਇਆ ਹਮਲਾ ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਦੇ ਨੇੜੇ ਇੱਕ ਗੁਰਦੁਆਰੇ 'ਚ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਉੱਤੇ ਕਥਿਤ ਤੌਰ 'ਤੇ ਹਮਲਾ ਕਰਨ ਵਾਲਾ ਵਿਅਕਤੀ ਪਿਛਲੇ ਦੋ ਸਾਲਾਂ ਤੋਂ ਉੱਥੇ ‘ਸੇਵਾਦਾਰ’ ਵਜੋਂ ਕੰਮ ਕਰ ਰਹਾ ਸੀ ਅਤੇ ਪੁਣੇ ਦਾ ਰਹਿਣ ਵਾਲਾ ਹੈ। ਇੱਕ ਅੱਖੀਂ ਦੇਖਣ ਵਾਲੇ ਗਵਾਹ ਦੇ ਅਨੁਸਾਰ, ਬਾਦਲ ਉੱਤੇ ਕਿਰਪਾਨ ਨਾਲ ਕਥਿਤ ਤੌਰ 'ਤੇ ਹਮਲਾ ਕਰਨ ਤੋਂ ਬਾਅਦ ਉਸਨੇ ਕਿਹਾ, "ਮੈਂ ਆਤਮ ਸਮਰਪਣ ਕਰਦਾ ਹਾਂ, ਮੈਂ ਆਤਮ ਸਮਰਪਣ ਕਰਦਾ ਹਾਂ।" ਇਸ ਤੋਂ ਪਹਿਲਾਂ ਪੁਲਿਸ ਨੇ ਦੱਸਿਆ ਸੀ ਕਿ ਹਮਲਾਵਰ ਸਿੱਖਾਂ ਦੇ ‘ਨਿਹੰਗ’ ਭਾਈਚਾਰੇ ਨਾਲ ਸਬੰਧਤ ਹੈ।