ਗੁਲਜ਼ਾਰ ਸਿੰਘ ਨੇ ਨਹੀਂ ਲਿਆ ਹਰਪਾਲ ਚੀਮਾ ਦਾ ਨਾਮ: ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਦਾ ਵੱਡਾ ਦਾਅਵਾ ਅੱਜ ਜਦੋਂ ਭਗਵੰਤ ਮਾਨ ਸਰਕਾਰ ਮੁਹਿੰਮ ਚਲਾ ਕੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਵਿੱਚ ਲਿਆਂਦੇ ਗਏ ਨਸ਼ੇ ਦਾ ਖਾਤਮਾ ਕਰ ਰਹੀ ਹੈ ਤਾਂ ਇਸ ਨੂੰ ਰੋਕਣ ਲਈ ਸਾਰੇ ਇੱਕਜੁੱਟ ਹੋ ਗਏ ਹਨ ਪਰ ਆਮ ਆਦਮੀ ਪਾਰਟੀ ਪੰਜਾਬ ਨੂੰ ਬਦਨਾਮ ਕਰਨ ਦੀ ਭਾਜਪਾ, ਕਾਂਗਰਸ ਅਤੇ ਅਕਾਲੀ ਦੀ ਸਾਜ਼ਿਸ਼ ਨੂੰ ਸਫ਼ਲ ਨਹੀਂ ਹੋਣ ਦੇਵੇਗੀ।
Publish Date: Tue, 22 Sep 2026 03:55 PM (IST)
Updated Date: Tue, 22 Sep 2026 04:01 PM (IST)
ਡਿਜੀਟਲ ਡੈਸਕ, ਚੰਡੀਗੜ੍ਹ। ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਰਚ ਰਹੀ ਭਾਜਪਾ, ਅਕਾਲੀ ਅਤੇ ਕਾਂਗਰਸ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਪਾਰਟੀ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਜਿਸ ਜੱਗਾ ਸਿੰਘ ਨੂੰ ਭਾਜਪਾ ਆਪਣਾ ‘ਭਰਾ’ ਦੱਸ ਰਹੀ ਹੈ, ਉਹ ਨਸ਼ਾ ਤਸਕਰ ਹੈ ਅਤੇ ਉਸ ਉੱਤੇ ਐੱਨ.ਡੀ.ਪੀ.ਐੱਸ. ਸਮੇਤ 9 ਕੇਸ ਦਰਜ ਹਨ, ਜਦੋਂ ਕਿ ਮੋਹਨਜੀਤ ਸਿੰਘ ਉੱਤੇ ਵੀ 8 ਕੇਸ ਦਰਜ ਹਨ।
ਵਿਰੋਧੀ ਪਾਰਟੀਆਂ ਨੇ ਗੁਲਜ਼ਾਰ ਸਿੰਘ ‘ਤੇ ਵੀ ਦਬਾਅ ਬਣਾ ਕੇ ‘ਆਪ’ ਖ਼ਿਲਾਫ਼ ਬਿਆਨ ਦਿਵਾਇਆ। ਇਹ ਲੋਕ ਪੰਜਾਬ ਨੂੰ ਬਦਨਾਮ ਕਰਨ ਲਈ ਕਿਸੇ ਵੀ ਹੱਦ ਤੱਕ ਹੇਠਾਂ ਡਿੱਗ ਸਕਦੇ ਹਨ।
ਅੱਜ ਜਦੋਂ ਭਗਵੰਤ ਮਾਨ ਸਰਕਾਰ ਮੁਹਿੰਮ ਚਲਾ ਕੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਵਿੱਚ ਲਿਆਂਦੇ ਗਏ ਨਸ਼ੇ ਦਾ ਖਾਤਮਾ ਕਰ ਰਹੀ ਹੈ ਤਾਂ ਇਸ ਨੂੰ ਰੋਕਣ ਲਈ ਸਾਰੇ ਇੱਕਜੁੱਟ ਹੋ ਗਏ ਹਨ ਪਰ ਆਮ ਆਦਮੀ ਪਾਰਟੀ ਪੰਜਾਬ ਨੂੰ ਬਦਨਾਮ ਕਰਨ ਦੀ ਭਾਜਪਾ, ਕਾਂਗਰਸ ਅਤੇ ਅਕਾਲੀ ਦੀ ਸਾਜ਼ਿਸ਼ ਨੂੰ ਸਫ਼ਲ ਨਹੀਂ ਹੋਣ ਦੇਵੇਗੀ।
ਸੋਮਵਾਰ ਨੂੰ ‘ਆਪ’ ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਮਿਲ ਕੇ ਇੱਕ ਡੂੰਘੀ ਸਾਜ਼ਿਸ਼ ਰਚ ਰਹੇ ਹਨ।
ਪੰਜਾਬ ’ਚ ਨਸ਼ੇ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਮੁਹਿੰਮ ਚਲਾ ਰਹੀ ਹੈ, ਉਸ ਨੂੰ ਕਿਵੇਂ ਬਦਨਾਮ ਕੀਤਾ ਜਾਵੇ, ਕਿਵੇਂ ਕਮਜ਼ੋਰ ਕੀਤਾ ਜਾਵੇ, ਕਿਵੇਂ ਰੋਕਿਆ ਜਾਵੇ ਅਤੇ ਪੰਜਾਬ ਨਸ਼ੇ ਲਈ ਪੂਰੀ ਦੁਨੀਆ ਵਿੱਚ ਕਿਵੇਂ ਬਦਨਾਮ ਹੋਵੇ, ਇਸ ਦੀ ਪੂਰੀ ਸਾਜ਼ਿਸ਼ ਰਚੀ ਜਾ ਰਹੀ ਹੈ।
ਸੰਜੇ ਸਿੰਘ ਨੇ ਦੱਸਿਆ ਕਿ ਇਸ ਸਾਜ਼ਿਸ਼ ਦੇ ਤਿੰਨ ਪਾਤਰ ਹਨ- ਜੱਗਾ ਸਿੰਘ, ਮੋਹਨਜੀਤ ਸਿੰਘ ਅਤੇ ਗੁਲਜ਼ਾਰ ਸਿੰਘ। ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਬਿਨਾਂ ਸੱਚ ਜਾਣੇ ਅਤੇ ਬਿਨਾਂ ਕੁਝ ਪੜਤਾਲ ਕੀਤੇ ਇਨ੍ਹਾਂ ਲੋਕਾਂ ਦਾ ਸਹਾਰਾ ਲੈ ਕੇ ਅਤੇ ਇਨ੍ਹਾਂ ਦੇ ਪਿੱਛੇ ਖੜ੍ਹੇ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਉਲਟ-ਸਿੱਧੇ ਬਿਆਨ ਦੇ ਰਹੇ ਹਨ ਅਤੇ ਮੁਹਿੰਮ ਚਲਾ ਰਹੇ ਹਨ।
ਸੰਜੇ ਸਿੰਘ ਨੇ ਦੱਸਿਆ ਕਿ ਜਿਸ ਜੱਗਾ ਸਿੰਘ ਨੂੰ ਭਾਜਪਾ ਅਤੇ ਕਾਂਗਰਸ ਇੱਕ ਕ੍ਰਾਂਤੀਕਾਰੀ ਵਜੋਂ ਪੇਸ਼ ਕਰ ਰਹੀ ਹੈ ਅਤੇ ਕਹਿ ਰਹੀ ਹੈ ਕਿ ਉਹ ਨਸ਼ੇ ਖ਼ਿਲਾਫ਼ ਮੁਹਿੰਮ ਚਲਾ ਰਿਹਾ ਸੀ ਜਿਸ ਤੋਂ ਮਜਬੂਰ ਹੋ ਕੇ ਉਸ ਨੇ ਜ਼ਹਿਰ ਖਾ ਲਿਆ, ਉਸ ਜੱਗਾ ਸਿੰਘ ਖ਼ਿਲਾਫ਼ 9 ਮੁਕੱਦਮੇ ਦਰਜ ਹਨ। ਇਨ੍ਹਾਂ 9 ਵਿੱਚੋਂ ਚਾਰ ਮੁਕੱਦਮਿਆਂ ਵਿੱਚ ਉਹ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ ਹੈ ਅਤੇ ਉਸ ਉੱਤੇ ਜਬਰ-ਜਨਾਹ, ਅਗਵਾ ਅਤੇ ਨਸ਼ੇ ਦੀ ਤਸਕਰੀ ਦੇ ਮਾਮਲੇ ਵੀ ਦਰਜ ਹਨ।
ਦੋ ਪਿੰਡ ਕੌਂਸਲਾਂ ਨੇ ਅਧਿਕਾਰਤ ਤੌਰ 'ਤੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਮਤੇ ਪਾਸ ਕੀਤੇ ਸਨ, ਜਿਸ ਨਾਲ ਉਸਦੇ ਕਾਰੋਬਾਰ ਨੂੰ ਚੱਲਣ ਤੋਂ ਰੋਕਿਆ ਗਿਆ ਸੀ, ਕਿਉਂਕਿ ਉਹ ਖੁਦ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਸੀ। ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਉਸਨੂੰ ਇੱਕ ਇਨਕਲਾਬੀ ਵਜੋਂ ਪੇਸ਼ ਕਰ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਸਰਕਾਰ ਉਸਨੂੰ ਪਰੇਸ਼ਾਨ ਕਰ ਰਹੀ ਹੈ।
ਸੰਜੇ ਸਿੰਘ ਨੇ ਦੱਸਿਆ ਕਿ ਦੂਜਾ ਵਿਅਕਤੀ ਮੋਹਨਜੀਤ ਸਿੰਘ ਹੈ, ਜਿਸ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲਾ ਝੰਡਾ ਦਿਖਾਇਆ ਸੀ। ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਪੂਰੀ ਮੁਹਿੰਮ ਚਲਾ ਰਹੇ ਹਨ ਕਿ ਕਾਲਾ ਝੰਡਾ ਦਿਖਾਉਣ ਮਾਤਰ ਨਾਲ ਇਸ ਨਸ਼ੇ ਖ਼ਿਲਾਫ਼ ਲੜਨ ਵਾਲੇ ਯੋਧੇ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਜਦੋਂ ਕਿ ਹਕੀਕਤ ਇਹ ਹੈ ਕਿ ਮੋਹਨਜੀਤ ਸਿੰਘ ਉੱਤੇ ਅੱਠ ਐੱਫ.ਆਈ.ਆਰ. ਦਰਜ ਹਨ।
ਸੰਜੇ ਸਿੰਘ ਨੇ ਦੱਸਿਆ ਕਿ ਤੀਜਾ ਨਾਮ ਗੁਲਜ਼ਾਰ ਦਾ ਹੈ, ਜਿਸ ਬਾਰੇ ਕਿਹਾ ਗਿਆ ਕਿ ਉਸ ਨੇ ਮੰਤਰੀ ਹਰਪਾਲ ਸਿੰਘ ਚੀਮਾ ਕਾਰਨ ਆਪਣੀ ਜਾਨ ਦੇ ਦਿੱਤੀ। ਹਕੀਕਤ ਇਹ ਹੈ ਕਿ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਨੇ ਗੁਲਜ਼ਾਰ ਤੋਂ ਉਦੋਂ ਤੱਕ ਵੀਡੀਓ ਬਣਵਾਇਆ ਅਤੇ ਉਸ ਨੂੰ ਗੱਡੀ ਵਿੱਚ ਲੈ ਕੇ ਘੁੰਮਦੇ ਰਹੇ, ਜਦੋਂ ਤੱਕ ਉਸ ਨੇ ਆਮ ਆਦਮੀ ਪਾਰਟੀ ਖ਼ਿਲਾਫ਼ ਬਿਆਨ ਨਹੀਂ ਦੇ ਦਿੱਤਾ।
ਗੁਲਜ਼ਾਰ ਸਿੰਘ ਨੇ ਨਹੀਂ ਕੀਤਾ ਹਰਪਾਲ ਸਿੰਘ ਚੀਮਾ ਦਾ ਜ਼ਿਕਰ
ਗੁਲਜ਼ਾਰ ਪਹਿਲਾਂ ਜੋ ਵੀਡੀਓ ਬਣਾਈ, ਉਸ ਵਿੱਚ ਉਸ ਨੇ ਹਰਪਾਲ ਸਿੰਘ ਚੀਮਾ ਜਾਂ ਆਮ ਆਦਮੀ ਪਾਰਟੀ ਦਾ ਕੋਈ ਨਾਮ ਨਹੀਂ ਲਿਆ ਸੀ, ਪਰ ਬਾਅਦ ਵਾਲੀ ਵੀਡੀਓ ਵਿੱਚ ਉਸ ਨੇ ਹਰਪਾਲ ਸਿੰਘ ਚੀਮਾ ਦਾ ਨਾਮ ਲਿਆ। ਇਸ ਦਾ ਮਤਲਬ ਹੈ ਕਿ ਵਿਰੋਧੀ ਪਾਰਟੀਆਂ ਨੇ ਦਬਾਅ ਬਣਾ ਕੇ ਉਸ ਦੀ ਵਰਤੋਂ ਕੀਤੀ, ਜਿਸ ਕਾਰਨ ਉਸ ਦੀ ਇਹ ਹਾਲਤ ਹੋਈ।
ਸੰਜੇ ਸਿੰਘ ਨੇ ਕਿਹਾ ਕਿ ਮੈਂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਜਿਹੀ ਘਿਣਾਉਣੀ ਸਿਆਸਤ ਨਾ ਕਰੋ ਅਤੇ ਬੇਬੁਨਿਆਦ ਝੂਠਾ ਦੋਸ਼ ਲਗਾ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ। ਨਸ਼ੇ ਖ਼ਿਲਾਫ਼ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਪ੍ਰਤੀਬੱਧਤਾ ਨਾਲ ਮੁਹਿੰਮ ਚਲਾ ਰਹੀ ਹੈ ਅਤੇ ਨਸ਼ਾ ਖ਼ਤਮ ਕਰ ਰਹੀ ਹੈ।