- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਐਲਾਨ ਕੀਤਾ ਕਿ ਸੂਬਾ ਸਰਕਾਰ ਆਪਣੇ ਦਰਜਾ-ਚਾਰ (ਗਰੁੱਪ-ਡੀ) ਮੁਲਾਜ਼ਮਾਂ ਨੂੰ ਆਗਾਮੀ ਦਿਵਾਲੀ ਦਾ ਤਿਉਹਾਰ ਮਨਾਉਣ ਵਿੱਚ ਮਦਦ ਕਰਨ ਲਈ 10,000 ਰੁਪਏ ਦਾ ਵਿਆਜ-ਮੁਕਤ ਤਿਉਹਾਰੀ ਐਡਵਾਂਸ ਦੇਵੇਗੀ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਐਲਾਨ ਕੀਤਾ ਕਿ ਸੂਬਾ ਸਰਕਾਰ ਆਪਣੇ ਦਰਜਾ-ਚਾਰ (ਗਰੁੱਪ-ਡੀ) ਮੁਲਾਜ਼ਮਾਂ ਨੂੰ ਆਗਾਮੀ ਦੀਵਾਲੀ ਦਾ ਤਿਉਹਾਰ ਮਨਾਉਣ ਵਿੱਚ ਮਦਦ ਕਰਨ ਲਈ 10,000 ਰੁਪਏ ਦਾ ਵਿਆਜ-ਮੁਕਤ ਤਿਉਹਾਰੀ ਐਡਵਾਂਸ ਦੇਵੇਗੀ। ਚੀਮਾ ਨੇ ਕਿਹਾ ਵਿੱਤੀ ਸਾਲ ਦੌਰਾਨ ਇਸ ਉਪਰਾਲੇ ਲਈ 20 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਮੁਲਾਜ਼ਮ ਆਪਣੇ ਪਰਿਵਾਰਾਂ ਨਾਲ ਖੁਸ਼ੀ-ਖੁਸ਼ੀ ਦੀਵਾਲੀ ਮਨਾ ਸਕਣ।" ਉਨ੍ਹਾਂ ਕਿਹਾ ਕਿ ਇਹ ਐਡਵਾਂਸ ਸੂਬੇ ਦੇ ਲਗਪਗ 34,604 ਗਰੁੱਪ-ਡੀ ਮੁਲਾਜ਼ਮਾਂ ਦੀ ਕੁੱਲ ਗਿਣਤੀ ਲਈ ਉਪਲਬਧ ਹੈ।
ਚੀਮਾ ਨੇ ਕਿਹਾ ਜੇਕਰ ਹਰ ਯੋਗ ਮੁਲਾਜ਼ਮ ਕਰਜ਼ਾ ਲੈਣ ਦਾ ਬਦਲ ਚੁਣਦਾ ਹੈ, ਤਾਂ ਸੂਬੇ ਲਈ ਕੁੱਲ ਸੰਭਾਵਿਤ ਖਰਚਾ 34.60 ਕਰੋੜ ਰੁਪਏ ਹੋਵੇਗਾ। 8 ਨਵੰਬਰ ਨੂੰ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਇਹ ਐਡਵਾਂਸ ਯਕੀਨੀ ਬਣਾਉਣ ਲਈ, ਮੁਲਾਜ਼ਮਾਂ ਨੂੰ 6 ਨਵੰਬਰ, 2026 ਤੱਕ ਖਜ਼ਾਨੇ ਵਿੱਚੋਂ ਰਕਮ ਕਢਵਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਇਸ ਤੋਂ ਬਾਅਦ ਇਹ ਐਡਵਾਂਸ ਪੰਜ ਬਰਾਬਰ ਮਹੀਨਾਵਾਰ ਆਸਾਨ ਕਿਸ਼ਤਾਂ ਵਿੱਚ ਵਸੂਲਿਆ ਜਾਵੇਗਾ, ਜਿਸ ਦੀ ਕਟੌਤੀ ਮੁਲਾਜ਼ਮਾਂ ਦੀ ਦਸੰਬਰ 2026 ਦੀ ਤਨਖਾਹ ਤੋਂ ਸ਼ੁਰੂ ਹੋਵੇਗੀ।"
ਚੀਮਾ ਨੇ ਕਿਹਾ ਕਿ ਇਸ ਤਿਉਹਾਰੀ ਐਡਵਾਂਸ ਦਾ ਐਲਾਨ ਮੌਜੂਦਾ ਸਾਲ ਦੌਰਾਨ ਸੂਬਾ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਲਈ ਲਾਗੂ ਕੀਤੇ ਗਏ ਹੋਰ ਹਾਲੀਆ ਵਿੱਤੀ ਉਪਾਵਾਂ ਦੀ ਲੜੀ ਦਾ ਹੀ ਹਿੱਸਾ ਹੈ।