ਲਾਭਪਾਤਰੀਆਂ ਨੂੰ ਗੋਲਡੀ ਨੇ ਵੰਡੇ 10 ਲੱਖ ਬੀਮੇ ਵਾਲੇ ਸਿਹਤ ਕਾਰਡ ਲਾਭਪਾਤਰੀਆਂ ਨੂੰ ਗੋਲਡੀ ਨੇ ਵੰਡੇ 10 ਲੱਖ ਬੀਮੇ ਵਾਲੇ ਸਿਹਤ ਕਾਰਡ
Publish Date: Thu, 24 Sep 2026 06:09 PM (IST)
Updated Date: Thu, 24 Sep 2026 06:12 PM (IST)
-ਜ਼ਰੂਰਤਮੰਦ ਪਰਿਵਾਰਾਂ ਤੱਕ ਲਾਭ ਪਹੁੰਚਾਉਣ ਨੂੰ ਦਿੱਤੀ ਜਾ ਰਹੀ ਪਹਿਲ ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਸਿਵਲ ਹਸਪਤਾਲ ਖਰੜ ਵਿਖੇ ਸਿਹਤ ਯੋਜਨਾਵਾਂ ਦਾ ਲਾਭ ਪਹੁੰਚਾਉਣ ਦੇ ਮੰਤਵ ਨਾਲ ਐੱਸਐੱਮਓ ਡਾ. ਸਰਿਤਾ ਦੀ ਅਗਵਾਈ ਵਿਚ ਐੱਮਐੱਮਐੱਸਵਾਈ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਿਹਤ ਕਾਰਡ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿਚ ਹਲਕਾ ਖਰੜ ਦੇ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਗੋਲਡੀ ਵੱਲੋਂ ਇਲਾਕੇ ਦੇ ਵੱਡੀ ਗਿਣਤੀ ਲਾਭਪਾਤਰੀਆਂ ਨੂੰ ਸਿਹਤ ਕਾਰਡ ਵੰਡੇ ਗਏ। ਸਮਾਗਮ ਵਿਚ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰ ਜ਼ਰੂਰਤਮੰਦ ਪਰਿਵਾਰਾਂ ਤੱਕ ਇਹ ਸਿਹਤ ਯੋਜਨਾਵਾਂ ਦਾ ਲਾਭ ਪਹੁੰਚਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਅਤੇ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਸਿਵਲ ਹਸਪਤਾਲ ਖਰੜ ਦੀ ਐੱਸਐੱਮਓ ਡਾ. ਸਰਿਤਾ ਨੇ ਦੱਸਿਆ ਕਿ ਹਸਪਤਾਲ ਵਿਚ ਮੁੱਖ ਮੰਤਰੀ ਸਿਹਤ ਯੋਜਨਾ ਦੇ 1,000 ਤੋਂ ਵੱਧ ਸਿਹਤ ਕਾਰਡ ਬਣੇ ਹੋਏ ਹਨ। ਯੋਗ ਲਾਭਪਾਤਰੀ ਸਿਵਲ ਹਸਪਤਾਲ ਖਰੜ ਵਿਖੇ ਪਹੁੰਚ ਕੇ ਆਪਣੇ ਸਿਹਤ ਕਾਰਡ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਸਟਾਫ਼ ਵੱਲੋਂ ਸਮਾਗਮ ਦੌਰਾਨ ਮੌਜੂਦ ਲੋਕਾਂ ਨੂੰ ਯੋਜਨਾ ਦੇ ਲਾਭ ਅਤੇ ਕਾਰਡ ਦੀ ਵਰਤੋਂ ਸਬੰਧੀ ਵੀ ਜਾਣੂ ਕਰਵਾਇਆ ਗਿਆ। ਡਾ. ਸਰਿਤਾ, ਐੱਸਐੱਮਓ, ਡਾ. ਰਮਨ, ਡਾ. ਸੁਖਜੀਤ ਬਾਵਾ, ਡਾ. ਇਸ਼ਾਂਤ, ਡਾ. ਸੁਖਮਨ ਅਤੇ ਡਾ. ਰਾਹੁਲ ਭੱਲਾ, ਚੇਅਰਮੈਨ ਬਲਾਕ ਸਮਿਤੀ ਖਰੜ ਰਘੁਬੀਰ ਸਿੰਘ ਮੋਦੀ, ਮੀਡੀਆ ਇੰਚਾਰਜ ਬਲਜੀਤ ਸਿੰਘ, ਅੰਜੂ ਚੰਦਰ ਸਾਬਕਾ ਪ੍ਰਧਾਨ ਕੌਂਸਲ ਖਰੜ, ਰਾਮ ਸਰੂਪ ਸ਼ਰਮਾ, ਬਿੱਟੂ ਜੈਨ (ਸਾਬਕਾ ਕੌਂਸਲਰ), ਯਸ਼ਪਾਲ ਬਾਂਸਲ, ਹਲਕਾ ਚੇਅਰਮੈਨ ਪੰਜਾਬ ਸਟੇਟ ਟਰੇਡਿੰਗ ਕਮਿਸ਼ਨ ਅਤੇ ਸੁਖਵਿੰਦਰ ਸਿੰਘ ਡਿੰਪਲ, ਕੁਲਵੰਤ ਸਿੰਘ ਕਾਂਤਾ, ਜਸਵੰਤ ਸਿੰਘ, ਸਤਨਾਮ ਸਿੰਘ, ਗੌਰਵ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਸਥਾਨਕ ਲੋਕ ਮੌਜੂਦ ਸਨ।