ਦਾਤਰ ਦੀ ਨੋਕ ’ਤੇ ਬੀਜੇਪੀ ਆਗੂ ਤੋਂ ਸੋਨੇ ਦੇ ਟੋਪਸ ਝਪਟੇ ਦਾਤਰ ਦੀ ਨੋਕ ’ਤੇ ਬੀਜੇਪੀ ਆਗੂ ਤੋਂ ਸੋਨੇ ਦੇ ਟੋਪਸ ਝਪਟੇ
Publish Date: Sat, 03 Oct 2026 09:14 PM (IST)
Updated Date: Sat, 03 Oct 2026 09:16 PM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਖਰੜ ਭਾਜਪਾ ਦੀ ਸੀਨੀਅਰ ਆਗੂ ਪ੍ਰਵੇਸ਼ ਸ਼ਰਮਾ ਭਾਰਤੀ ’ਤੇ ਬੀਤੀ ਰਾਤ ਦੋ ਝਪਟਮਾਰਾਂ ਵੱਲੋਂ ਹਮਲਾ ਕਰ ਉਸ ਤੋਂ ਸੋਨੇ ਦੇ ਟੋਪਸ ਝਪਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਐੱਸਐੱਚਓ ਸਿਟੀ ਅਮਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਭਾਜਪਾ ਆਗੂ ਪ੍ਰਵੇਸ਼ ਸ਼ਰਮਾ ਭਾਰਤੀ ਨੇ ਆਪਣੇ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਰਾਤੀ 8 ਵਜੇ ਪੈਦਲ ਹੀ ਗਿਲਕੋ ਤੋਂ ਸ਼੍ਰੀ ਬਾਂਕੇ ਬਿਹਾਰੀ ਮੰਦਰ ਜਾ ਰਹੀ ਸੀ, ਜਦੋਂ ਉਹ ਰਾਮ ਬਾਗ ਰੋਡ ’ਤੇ ਸਥਿਤ ਟੈਗੋਰ ਨਿਕੇਤਨ ਸਕੂਲ ਕੋਲ ਪੁੱਜੀ ਤਾਂ ਅਚਾਨਕ ਹੀ ਉਸਦੇ ਪਿੱਛੇ ਇਕ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀ ਆਏ, ਜਿਨ੍ਹਾਂ ਵਿਚੋਂ ਇਕ ਵਿਅਕਤੀ ਉਤਰ ਗਿਆ, ਜਦੋਂ ਕਿ ਦੂਜਾ ਅੱਗੇ ਚਲਾ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਉਹ ਕੁਝ ਸਮਝ ਪਾਉਂਦੀ ਤਾਂ ਪੈਦਲ ਆ ਰਹੇ ਵਿਅਕਤੀ ਨੇ ਉਸ ਉੱਤੇ ਝਪਟਮਾਰੀ ਦੀ ਨੀਅਤ ਨਾਲ ਹਮਲਾ ਕਰ ਉਸਦੇ ਕੰਨਾਂ ਵਿਚ ਪਾਏ ਸੋਨੇ ਦੇ ਟੋਪਸ ਖੋਹ ਲਏ, ਜਦੋਂ ਉਸਨੇ ਵਿਰੋਧ ਕਰਦੇ ਹੋਏ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋਂ ਉਸ ’ਤੇ ਦਾਤਰ ਨਾਲ ਹਮਲਾ ਕੀਤਾ ਗਿਆ ਪਰ ਇਸ ਦੌਰਾਨ ਉਨ੍ਹਾਂ ਦਾ ਬਚਾਅ ਹੋ ਗਿਆ ਤੇ ਉਹ ਵਿਅਕਤੀ ਮੌਕੇ ਤੋਂ ਆਪਣਾ ਹੱਥ ਛੱਡਵਾ ਕੇ ਫ਼ਰਾਰ ਹੋ ਗਏ। ਪੁਲਿਸ ਵੱਲੋਂ ਪ੍ਰਵੇਸ਼ ਭਾਰਤੀ ਦੀ ਸ਼ਿਕਾਇਤ ’ਤੇ ਦੋ ਨਾ-ਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 304(2), 115,(2), ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।