ਅਕਾਲੀ ਦਲ ਦੀ ਸਰਕਾਰ ’ਚ ਬਣੇਗਾ ਗੇਟਵੇ ਆਫ਼ ਪੰਜਾਬ : ਸ਼ਰਮਾ ਅਕਾਲੀ ਦਲ ਦੀ ਸਰਕਾਰ ’ਚ ਬਣੇਗਾ ਗੇਟਵੇ ਆਫ਼ ਪੰਜਾਬ : ਕ੍ਰਿਸ਼ਨ ਪਾਲ ਸ਼ਰਮਾ,
Publish Date: Mon, 12 Oct 2026 08:01 PM (IST)
Updated Date: Mon, 12 Oct 2026 08:02 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਅਤੇ ਮੁਹਾਲੀ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਕ੍ਰਿਸ਼ਨ ਪਾਲ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੇ ਲਾਲੜੂ ਖੇਤਰ ਨੂੰ ਸਰਹੱਦੀ ਖੇਤਰ ਦੇ ਰੂਪ ’ਚ ਵਿਕਸਤ ਕੀਤਾ ਜਾਵੇਗਾ। ਲਾਲੜੂ ਨੂੰ ਗੇਟਵੇ ਆਫ਼ ਪੰਜਾਬ ਦਾ ਦਰਜਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਹੀ ਦਿੱਤਾ ਜਾਵੇਗਾ। ਅਕਾਲੀ ਦਲ ਦੀ ਜਨ-ਸੰਪਰਕ ਮੁਹਿੰਮ ਦੇ ਹਿੱਸੇ ਵਜੋਂ, ਕ੍ਰਿਸ਼ਨ ਪਾਲ ਸ਼ਰਮਾ ਨੇ ਲਾਲੜੂ ਵਿਚ ਪਾਰਟੀ ਵਰਕਰਾਂ ਅਤੇ ਸਥਾਨਕ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੀ ਅਪੀਲ ਕੀਤੀ। ਸ਼ਰਮਾ ਨੇ ਪਾਰਟੀ ਆਗੂਆਂ ਨਾਲ ਵੀ ਮੀਟਿੰਗ ਕਰਕੇ ਹੁਣ ਤੱਕ ਦੀ ਮੁਹਿੰਮ ਬਾਰੇ ਫੀਡਬੈਕ ਲਈ। ਕ੍ਰਿਸ਼ਨ ਪਾਲ ਸ਼ਰਮਾ ਨੇ ਕਿਹਾ ਕਿ ਜਦੋਂ ਵੀ ਪੰਜਾਬ ’ਚ ਅਕਾਲੀ ਦਲ ਦੀ ਸਰਕਾਰ ਰਹੀ ਹੈ, ਲਾਲੜੂ ਇਲਾਕੇ ਵਿਚ ਵਿਕਾਸ ਹੋਇਆ ਹੈ। ਪਿਛਲੇ ਦਸ ਸਾਲਾ ਦੌਰਾਨ ਸੱਤਾ ਵਿਚ ਆਈਆਂ ਸਰਕਾਰਾਂ ਕੋਲ ਇਸ ਇਲਾਕੇ ਵਿਚ ਵਿਕਾਸ ਲਈ ਕੁਝ ਵੀ ਦਿਖਾਉਣ ਲਈ ਨਹੀਂ ਹੈ। ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਹੀ ਇਕੋ-ਇਕ ਪਾਰਟੀ ਹੈ, ਜੋ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੀ ਹੈ। ਇਸ ਉਦੇਸ਼ ਨਾਲ, ਜਨ-ਸੰਪਰਕ ਮੁਹਿੰਮ ਰਾਹੀਂ ਜਨਤਾ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪੁੱਛਿਆ ਜਾ ਰਿਹਾ ਹੈ ਤਾਂ ਜੋ ਪਾਰਟੀ ਦੇ ਮੈਨੀਫੈਸਟੋ ਵਿਚ ਇਨ੍ਹਾਂ ਸਮੱਸਿਆਵਾਂ ਦੇ ਹੱਲ ਦੱਸੇ ਜਾ ਸਕਣ। ਇਸ ਮੌਕੇ ਪਾਰਟੀ ਆਗੂ ਮਨਜੀਤ ਸਿੰਘ ਮਲਕਪੁਰ, ਰਘੁਵੀਰ ਜੁਨੇਜਾ, ਰੋਹਿਤ ਰਤਨ, ਵਿਕਰਮਜੀਤ ਸਿੰਘ ਡੈਹਰ, ਦੀਪਕ ਚੁੱਘ, ਗੋਪਾਲ ਦਾਸ, ਵਿਜੇ ਸਿੰਗਲਾ ਅਤੇ ਅਮਰੀਸ਼ ਤਿਆਗੀ ਸਮੇਤ ਹੋਰ ਮੌਜੂਦ ਸਨ।