- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦਿੱਲੀ ਵਿਖੇ ਚੱਲ ਰਹੇ 45ਵੇਂ ਭਾਰਤੀ ਅੰਤਰਰਾਸ਼ਟਰੀ ਵਪਾਰ ਮੇਲੇ-2026 ਵਿੱਚ ਆਪਣੀ ਸੱਭਿਆਚਾਰਕ ਵਿਰਾਸਤ, ਖੇਤੀਬਾੜੀ ਤਾਕਤ ਅਤੇ ਉਦਯੋਗਿਕ ਸਮਰੱਥਾਵਾਂ ਦਾ ਪ੍ਰਦਰਸ਼ਨ ਕਰ ਰਿਹਾ ਹੈ, ਜਿਸ ਦੀ ਸ਼ੁਰੂਆਤ 13 ਨਵੰਬਰ ਨੂੰ ਹੋਈ ਸੀ। ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ (PSIEC) ਵੱਲੋਂ ਮੇਲੇ ਦੇ ਥੀਮ "ਵਿਕਾਸ ਔਰ ਵਿਰਾਸਤ" ਤਹਿਤ ਤਿਆਰ ਅਤੇ ਵਿਕਸਤ ਕੀਤਾ ਗਿਆ 450 ਵਰਗ ਮੀਟਰ ਦਾ ਇਹ ਪਵੇਲੀਅਨ ਪੰਜਾਬ ਦੀਆਂ ਸ਼ਾਨਦਾਰ ਰਵਾਇਤੀ ਜੜ੍ਹਾਂ ਤੋਂ ਲੈ ਕੇ ਇੱਕ ਆਧੁਨਿਕ, ਉਦਯੋਗਿਕ ਤੌਰ 'ਤੇ ਵਿਕਸਤ ਅਤੇ ਤਕਨਾਲੋਜੀ-ਆਧਾਰਿਤ ਭਵਿੱਖ ਵੱਲ ਵਧਣ ਦੇ ਸਫ਼ਰ ਨੂੰ ਪੇਸ਼ ਕਰਦਾ ਹੈ।

ਚੰਡੀਗੜ੍ਹ : ਪੰਜਾਬ ਦਿੱਲੀ ਵਿਖੇ ਚੱਲ ਰਹੇ 45ਵੇਂ ਭਾਰਤੀ ਅੰਤਰਰਾਸ਼ਟਰੀ ਵਪਾਰ ਮੇਲੇ-2026 ਵਿੱਚ ਆਪਣੀ ਸੱਭਿਆਚਾਰਕ ਵਿਰਾਸਤ, ਖੇਤੀਬਾੜੀ ਤਾਕਤ ਅਤੇ ਉਦਯੋਗਿਕ ਸਮਰੱਥਾਵਾਂ ਦਾ ਪ੍ਰਦਰਸ਼ਨ ਕਰ ਰਿਹਾ ਹੈ, ਜਿਸ ਦੀ ਸ਼ੁਰੂਆਤ 13 ਨਵੰਬਰ ਨੂੰ ਹੋਈ ਸੀ। ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ (PSIEC) ਵੱਲੋਂ ਮੇਲੇ ਦੇ ਥੀਮ "ਵਿਕਾਸ ਔਰ ਵਿਰਾਸਤ" ਤਹਿਤ ਤਿਆਰ ਅਤੇ ਵਿਕਸਤ ਕੀਤਾ ਗਿਆ 450 ਵਰਗ ਮੀਟਰ ਦਾ ਇਹ ਪਵੇਲੀਅਨ ਪੰਜਾਬ ਦੀਆਂ ਸ਼ਾਨਦਾਰ ਰਵਾਇਤੀ ਜੜ੍ਹਾਂ ਤੋਂ ਲੈ ਕੇ ਇੱਕ ਆਧੁਨਿਕ, ਉਦਯੋਗਿਕ ਤੌਰ 'ਤੇ ਵਿਕਸਤ ਅਤੇ ਤਕਨਾਲੋਜੀ-ਆਧਾਰਿਤ ਭਵਿੱਖ ਵੱਲ ਵਧਣ ਦੇ ਸਫ਼ਰ ਨੂੰ ਪੇਸ਼ ਕਰਦਾ ਹੈ। ਇਸ ਵਿੱਚ ਰਵਾਇਤੀ ਪੰਜਾਬੀ ਡਾਟਾਂ (ਆਰਚ), ਝਰੋਖਿਆਂ, ਰੰਗ-ਬਿਰੰਗੇ ਨਮੂਨਿਆਂ ਅਤੇ ਸਜਾਵਟੀ ਤੱਤਾਂ ਨੂੰ ਆਧੁਨਿਕ ਐੱਲ.ਈ.ਡੀ. (LED) ਡਿਸਪਲੇਅ, ਰੌਸ਼ਨੀ ਵਾਲੇ ਢਾਂਚਿਆਂ ਅਤੇ ਡਿਜੀਟਲ ਸਥਾਪਨਾਵਾਂ ਨਾਲ ਜੋੜਿਆ ਗਿਆ ਹੈ।