ਦੋਸਤੀ, ਜੂਏ ਦੀ ਆਦਤ ਤੇ ਲਾਲਚ: $19$ ਲੱਖ ਦੀ ਸਾਈਬਰ ਠੱਗੀ ਮਾਮਲੇ 'ਚ ਦੋ ਦੋਸਤ ਪਹੁੰਚੇ ਜੇਲ੍ਹ
ਦੋਸਤੀ ਅਤੇ ਜੂਏ ’ਚ ਪੈਸੇ ਹਾਰਨ ਦੀ ਭਰਪਾਈ ਦੇ ਲਾਲਚ ਨੇ ਪ੍ਰਯਾਗਰਾਜ ਦੇ ਦੋ ਨੌਜਵਾਨਾਂ ਨੂੰ ਸਾਇਬਰ ਅਪਰਾਧੀ ਬਣਾ ਦਿੱਤਾ। ਬੀਟੈਕ ਪਾਸ ਦੋਸਤਾਂ ਨੇ ਮਿਲ ਕੇ ਇਕ ਕੰਪਨੀ ਦਾ ਸਰਵਰ ਹੈਕ ਕਰ ਕੇ ਲਗਪਗ 19 ਲੱਖ ਰੁਪਏ ਦੇ ਅਮੇਜ਼ਨ ਗਿਫਟ ਵਾਊਚਰ ਕੋਡ ਚੋਰੀ ਕਰ ਲਏ। ਚੋਰੀ ਦੇ ਵਾਊਚਰਾਂ ਨਾਲ ਅਮੇਜ਼ਨ ’ਤੇ ਸੋਨੇ ਦੇ ਸਿਕਕੇ ਖਰੀਦ ਕੇ, ਫਿਰ ਉਨ੍ਹਾਂ ਨੂੰ ਗਹਿਣੇ ਦੀਆਂ ਦੁਕਾਨਾਂ ’ਚ ਵੇਚ ਕੇ ਨਕਦੀ ਆਪਸ ’ਚ ਵੰਡ ਲਈ।
Publish Date: Sun, 19 Jul 2026 01:26 PM (IST)
Updated Date: Sun, 19 Jul 2026 01:29 PM (IST)
ਮਨੋਜ ਬਿਸਤ, ਪੰਜਾਬੀ ਜਾਗਰਣ, ਚੰਡੀਗੜ੍ਹ। ਦੋਸਤੀ ਅਤੇ ਜੂਏ ’ਚ ਪੈਸੇ ਹਾਰਨ ਦੀ ਭਰਪਾਈ ਦੇ ਲਾਲਚ ਨੇ ਪ੍ਰਯਾਗਰਾਜ ਦੇ ਦੋ ਨੌਜਵਾਨਾਂ ਨੂੰ ਸਾਇਬਰ ਅਪਰਾਧੀ ਬਣਾ ਦਿੱਤਾ। ਬੀਟੈਕ ਪਾਸ ਦੋਸਤਾਂ ਨੇ ਮਿਲ ਕੇ ਇਕ ਕੰਪਨੀ ਦਾ ਸਰਵਰ ਹੈਕ ਕਰ ਕੇ ਲਗਪਗ 19 ਲੱਖ ਰੁਪਏ ਦੇ ਅਮੇਜ਼ਨ ਗਿਫਟ ਵਾਊਚਰ ਕੋਡ ਚੋਰੀ ਕਰ ਲਏ। ਚੋਰੀ ਦੇ ਵਾਊਚਰਾਂ ਨਾਲ ਅਮੇਜ਼ਨ ’ਤੇ ਸੋਨੇ ਦੇ ਸਿਕਕੇ ਖਰੀਦ ਕੇ, ਫਿਰ ਉਨ੍ਹਾਂ ਨੂੰ ਗਹਿਣੇ ਦੀਆਂ ਦੁਕਾਨਾਂ ’ਚ ਵੇਚ ਕੇ ਨਕਦੀ ਆਪਸ ’ਚ ਵੰਡ ਲਈ।
ਆਖਿਰਕਾਰ, ਚੰਡੀਗੜ੍ਹ ਸਾਇਬਰ ਕ੍ਰਾਈਮ ਥਾਣਾ ਪੁਲਿਸ ਨੇ ਦੋਵਾਂ ਨੂੰ ਉਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਗ੍ਰਿਫ਼ਤਾਰ ਕਰ ਕੇ ਪੂਰੇ ਰੈਕੇਟ ਦਾ ਪਰਦਾਫਾਸ਼ ਕਰ ਦਿੱਤਾ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਡੀ-7, ਥਾਣਾ ਕੈਂਟ ਪ੍ਰਾਂਤ, ਅਲਕਾਪੁਰੀ ਕਾਲੋਨੀ, ਜ਼ਿਲ੍ਹਾ ਪ੍ਰਯਾਗਰਾਜ (ਉਤਰ ਪ੍ਰਦੇਸ਼) ਦੇ ਨਿਵਾਸੀ ਗੌਰਵ ਸਿੰਘ ਉਰਫ਼ ਦੀਪੂ ਅਤੇ ਮਕਾਨ ਨੰਬਰ 164 (4ਏ)-1, ਆਜ਼ਾਦ ਨਗਰ, ਜ਼ਿਲ੍ਹਾ ਪ੍ਰਯਾਗਰਾਜ (ਉਤਰ ਪ੍ਰਦੇਸ਼) ਦੇ ਨਿਵਾਸੀ ਸਿੱਧਾਰਥ ਪਾਂਡੇ ਉਰਫ਼ ਅੰਕਿਤ ਦੇ ਤੌਰ ’ਤੇ ਹੋਈ ਹੈ।
ਮਾਮਲਾ ਮਨੀਮਾਜਰਾ ਸਥਿਤ ਕਾਰਪੋਰੇਟ ਇਨਸੈਂਟਿਵ ਸਾਲਿਊਸ਼ਨਜ਼ ਪ੍ਰਾਈਵੇਟ ਲਿਮਿਟਡ ਦੇ ਮੈਨੇਜਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਜਾਂਚ ’ਚ ਸਾਹਮਣੇ ਆਇਆ ਕਿ ਸਿੱਧਾਰਥ ਪਾਂਡੇ ਹੈਂਕਰ ਹੈ।
ਉਹ ਕੰਪਨੀਆਂ ਦੇ ਸਰਵਰ ’ਚ ਪਾੜ ਲਾ ਕੇ ਗੁਪਤ ਡਾਟਾ ਅਤੇ ਅਮੇਜ਼ਨ ਗਿਫਟ ਵਾਊਚਰ ਕੋਡ ਚੁਰਾਉਂਦਾ ਸੀ। ਇਸ ਤੋਂ ਬਾਅਦ ਉਹ ਚੋਰੀ ਕੀਤੇ ਗਏ ਕੋਡ ਆਪਣੇ ਦੋਸਤ ਗੌਰਵ ਸਿੰਘ ਨੂੰ ਦਿੰਦਾ ਸੀ। ਗੌਰਵ ਫ਼ਰਜ਼ੀ ਅਮੇਜ਼ਨ ਖਾਤਾ ਬਣਾਕੇ ਇਨ੍ਹਾਂ ਵਾਊਚਰਾਂ ਨੂੰ ਰੀਡੀਮ ਕਰਦਾ ਅਤੇ ਉਨ੍ਹਾਂ ਨਾਲੋਂ ਸੋਨੇ ਦੇ ਸਿੱਕੇ ਅਤੇ ਹੋਰ ਕੀਮਤੀ ਸਮਾਨ ਖਰੀਦਦਾ ਸੀ। ਬਾਅਦ ਵਿਚ ਉਹ ਇਨ੍ਹਾਂ ਸੋਨੇ ਦੇ ਸਿੱਕਿਆਂ ਨੂੰ ਪ੍ਰਯਾਗਰਾਜ ਅਤੇ ਹਰਿਆਣਾ ਦੇ ਫਰੀਦਾਬਾਦ ਸਥਿਤ ਗਹਿਣੇ ਦੀਆਂ ਦੁਕਾਨਾਂ ’ਚ ਵੇਚ ਕੇ ਨਕਦੀ ਪ੍ਰਾਪਤ ਕਰਦਾ ਸੀ।
ਪੁੱਛ-ਗਿੱਛ ’ਚ ਇਹ ਵੀ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਦੋਸਤ ਸਨ ਅਤੇ ਜੂਏ ’ਚ ਹੋਏ ਨੁਕਸਾਨ ਦੀ ਭਰਪਾਈ ਅਤੇ ਜਲਦੀ ਪੈਸਾ ਕਮਾਉਣ ਦੇ ਲਾਲਚ ’ਚ ਇਸ ਸਾਇਬਰ ਠੱਗੀ ਨੂੰ ਅੰਜਾਮ ਦੇਣ ਲੱਗੇ।
ਸਾਇਬਰ ਪੁਲਿਸ ਨੇ ਤਕਨੀਕੀ ਸਬੂਤਾਂ ਦੇ ਆਧਾਰ ’ਤੇ 11 ਜੁਲਾਈ ਨੂੰ ਪ੍ਰਯਾਗਰਾਜ ’ਚ ਛਾਪੇਮਾਰੀ ਕਰਕੇ ਪਹਿਲਾਂ ਗੌਰਵ ਨੂੰ ਗ੍ਰਿਫ਼ਤਾਰ ਕੀਤਾ। ਉਸ ਦੇ ਕਬਜ਼ੇ ਤੋਂ ਵਾਰਦਾਤ ’ਚ ਵਰਤੇ ਗਏ ਮੋਬਾਈਲ ਫੋਨ ਅਤੇ ਕਈ ਸਿਮ ਕਾਰਡ ਬਰਾਮਦ ਹੋਏ। ਉਸ ਦੀ ਨਿਸ਼ਾਨਦੇਹੀ ’ਤੇ ਸਿੱਧਾਰਥ ਪਾਂਡੇ ਨੂੰ ਵੀ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਤੋਂ ਅਪਰਾਧ ’ਚ ਵਰਤੇ ਗਏ ਲੈਪਟਾਪ ਬਰਾਮਦ ਕੀਤਾ ਗਿਆ।
ਬੀਟੈਕ ਦੀ ਡਿਗਰੀ ਦੀ ਕੀਤੀ ਗ਼ਲਤ ਵਰਤੋਂ
ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਕਿ ਦੋਵਾਂ ਨੇ ਮਹਾਰਾਸ਼ਟਰ ਦੇ ਪੁਣੇ ਤੋਂ ਬੀਟੈਕ ਕੀਤੀ ਸੀ। ਬੀਟੈਕ ਪਾਸ ਸਿੱਧਾਰਥ ਪਾਂਡੇ ਤਕਨੀਕੀ ਤੌਰ ’ਤੇ ਕਾਫ਼ੀ ਸਮਰੱਥ ਸੀ। ਉਸ ਨੇ ਆਪਣੀ ਤਕਨੀਕੀ ਜਾਣਕਾਰੀ ਦੀ ਵਰਤੋਂ ਨੌਕਰੀ ਜਾਂ ਜਾਇਜ਼ ਕੰਮ ਕਰਨ ਦੀ ਬਜਾਏ ਕੰਪਨੀਆਂ ਦੇ ਸਰਵਰ ਵਿਚ ਸੰਨ੍ਹ ਲਾਉਣ ਲਈ ਕੀਤਾ। ਉਹ ਕਾਰਪੋਰੇਟ ਸਰਵਰ ਹੈਂਕ ਕਰ ਕੇ ਗੁਪਤ ਡੇਟਾ ਅਤੇ ਅਮੇਜ਼ਨ ਗਿਫਟ ਵਾਊਚਰ ਕੋਡ ਚੋਰੀ ਕਰਦਾ ਸੀ। ਇਸ ਤੋਂ ਬਾਅਦ ਉਹ ਚੋਰੀ ਕੀਤੇ ਗਏ ਵਾਊਚਰ ਕੋਡ ਆਪਣੇ ਦੋਸਤ ਗੌਰਵ ਸਿੰਘ ਨੂੰ ਉਪਲਬਧ ਕਰਾਉਂਦਾ ਸੀ।