ਨਵੇਂ ਵਿਦਿਆਰਥੀਆਂ ਲਈ ਚਾਰ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਸੀਜੀਸੀ ਲਾਂਡਰਾਂ ਵਿਚ ਨਵੇਂ ਵਿਦਿਆਰਥੀਆਂ ਲਈ ਚਾਰ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ
Publish Date: Tue, 21 Jul 2026 05:32 PM (IST)
Updated Date: Tue, 21 Jul 2026 05:34 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਕੈਂਪਸ ’ਚ ਚਾਰ ਰੋਜ਼ਾ ਫਰੈਸ਼ਰਮੈਨ ਓਰੀਐਂਟੇਸ਼ਨ ਪ੍ਰੋਗਰਾਮ ‘ਪ੍ਰਾਰੰਭ 2026’ ਦਾ ਆਯੋਜਨ ਕੀਤਾ ਗਿਆ। ਇਹ ਸੀਜੀਸੀ ਦੇ 26ਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਤੇ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਆਏ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਤੇ ਉਨ੍ਹਾਂ ਨੂੰ ਕਾਲਜ ਨਾਲ ਜਾਣੂ ਕਰਵਾਉਣ ਲਈ ਕਰਵਾਇਆ ਗਿਆ ਹੈ। ਇਹ ਵਿਦਿਆਰਥੀ ਸੰਸਥਾ ’ਚ ਇੰਜੀਨੀਅਰਿੰਗ, ਵਪਾਰ ਪ੍ਰਬੰਧਨ, ਫਾਰਮੇਸੀ, ਹੋਟਲ ਮੈਨੇਜਮੈਂਟ ਸਮੇਤ ਹੋਰ ਕੋਰਸਾਂ ’ਚ ਦਾਖ਼ਲਾ ਲੈ ਕੇ ਆਪਣੀ ਅਕਾਦਮਿਕ ਯਾਤਰਾ ਦੀ ਸ਼ੁਰੂਆਤ ਕਰਨਗੇ। ਇਸ ਸਮਾਗਮ ਦੀ ਸ਼ੁਰੂਆਤ ਪਰਮਾਤਮਾ ਦੇ ਆਸ਼ੀਰਵਾਦ ਲਈ ਦੀਵੇ ਜਗਾਉਣ ਦੀ ਰਸਮ ਨਾਲ ਕੀਤੀ ਗਈ। ਇਸ ਉਪਰੰਤ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਤੇ ਸੀਜੀਸੀ ਲਾਂਡਰਾਂ ਦੇ ਵਾਈਸ ਚੇਅਰਮੈਨ ਪਰਮਪਾਲ ਸਿੰਘ ਢਿੱਲੋਂ, ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ, ਸੀਜੀਸੀ ਲਾਂਡਰਾਂ ਦੇ ਸਾਰੇ ਕਾਂਸਟੀਚਿਊਟ ਕਾਲਜਾਂ ਦੇ ਡਾਇਰੈਕਟਰਾਂ ਤੇ ਮੁਖੀਆਂ ਦੀ ਅਗਵਾਈ ’ਚ ਪੂਰੇ ਸੀਜੀਸੀ ਭਾਈਚਾਰੇ ਵੱਲੋਂ ਉਨ੍ਹਾਂ ਦੇ ਮਾਪਿਆਂ ਤੇ ਸਰਪ੍ਰਸਤਾਂ ਦੇ ਨਾਲ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਆਉਣ ਵਾਲੇ ਵਿਦਿਆਰਥੀਆਂ ਦਾ ਦਿਲੋਂ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸੰਸਥਾ ਉਨ੍ਹਾਂ ਦੇ ਕਰੀਅਰ ਦੇ ਵਿਕਾਸ ਲਈ ਉੱਚ ਪੱਧਰੀ ਅਕਾਦਮਿਕ ਸਿੱਖਿਆ, ਆਧੁਨਿਕ ਮੌਕੇ ਤੇ ਸਰਵਪੱਖੀ ਸ਼ਖ਼ਸੀਅਤ ਵਿਕਾਸ ਲਈ ਹਰ ਸੰਭਵ ਸਹਿਯੋਗ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਸੀਜੀਸੀ ਦੀ ਸਾਲ ਦਰ ਸਾਲ ਮਜ਼ਬੂਤ ਪਲੇਸਮੈਂਟ ਦੀ ਵਿਰਾਸਤ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੇ ਮਜ਼ਬੂਤ ਉਦਯੋਗਿਕ ਸਹਿਯੋਗ, ਖੋਜ, ਨਵੀਨਤਾ ਤੇ ਧਿਆਨ ਕੇਂਦਰਿਤ ਕਰਨ ਤੇ ਉੱਦਮੀ ਮਾਨਸਿਕਤਾ ਨੂੰ ਪਾਲਣ ਪੋਸ਼ਣ ਰਾਹੀਂ ਵਿਦਿਆਰਥੀ ਨਤੀਜਿਆਂ ਨੂੰ ਵਧਾਉਣ ਦੀ ਸੰਸਥਾ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਤੇ ਉਨ੍ਹਾਂ ਦੇ ਹਰ ਕੰਮ ’ਚ ਉੱਤਮਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਦਿਆਂ ਤੇ ਨਵੇਂ ਅਕਾਦਮਿਕ ਸਾਲ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਓਰੀਐਂਟੇਸ਼ਨ ਸੈਸ਼ਨਾਂ ’ਚ ਨਵੇਂ ਵਿਦਿਆਰਥੀਆਂ ਨੂੰ ਪਾਠਕ੍ਰਮ, ਹਾਜ਼ਰੀ ਦੀਆਂ ਜ਼ਰੂਰਤਾਂ, ਵਿਦਿਆਰਥੀ ਪ੍ਰਾਪਤੀਆਂ, ਕੈਂਪਸ ਪਲੇਸਮੈਂਟ, ਅੰਤਰਰਾਸ਼ਟਰੀ ਗੱਠਜੋੜ, ਖੋਜ ਤੇ ਨਵੀਨਤਾ ਸਮੇਤ ਕਾਲਜ ਜੀਵਨ ਦੇ ਮਹੱਤਵਪੂਰਨ ਪਹਿਲੂਆਂ ਤੋਂ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਉਹ ਆਪਣੇ ਨਵੇਂ ਅਕਦਮਿਕ ਸਫ਼ਰ ਦੀ ਸ਼ੁਰੂਆਤ ਆਤਮਵਿਸ਼ਵਾਸ਼ ਤੇ ਉਤਸ਼ਾਹਪੂਰਵਕ ਕਰ ਸਕਣ।