ਮਰਨ ਉਪਰੰਤ ਅੱਖਾਂ ਕੀਤੀਆਂ ਦਾਨ
ਦ੍ਰਿਸ਼ਟੀ ਜਾਗਰੂਕਤਾ ਤਹਿਤ ਅੱਖਾਂ ਕੀਤੀਆਂ ਦਾਨ
Publish Date: Mon, 30 Mar 2026 05:31 PM (IST)
Updated Date: Mon, 30 Mar 2026 05:33 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਰੋਟਰੀ ਕਲੱਬ ਖਰੜ ਵੱਲੋਂ ਪਿਛਲੇ ਕਈ ਸਾਲਾਂ ਤੋਂ ਆਪਣੇ ਇਲਾਕੇ ਵਿਚ ‘ਦ੍ਰਿਸ਼ਟੀਹੀਣਤਾ’ ਕੋਰਨੀਅਲ ਅੰਨੇਪਣ ਨੂੰ ਘੱਟ ਕਰਨ ਵਾਸਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਬੀਤੇ ਦਿਨੀਂ ਮੰਡੀ ਰੋਡ ਵਾਸੀ ਸਵ. ਸ਼ਸ਼ੀ ਸਿੰਗਲਾ (56) ਪਤਨੀ ਪ੍ਰਸਿੱਧ ਹੋਮਿਓਪੈਥੀ ਡਾ. ਅਸ਼ੀਸ਼ ਸਿੰਗਲਾ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਗਈਆਂ। ਇਹ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਕਿ ਸਮਾਜ ਸੇਵੀ ਸਰੋਜ ਬਾਲਾ ਨੇ ਰੋਟਰੀ ਕਲੱਬ ਨੂੰ ਜਾਣਕਾਰੀ ਦਿੱਤੀ ਕਿ ਸ਼ਸ਼ੀ ਸਿੰਗਲਾ ਦਾ ਦੇਹਾਂਤ ਹੋ ਗਿਆ ਹੈ, ਜਿਸ ਤੋਂ ਬਾਅਦ ਰੋਟਰੀ ਖਰੜ ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ। ਪਰਿਵਾਰ ਦੀ ਦੁੱਖ ਦੀ ਘੜੀ ਵਿਚ ਸ਼ਰੀਕ ਹੋ ਕੇ ਉਨ੍ਹਾਂ ਦੇ ਪਤੀ ਡਾ. ਅਸ਼ੀਸ਼ ਸਿੰਗਲਾ ਨੂੰ ਅੱਖਾਂ ਦਾਨ ਕਰਨ ਲਈ ਬੇਨਤੀ ਕੀਤੀ ਗਈ। ਉਨ੍ਹਾਂ ਨੇ ਅੱਖਾਂ ਦਾਨ ਦੀ ਸਹਿਮਤੀ ਦੇ ਦਿੱਤੀ। ਫਿਰ ਰੋਟਰੀ ਕਲੱਬ ਵੱਲੋਂ ਪੀਜੀਆਈ ਦੇ ਅੱਖਾਂ ਦੇ ਵਿਭਾਗ ਨਾਲ ਰਾਬਤਾ ਕਾਇਮ ਕਰ ਕੇ ਮੁਕੇਸ਼ ਵਰਮਾ ਤੇ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਟੀਮ ਨੂੰ ਬੁਲਾਇਆ ਗਿਆ। ਉਨ੍ਹਾਂ ਨੇ ਘਰ ਪਹੁੰਚ ਕੇ ਅੱਖਾਂ ਲੈਣ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ। ਕਲੱਬ ਦੇ ਪ੍ਰਧਾਨ ਹਿੰਮਤ ਸਿੰਘ ਸੈਣੀ ਤੇ ਸਕੱਤਰ ਸੁਖਵਿੰਦਰ ਸਿੰਘ ਲੌਂਗੀਆ ਨੇ ਦੱਸਿਆ ਕਿ ਹੁਣ ਤੱਕ 91 ਲੋਕਾਂ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਜਾ ਚੁੱਕੀਆਂ ਹਨ ਤੇ 182 ਲੋਕ ਹੁਣ ਇਸ ਸੰਸਾਰ ਦਾ ਆਨੰਦ ਮਾਣ ਰਹੇ ਹਨ।