ਮੁਲਾਜ਼ਮ ਆਗੂਆਂ ਦੇ ਤਿੱਖੇ ਤੇਵਰ: ਸਰਕਾਰ ਵੱਲੋਂ ਮੰਗੇ ਗਏ ਗੈਰਹਾਜ਼ਰ ਮੁਲਾਜ਼ਮਾਂ ਦੇ ਬਿਓਰੇ ਨੂੰ ਦੱਸਿਆ 'ਗਿੱਦੜ ਧਮਕੀ', ਸੰਘਰਸ਼ ਜਾਰੀ ਰੱਖਣ ਦਾ ਐਲਾਨ
ਸੁਪਰਡੈਂਟ ਅਮਲਾਂ ਨੇ ਭੇਜੇ ਆਪਣੇ ਪੱਤਰ ’ਚ ਸਪਸ਼ਟ ਕੀਤਾ ਹੈ ਕਿ ਹਾਜਰੀ ਰਜਿਸਟਰ ’ਚ ਸਮੁੱਚੇ ਕਰਮਚਾਰੀਆਂ ਨੇ ਛੁੱਟੀ ਭਰੀ ਹੋਈ ਹੈ, ਜਿਸ ਕਰਕੇ ਕੋਈ ਵੀ ਕਰਮਚਾਰੀ ਅਣ-ਅਧਿਕਾਰਤ ਗੈਰ ਹਾਜ਼ਰ ਨਹੀਂ ਸਮਝਿਆ ਜਾਵੇਗਾ, ਇਥੇ ਦੱਸਿਆ ਜਾਂਦਾ ਹੈ ਕਿ ਬੀਤੇ ਕੱਲ ਪੰਜਾਬ ਦੇ ਸਮੁੱਚੇ ਮੁਲਾਜ਼ਮ ਵਰਗ ਨੇ ਡੀ.ਏ. ਅਤੇ ਆਪਣੀਆਂ ਹੋਰ ਮੰਗਾਂ ਦੇ ਮੱਦੇਨਜ਼ਰ ਸਮੂਹਿਕ ਛੁੱਟੀ ਲੈ ਕੇ ਸਰਕਾਰ ਖ਼ਿਲਾਫ਼ ਵੱਡਾ ਰੋਸ ਪ੍ਰਦਰਸ਼ਨ ਕੀਤਾ ਹੈ।
Publish Date: Fri, 28 Aug 2026 11:16 AM (IST)
Updated Date: Fri, 28 Aug 2026 11:21 AM (IST)
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ। ਰੁਜ਼ਗਾਰ ਉਤਪਤੀ ਹੁਨਰ ਵਿਕਾਸ ਵਿਭਾਗ ਨੇ ਪਰਸੋਨਲ ਵਿਭਾਗ ਨੂੰ ਭੇਜੇ ਆਪਣੇ ਪੱਤਰ ’ਚ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਦਫਤਰੀ ਸਟਾਫ ਨੇ ਸਮੂਹਿਕ ਛੁੱਟੀ ਲਈ ਹੋਈ ਸੀ, ਜਿਸ ਕਰਕੇ ਰਿਪੋਰਟ ਨੂੰ ਨਿਲ ਸਮਝਿਆ ਜਾਵੇ।
ਸੁਪਰਡੈਂਟ ਅਮਲਾਂ ਨੇ ਭੇਜੇ ਆਪਣੇ ਪੱਤਰ ’ਚ ਸਪਸ਼ਟ ਕੀਤਾ ਹੈ ਕਿ ਹਾਜਰੀ ਰਜਿਸਟਰ ’ਚ ਸਮੁੱਚੇ ਕਰਮਚਾਰੀਆਂ ਨੇ ਛੁੱਟੀ ਭਰੀ ਹੋਈ ਹੈ, ਜਿਸ ਕਰਕੇ ਕੋਈ ਵੀ ਕਰਮਚਾਰੀ ਅਣ-ਅਧਿਕਾਰਤ ਗੈਰ ਹਾਜ਼ਰ ਨਹੀਂ ਸਮਝਿਆ ਜਾਵੇਗਾ, ਇਥੇ ਦੱਸਿਆ ਜਾਂਦਾ ਹੈ ਕਿ ਬੀਤੇ ਕੱਲ ਪੰਜਾਬ ਦੇ ਸਮੁੱਚੇ ਮੁਲਾਜ਼ਮ ਵਰਗ ਨੇ ਡੀ.ਏ. ਅਤੇ ਆਪਣੀਆਂ ਹੋਰ ਮੰਗਾਂ ਦੇ ਮੱਦੇਨਜ਼ਰ ਸਮੂਹਿਕ ਛੁੱਟੀ ਲੈ ਕੇ ਸਰਕਾਰ ਖ਼ਿਲਾਫ਼ ਵੱਡਾ ਰੋਸ ਪ੍ਰਦਰਸ਼ਨ ਕੀਤਾ ਹੈ।
ਸਰਕਾਰ ਖ਼ਿਲਾਫ਼ ਹੋਏ ਵੱਡੇ ਪ੍ਰਦਰਸ਼ਨ ਤੋਂ ਬਾਅਦ ਸਰਕਾਰ ਨੇ ਦਫਤਰਾਂ ’ਚ ਹਾਜ਼ਰ ਨਾ ਹੋਣ ਵਾਲੇ ਕਰਮਚਾਰੀਆਂ ਦਾ ਬਿਓਰਾ ਮੰਗਿਆ ਸੀ, ਪਰਸੋਨਲ ਵਿਭਾਗ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਭੇਜ ਕੇ ਅਜਿਹੇ ਮੁਲਾਜ਼ਮਾਂ ਦਾ ਵੇਰਵਾ ਭੇਜਣ ਲਈ ਪੱਤਰ ਜਾਰੀ ਕੀਤਾ ਸੀ ਕਿ ਜਿਹੜੇ ਦਫਤਰ ’ਚ ਹਾਜ਼ਰ ਨਹੀਂ ਹੋਏ ਸਨ।
ਉਧਰ ਵਿਭਾਗ ਦੇ ਪੱਤਰ ਨੂੰ ਮੁਲਾਜ਼ਮ ਆਗੂਆਂ ਨੇ ਗਿੱਦੜ ਧਮਕੀ ਦੱਸਿਆ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸੰਘਰਸ਼ ਕਰਨਾ ਉਨ੍ਹਾਂ ਦਾ ਅਧਿਕਾਰ ਹੈ ਅਤੇ ਉਹ ਅਜਿਹੀਆਂ ਚਿੱਠੀਆਂ ਤੋਂ ਡਰਨ ਵਾਲੇ ਨਹੀਂ ਹਨ।