ਸਿਨੇਮੈਟੋਗ੍ਰਾਫਰ ਜਸਬੀਰ ਗੋਰਾ ਨੂੰ ਭਾਵਪੂਰਨ ਸ਼ਰਧਾਂਜਲੀਆਂ ਸਿਨੇਮੈਟੋਗ੍ਰਾਫਰ ਜਸਬੀਰ ਗੋਰਾ ਨੂੰ ਭਾਵਪੂਰਨ ਸ਼ਰਧਾਂਜਲੀਆਂ
Publish Date: Mon, 02 Nov 2026 07:51 PM (IST)
Updated Date: Tue, 03 Nov 2026 04:03 AM (IST)
ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਸਿਨੇਮੈਟੋਗ੍ਰਾਫਰ ਜਸਬੀਰ ਗੋਰਾ, ਜੋ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਅੰਤਿਮ ਭੋਗ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਿੰਘ ਸਭਾ ਸਾਹਿਬ, ਫੇਜ਼-11, ਮੁਹਾਲੀ ਵਿਖੇ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਸਿਨੇਮਾ ਜਗਤ ਨਾਲ ਜੁੜੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਪਹੁੰਚ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਨਾਰਥ ਜ਼ੋਨ ਫ਼ਿਲਮ ਐਂਡ ਟੀਵੀ ਸਿਨੇਮੈਟੋਗ੍ਰਾਫਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਐਸੋਸੀਏਸ਼ਨ ਦੇ ਚੇਅਰਮੈਨ ਜਸਵਿੰਦਰ ਸਿੰਘ ਜੱਸੀ, ਪ੍ਰਧਾਨ ਮਨਜੀਤ ਸਿੰਘ, ਜਨਰਲ ਸਕੱਤਰ ਕਰਨ ਬਰਾੜ, ਕੈਸ਼ੀਅਰ ਸ਼ਿਵਤਾਰ ਸਿੰਘ (ਐੱਲਜੀ ਡਾਇਮੰਡ), ਸਵਿੰਦਰ ਸਾਵੀ, ਵਿਕੀ, ਇੰਦਰ ਗਿੱਲ, ਰਾਹੁਲ ਅਰੋੜਾ, ਮੋਹਨ, ਅਵਤਾਰ ਸਿੰਘ, ਜਸਪ੍ਰੀਤ ਸਿੰਘ ਸਮੇਤ ਐਸੋਸੀਏਸ਼ਨ ਦੇ ਹੋਰ ਮੈਂਬਰਾਂ ਨੇ ਜਸਬੀਰ ਗੋਰਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਇਲਾਵਾ ਨੀਤੂ (ਸਾਇਆ ਫ਼ਿਲਮਜ਼), ਬੰਟੀ (ਸ਼ਿਵਾ ਲਾਈਟਸ), ਪਰਵੀਨ ਕੁਮਾਰ, ਮਲਕੀਤ ਰੌਣੀ, ਪਰਮਵੀਰ ਸਿੰਘ, ਨਗਿੰਦਰ ਗੱਖੜ, ਰਵਿੰਦਰ ਮੰਡ ਅਤੇ ਰਤਨ ਔਲਖ ਸਮੇਤ ਫ਼ਿਲਮ ਅਤੇ ਮਨੋਰੰਜਨ ਜਗਤ ਦੀਆਂ ਕਈ ਹੋਰ ਪ੍ਰਸਿੱਧ ਹਸਤੀਆਂ ਵੀ ਆਪਣੇ ਵਿਛੜੇ ਸਾਥੀ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪਹੁੰਚੀਆਂ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਕਿਹਾ ਕਿ ਜਸਬੀਰ ਗੋਰਾ ਦਾ ਇਸ ਦੁਨੀਆ ਤੋਂ ਚਲੇ ਜਾਣਾ ਫ਼ਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਸਾਥੀਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਦੁੱਖ ਦੀ ਇਸ ਘੜੀ ’ਚ ਸਮੁੱਚੀ ਫ਼ਿਲਮ ਇੰਡਸਟਰੀ ਅਤੇ ਸਾਥੀ ਉਨ੍ਹਾਂ ਦੇ ਨਾਲ ਖੜ੍ਹੇ ਹਨ। ਜਸਬੀਰ ਗੋਰਾ ਦੀਆਂ ਸਿਨੇਮਾ ਜਗਤ ’ਚ ਨਿਭਾਈਆਂ ਸੇਵਾਵਾਂ ਅਤੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਸਮੂਹ ਹਾਜ਼ਰੀਨ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।