ਸਫ਼ਲਤਾ ਦੇ ਨਵੇਂ ਮੰਤਰ ਸਾਂਝੇ ਕਰਨਗੇ ਉੱਘੇ ਉਦਮੀ : ਦੈਨਿਕ ਜਾਗਰਣ ਦੇ ਕ੍ਰਿਏਟਰਜ਼ ਲੈਂਸ ਸਮਿਟ ਐਂਡ ਐਵਾਰਡਜ਼-2026 'ਚ 'ਡੀ2ਸੀ ਬ੍ਰਾਂਡਾਂ ਦੀ ਭੂਮਿਕਾ' ਵਿਸ਼ੇ 'ਤੇ ਹੋਵੇਗੀ ਵਿਸ਼ੇਸ਼ ਚਰਚਾ ਡਿਜ਼ੀਟਲ ਯੁੱਗ ਵਿੱਚ ਕਿਸੇ ਵੀ ਬ੍ਰਾਂਡ ਦੀ ਸਫ਼ਲਤਾ ਹੁਣ ਸਿਰਫ਼ ਉਸ ਦੇ ਉਤਪਾਦ 'ਤੇ ਨਿਰਭਰ ਨਹੀਂ ਰਹੀ। ਖਪਤਕਾਰਾਂ ਦਾ ਭਰੋਸਾ, ਪ੍ਰਭਾਵਸ਼ਾਲੀ ਕਹਾਣੀ, ਮਜ਼ਬੂਤ ਕਮਿਊਨਿਟੀ ਅਤੇ ਕੰਟੈਂਟ ਰਾਹੀਂ ਸਿੱਧਾ ਜੁੜਾਅ ਅੱਜ ਕਾਰੋਬਾਰ ਦੀ ਨਵੀਂ ਪਛਾਣ ਬਣ ਚੁੱਕੇ ਹਨ। ਇਨ੍ਹਾਂ ਬਦਲਦੇ ਰੁਝਾਨਾਂ ਨੂੰ ਕੇਂਦਰ ਵਿੱਚ ਰੱਖਦਿਆਂ ਦੈਨਿਕ ਜਾਗਰਣ ਦੇ ਕ੍ਰਿਏਟਰਜ਼ ਲੈਂਸ ਸਮਿਟ ਐਂਡ ਐਵਾਰਡਜ਼ (ਸੀਐੱਲਐੱਸ) 2026-ਸੀਜ਼ਨ-2 ਦੌਰਾਨ ਸ਼ੁੱਕਰਵਾਰ ਨੂੰ 'ਕ੍ਰਿਏਟਰ ਇਕਾਨਮੀ ਵਿੱਚ ਡੀ2ਸੀ ਬ੍ਰਾਂਡਾਂ ਦੀ ਭੂਮਿਕਾ' ਵਿਸ਼ੇ 'ਤੇ ਵਿਸ਼ੇਸ਼ ਪੈਨਲ ਚਰਚਾ ਕਰਵਾਈ ਜਾਵੇਗੀ।
Publish Date: Fri, 31 Jul 2026 11:33 AM (IST)
Updated Date: Fri, 31 Jul 2026 11:35 AM (IST)
ਸਪਾਈਸ ਰਿਪੋਰਟਰ, ਚੰਡੀਗੜ੍ਹ : ਡਿਜ਼ੀਟਲ ਯੁੱਗ ਵਿੱਚ ਕਿਸੇ ਵੀ ਬ੍ਰਾਂਡ ਦੀ ਸਫ਼ਲਤਾ ਹੁਣ ਸਿਰਫ਼ ਉਸ ਦੇ ਉਤਪਾਦ 'ਤੇ ਨਿਰਭਰ ਨਹੀਂ ਰਹੀ। ਖਪਤਕਾਰਾਂ ਦਾ ਭਰੋਸਾ, ਪ੍ਰਭਾਵਸ਼ਾਲੀ ਕਹਾਣੀ, ਮਜ਼ਬੂਤ ਕਮਿਊਨਿਟੀ ਅਤੇ ਕੰਟੈਂਟ ਰਾਹੀਂ ਸਿੱਧਾ ਜੁੜਾਅ ਅੱਜ ਕਾਰੋਬਾਰ ਦੀ ਨਵੀਂ ਪਛਾਣ ਬਣ ਚੁੱਕੇ ਹਨ। ਇਨ੍ਹਾਂ ਬਦਲਦੇ ਰੁਝਾਨਾਂ ਨੂੰ ਕੇਂਦਰ ਵਿੱਚ ਰੱਖਦਿਆਂ ਦੈਨਿਕ ਜਾਗਰਣ ਦੇ ਕ੍ਰਿਏਟਰਜ਼ ਲੈਂਸ ਸਮਿਟ ਐਂਡ ਐਵਾਰਡਜ਼ (ਸੀਐੱਲਐੱਸ) 2026-ਸੀਜ਼ਨ-2 ਦੌਰਾਨ ਸ਼ੁੱਕਰਵਾਰ ਨੂੰ 'ਕ੍ਰਿਏਟਰ ਇਕਾਨਮੀ ਵਿੱਚ ਡੀ2ਸੀ ਬ੍ਰਾਂਡਾਂ ਦੀ ਭੂਮਿਕਾ' ਵਿਸ਼ੇ 'ਤੇ ਵਿਸ਼ੇਸ਼ ਪੈਨਲ ਚਰਚਾ ਕਰਵਾਈ ਜਾਵੇਗੀ।
ਇਸ ਸੈਸ਼ਨ ਵਿੱਚ ਵੱਖ-ਵੱਖ ਖੇਤਰਾਂ ਦੇ ਉਹ ਉਦਮੀ ਸ਼ਾਮਲ ਹੋਣਗੇ, ਜਿਨ੍ਹਾਂ ਨੇ ਆਪਣੇ ਬ੍ਰਾਂਡਾਂ ਨੂੰ ਨਵੀਂ ਪਛਾਣ ਦਿਵਾਈ ਹੈ। ਇਨ੍ਹਾਂ ਵਿੱਚ ਨੀਸ਼ ਪਰਫਿਊਮਜ਼ ਦੇ ਸੰਸਥਾਪਕ ਰਿਸ਼ੀ ਵਰਮਾ, ਫਿਟੇਲੋ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਾਹਿਲ ਬਾਂਸਲ, ਲਾਹੌਰੀ ਜੀਰਾ ਦੇ ਸਹਿ-ਸੰਸਥਾਪਕ ਅਤੇ ਮੁੱਖ ਸੰਚਾਲਨ ਅਧਿਕਾਰੀ ਨਿਖਿਲ ਡੋਡਾ ਅਤੇ ਪੀ-ਟਾਲ (ਪੰਜਾਬ ਠਠੇਰਾ ਆਰਟ ਲੈਗੇਸੀ) ਦੀ ਸਹਿ-ਸੰਸਥਾਪਕ ਕੀਰਤੀ ਗੋਇਲ ਸ਼ਾਮਲ ਹੋਣਗੇ। ਸੈਸ਼ਨ ਦਾ ਸੰਚਾਲਨ ਪ੍ਰਸਿੱਧ ਉਦਮੀ, ਐਂਜਲ ਨਿਵੇਸ਼ਕ ਅਤੇ ਕੈਲਮਰਾਸ ਤੇ ਟੂਜੂ ਦੇ ਸੰਸਥਾਪਕ ਵਿਸ਼ਾਲ ਕੇਡੀਆ ਕਰਨਗੇ।
ਪੈਨਲ ਚਰਚਾ ਦਾ ਕੇਂਦਰੀ ਵਿਸ਼ਾ ਇਹ ਹੋਵੇਗਾ ਕਿ ਕੰਟੈਂਟ ਕ੍ਰਿਏਟਰ ਅੱਜ ਬ੍ਰਾਂਡਾਂ ਅਤੇ ਖਪਤਕਾਰਾਂ ਵਿਚਕਾਰ ਸਭ ਤੋਂ ਮਜ਼ਬੂਤ ਕੜੀ ਬਣ ਕੇ ਉਭਰੇ ਹਨ। ਰਵਾਇਤੀ ਇਸ਼ਤਿਹਾਰਬਾਜ਼ੀ ਦੇ ਮੁਕਾਬਲੇ ਹੁਣ ਲੋਕ ਅਸਲ ਤਜਰਬਿਆਂ, ਭਰੋਸੇਯੋਗ ਸਿਫ਼ਾਰਸ਼ਾਂ ਅਤੇ ਕਮਿਊਨਿਟੀ ਆਧਾਰਿਤ ਸੰਵਾਦ ਨੂੰ ਵੱਧ ਤਰਜੀਹ ਦੇ ਰਹੇ ਹਨ। ਇਸ ਕਾਰਨ ਡੀ2ਸੀ ਬ੍ਰਾਂਡ ਵੀ ਆਪਣੀਆਂ ਮਾਰਕੀਟਿੰਗ ਰਣਨੀਤੀਆਂ ਵਿੱਚ ਬਦਲਾਅ ਕਰਦੇ ਹੋਏ ਕ੍ਰਿਏਟਰਾਂ ਨਾਲ ਮਿਲ ਕੇ ਗਾਹਕਾਂ ਤੱਕ ਪਹੁੰਚਣ ਦੇ ਨਵੇਂ ਤਰੀਕੇ ਅਪਣਾ ਰਹੇ ਹਨ। ਰਿਸ਼ੀ ਵਰਮਾ ਦੱਸਣਗੇ ਕਿ ਉੱਚ ਗੁਣਵੱਤਾ, ਪ੍ਰਭਾਵਸ਼ਾਲੀ ਕਹਾਣੀ ਅਤੇ ਕ੍ਰਿਏਟਰਾਂ ਨਾਲ ਰਣਨੀਤਕ ਸਾਂਝ ਰਾਹੀਂ ਨੀਸ਼ ਪਰਫਿਊਮਜ਼ ਨੂੰ ਦੇਸ਼ ਦੇ ਪ੍ਰਮੁੱਖ ਲਗਜ਼ਰੀ ਫ੍ਰੈਗਰੈਂਸ ਬ੍ਰਾਂਡਾਂ ਵਿੱਚ ਕਿਵੇਂ ਸ਼ਾਮਲ ਕੀਤਾ ਗਿਆ। ਸਾਹਿਲ ਬਾਂਸਲ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਦੱਸਣਗੇ ਕਿ ਫਿਟੇਲੋ ਨੇ ਤਕਨੀਕ, ਵਿਅਕਤੀਗਤ ਪੋਸ਼ਣ, ਵਿਹਾਰ ਆਧਾਰਿਤ ਮਾਰਗਦਰਸ਼ਨ ਅਤੇ ਕੰਟੈਂਟ ਆਧਾਰਿਤ ਕਮਿਊਨਿਟੀ ਰਾਹੀਂ ਡਿਜ਼ੀਟਲ ਵੈੱਲਨੈੱਸ ਖੇਤਰ ਵਿੱਚ ਆਪਣੀ ਮਜ਼ਬੂਤ ਪਛਾਣ ਕਿਵੇਂ ਬਣਾਈ।
ਨਿਖਿਲ ਡੋਡਾ ਦੱਸਣਗੇ ਕਿ ਭਾਰਤੀ ਰਵਾਇਤੀ ਸੁਆਦ ਨੂੰ ਆਧੁਨਿਕ ਬ੍ਰਾਂਡਿੰਗ ਅਤੇ ਮਜ਼ਬੂਤ ਵੰਡ ਪ੍ਰਣਾਲੀ ਨਾਲ ਜੋੜ ਕੇ ਲਾਹੌਰੀ ਜੀਰਾ ਨੂੰ ਕਿਵੇਂ ਸਫ਼ਲ ਦੇਸੀ ਡਰਿੰਕ ਬ੍ਰਾਂਡ ਬਣਾਇਆ ਗਿਆ। ਉੱਥੇ ਹੀ ਕੀਰਤੀ ਗੋਇਲ ਸਾਂਝਾ ਕਰਨਗੇ ਕਿ ਯੂਨੈਸਕੋ ਵੱਲੋਂ ਮਾਨਤਾ ਪ੍ਰਾਪਤ ਪੰਜਾਬ ਦੀ ਠਠੇਰਾ ਸ਼ਿਲਪ ਪਰੰਪਰਾ ਨੂੰ ਆਧੁਨਿਕ ਜੀਵਨ ਸ਼ੈਲੀ ਨਾਲ ਜੋੜ ਕੇ ਸਫ਼ਲ ਲਾਈਫਸਟਾਈਲ ਬ੍ਰਾਂਡ ਵਿੱਚ ਕਿਵੇਂ ਬਦਲਿਆ ਗਿਆ ਅਤੇ ਨਾਲ ਹੀ ਰਵਾਇਤੀ ਸ਼ਿਲਪਕਾਰਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕੀਤੇ ਗਏ। ਸੈਸ਼ਨ ਦੇ ਸੰਚਾਲਕ ਵਿਸ਼ਾਲ ਖੇਡੀਆ ਆਪਣੇ ਤਜਰਬਿਆਂ ਦੇ ਆਧਾਰ 'ਤੇ ਡੀ2ਸੀ ਬ੍ਰਾਂਡਾਂ ਦੀ ਵਿਕਾਸ ਯਾਤਰਾ, ਬ੍ਰਾਂਡ ਰਣਨੀਤੀ ਅਤੇ ਖਪਤਕਾਰਾਂ ਦੇ ਤੇਜ਼ੀ ਨਾਲ ਬਦਲ ਰਹੇ ਵਿਹਾਰ ਬਾਰੇ ਵੀ ਆਪਣੇ ਵਿਚਾਰ ਸਾਂਝੇ ਕਰਨਗੇ।