- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਪਾ ਕੇ ਈਡੀ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕੀਤੇ ਹਨ। ਚੀਮਾ ਨੇ ਆਪਣੀ ਪੋਸਟ ਦੇ ਨਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਸੈਣੀ ਉਰਫ਼ ਪ੍ਰਿੰਸ ਦੇ ਸਾਹਨੇਵਾਲ ਸਥਿਤ ਘਰ ਦੀ 23 ਸਤੰਬਰ ਨੂੰ ਹੋਈ ਤਲਾਸ਼ੀ ਨਾਲ ਸਬੰਧਤ ਪੰਚਨਾਮਾ ਵੀ ਸਾਂਝਾ ਕੀਤਾ ਹੈ।

ਚੀਮਾ ਨੇ ਦੋਸ਼ ਲਾਇਆ ਕਿ ਈਡੀ ਦੀ ਵਰਤੋਂ ਸਿਆਸੀ ਦਬਾਅ ਬਣਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਛਾਪੇ, ਲੰਬੀ ਪੁੱਛਗਿੱਛ ਅਤੇ ਸਰਕਾਰੀ ਦਫ਼ਤਰਾਂ ਵਿੱਚ ਕੀਤੀਆਂ ਜਾ ਰਹੀਆਂ ਕਾਰਵਾਈਆਂ ਰਾਹੀਂ ਡਰ ਅਤੇ ਦਬਾਅ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵਿਅਕਤੀ 'ਤੇ ਲੱਗੇ ਦੋਸ਼ ਆਪਣੇ ਆਪ ਵਿੱਚ ਸਬੂਤ ਨਹੀਂ ਹੁੰਦੇ ਅਤੇ ਜਾਂਚ ਦਾ ਆਧਾਰ ਉਹ ਤੱਥ ਹੋਣੇ ਚਾਹੀਦੇ ਹਨ ਜੋ ਸਾਬਤ ਹੋਣ। ਚੀਮਾ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਪੰਜਾਬ ਨੂੰ ਨਾ ਡਰਾਇਆ ਜਾ ਸਕਦਾ ਹੈ, ਨਾ ਦਬਾਅ ਵਿੱਚ ਲਿਆਂਦਾ ਜਾ ਸਕਦਾ ਹੈ ਅਤੇ ਨਾ ਹੀ ਚੁੱਪ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਪੋਸਟ ਵਿੱਚ ਭਾਜਪਾ ਨੂੰ ਵੀ ਟੈਗ ਕੀਤਾ ਹੈ।
ਪੰਚਨਾਮੇ ਵਿੱਚ 23 ਸਤੰਬਰ ਦੀ ਤਲਾਸ਼ੀ ਦਾ ਵੇਰਵਾ
ਚੀਮਾ ਵੱਲੋਂ ਸਾਂਝੇ ਕੀਤੇ ਪੰਚਨਾਮੇ ਅਨੁਸਾਰ ਈਡੀ ਦੀ ਟੀਮ 23 ਸਤੰਬਰ 2026 ਨੂੰ ਦੁਪਹਿਰ 2.50 ਵਜੇ ਗੁਰਪ੍ਰੀਤ ਸਿੰਘ ਸੈਣੀ ਉਰਫ਼ ਪ੍ਰਿੰਸ ਦੇ ਸਾਹਨੇਵਾਲ ਸਥਿਤ ਘਰ ਪਹੁੰਚੀ। ਟੀਮ ਵੱਲੋਂ ਤਲਾਸ਼ੀ ਲਈ 23 ਸਤੰਬਰ ਨੂੰ ਜਾਰੀ ਆਥਰਾਈਜ਼ੇਸ਼ਨ ਨੰਬਰ 47 ਆਫ਼ 2026 ਦਿਖਾਇਆ ਗਿਆ। ਦਸਤਾਵੇਜ਼ ਮੁਤਾਬਕ ਇਹ ਅਧਿਕਾਰ ਪੀਐੱਮਐੱਲਏ ਦੀ ਧਾਰਾ 17 ਤਹਿਤ ਈਡੀ ਦੀ ਡਿਪਟੀ ਡਾਇਰੈਕਟਰ ਰਚਨਾ ਛੋਕਰ ਵੱਲੋਂ ਜਾਰੀ ਕੀਤਾ ਗਿਆ ਸੀ।
ਪੰਚਨਾਮੇ ਅਨੁਸਾਰ ਸਹਾਇਕ ਡਾਇਰੈਕਟਰ ਪ੍ਰਸ਼ਾਂਤ ਜੱਡਲੀ ਦੀ ਅਗਵਾਈ ਵਾਲੀ ਟੀਮ ਵਿੱਚ ਇਨਫੋਰਸਮੈਂਟ ਅਫ਼ਸਰ ਸ਼ੈਲੀਪ੍ਰੀਤ ਸਿੰਘ ਕੰਗ, ਸਹਾਇਕ ਇਨਫੋਰਸਮੈਂਟ ਅਫ਼ਸਰ ਨਮਨ ਸਿੰਘ ਅਤੇ ਰਿਸ਼ਭ ਗਰਗ ਸ਼ਾਮਲ ਸਨ। ਟੀਮ ਦੇ ਨਾਲ 102 ਸੀਆਰਪੀਐੱਫ ਦੇ ਜਵਾਨ ਵੀ ਮੌਜੂਦ ਸਨ। ਤਲਾਸ਼ੀ ਦੌਰਾਨ ਦੋ ਪੰਚ ਗਵਾਹ ਪ੍ਰਿਤਿਕਾ ਠਾਕੁਰ ਅਤੇ ਭਾਰਤ ਰਾਜ ਦੀ ਮੌਜੂਦਗੀ ਵੀ ਦਰਜ ਕੀਤੀ ਗਈ ਹੈ।
The ED has increasingly become a tool of political intimidation. Raids, prolonged questioning and disruption of government offices are now being used to create fear and pressure. Yet allegations are not evidence, and investigations must ultimately stand on what is actually established. Punjab will not be intimidated, coerced or silenced. Punjab is watching. Punjab remembers. And Punjab will answer @BJP4India.
— Adv Harpal Singh Cheema (@HarpalCheemaMLA) September 24, 2026
ਮਾਂ ਨੇ ਖੋਲ੍ਹਿਆ ਦਰਵਾਜ਼ਾ, ਗੁਰਪ੍ਰੀਤ ਦਾ ਫੋਨ ਬੰਦ
ਪੰਚਨਾਮੇ ਵਿੱਚ ਦਰਜ ਵੇਰਵਿਆਂ ਅਨੁਸਾਰ ਈਡੀ ਦੀ ਟੀਮ ਦੇ ਘਰ ਪਹੁੰਚਣ 'ਤੇ ਗੁਰਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਦਰਵਾਜ਼ਾ ਖੋਲ੍ਹਿਆ। ਉਨ੍ਹਾਂ ਅਧਿਕਾਰੀਆਂ ਨੂੰ ਦੱਸਿਆ ਕਿ ਘਰ ਵਿੱਚ ਉਨ੍ਹਾਂ ਤੋਂ ਇਲਾਵਾ ਪਰਿਵਾਰ ਦੇ ਹੋਰ ਮੈਂਬਰ ਅਤੇ ਨਵਜੰਮੀ ਬੱਚੀ ਮੌਜੂਦ ਸੀ, ਜਦੋਂਕਿ ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਤਜਿੰਦਰ ਕੌਰ ਨੌਕਰੀ 'ਤੇ ਗਏ ਹੋਏ ਸਨ।
ਅਧਿਕਾਰੀਆਂ ਨੇ ਮਨਜੀਤ ਕੌਰ ਨੂੰ ਤਲਾਸ਼ੀ ਦਾ ਅਧਿਕਾਰ ਪੱਤਰ ਦਿਖਾਇਆ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਫੋਨ ਕਰਕੇ ਤਲਾਸ਼ੀ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ। ਪੰਚਨਾਮੇ ਮੁਤਾਬਕ ਉਨ੍ਹਾਂ ਨੇ ਕਰੀਬ ਡੇਢ ਘੰਟੇ ਵਿੱਚ ਪਹੁੰਚਣ ਦੀ ਗੱਲ ਕਹੀ। ਕਰੀਬ 3.30 ਵਜੇ ਉਨ੍ਹਾਂ ਦੀ ਪਤਨੀ ਵੀ ਘਰ ਪਹੁੰਚ ਗਈ। ਇਸ ਤੋਂ ਬਾਅਦ ਪਰਿਵਾਰ ਵੱਲੋਂ ਕਈ ਵਾਰ ਗੁਰਪ੍ਰੀਤ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਦਾ ਮੋਬਾਈਲ ਫੋਨ ਬੰਦ ਮਿਲਿਆ।
ਪੰਚਨਾਮਾ ਕੀ ਸਾਬਤ ਕਰਦਾ ਹੈ?
ਪੰਚਨਾਮਾ ਮੁੱਖ ਤੌਰ 'ਤੇ ਤਲਾਸ਼ੀ ਦੀ ਪ੍ਰਕਿਰਿਆ, ਮੌਕੇ 'ਤੇ ਮੌਜੂਦ ਵਿਅਕਤੀਆਂ ਅਤੇ ਕਾਰਵਾਈ ਨਾਲ ਸਬੰਧਤ ਵੇਰਵਿਆਂ ਦਾ ਦਸਤਾਵੇਜ਼ੀ ਰਿਕਾਰਡ ਹੁੰਦਾ ਹੈ। ਇਸ ਵਿੱਚ ਦਰਜ ਤੱਥ ਆਪਣੇ ਆਪ ਕਿਸੇ ਵਿਅਕਤੀ ਵੱਲੋਂ ਅਪਰਾਧ ਕਰਨ ਜਾਂ ਗੈਰ-ਕਾਨੂੰਨੀ ਧਨ ਰੱਖਣ ਦੀ ਪੁਸ਼ਟੀ ਨਹੀਂ ਕਰਦੇ। ਮਾਮਲੇ ਵਿੱਚ ਈਡੀ ਦੀ ਜਾਂਚ ਅਤੇ ਉਸ ਦੇ ਅੰਤਿਮ ਨਤੀਜੇ ਵੱਖਰਾ ਵਿਸ਼ਾ ਹਨ।