ਛਿੰਝ ਮੇਲੇ ਦੌਰਾਨ ਝੰਡੀ ਦੀ ਕੁਸ਼ਤੀ ਸੁਖਮਨ ਕੋਹਾਲੀ ਨੇ ਜਿੱਤੀ ਛਿੰਝ ਮੇਲੇ ਦੌਰਾਨ ਝੰਡੀ ਦੀ ਕੁਸ਼ਤੀ ਸੁਖਮਨ ਕੋਹਾਲੀ ਨੇ ਨਦੀਮ ਡੋਡਾ ਨੂੰ ਅੰਕਾਂ ਦੇ ਆਧਾਰ ’ਤੇ ਹਰਾਇਆ,
Publish Date: Sun, 23 Aug 2026 10:20 PM (IST)
Updated Date: Mon, 24 Aug 2026 04:10 AM (IST)
ਫੋਟੋ ਕੈਪਸ਼ਨ : ਪਹਿਲਵਾਨਾਂ ਦੀ ਹੱਥਜੋੜੀ ਕਰਵਾਉਂਦੇ ਹੋਏ ਮੁੱਖ ਮਹਿਮਾਨ ਪਰਵਿੰਦਰ ਸਿੰਘ ਸੋਹਾਣਾ, ਛਿੰਝ ਕਮੇਟੀ ਮੈਂਬਰ ਅਤੇ ਹੋਰ ਪ੍ਰਬੰਧਕ। 35ਪੀ * ਅੱਜ ਦੀ ਨੌਜਵਾਨੀ ਨੂੰ ਖੇਡਾਂ ਵੱਲ ਉਤਸ਼ਾਹਤ ਕਰਨਾ ਸਮੇਂ ਦੀ ਲੋੜ : ਸੋਹਾਣਾ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਗੁੱਗਾ ਮਾੜੀ ਕਮੇਟੀ ਪਿੰਡ ਸੁੱਖਗੜ੍ਹ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹਰਿੰਦਰ ਸਿੰਘ ਨੰਬਰਦਾਰ ਸੁੱਖਗੜ੍ਹ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿਚ ਤਿੰਨ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਇਕ ਨੰਬਰ ਝੰਡੀ ਦੀ ਪਹਿਲੀ ਕੁਸ਼ਤੀ ਸੁਖਮਨ ਕੋਹਾਲੀ ਅਤੇ ਗੋਰਵ ਅਜਨਾਲਾ ਦੇ ਵਿਚਕਾਰ ਜ਼ਬਰਦਸਤ ਮੁਕਾਬਲੇ ਦੌਰਾਨ ਹੋਈ, ਕੋਈ ਨਤੀਜਾ ਸਾਹਮਣੇ ਨਾ ਆਉਂਦਾ ਦੇਖ ਪ੍ਰਬੰਧਕਾਂ ਨੇ ਅੰਕਾਂ ਦੇ ਆਧਾਰ ’ਤੇ ਕੁਸ਼ਤੀ ਕਰਵਾਈ ਗਈ, ਜਿਸ ਵਿਚ ਸੁੱਖਮਨ ਕੋਹਾਲੀ ਨੇ ਪਹਿਲਾਂ ਅੰਕ ਬਣਾ ਕੇ ਝੰਡੀ ਦੀ ਕੁਸ਼ਤੀ ਜਿੱਤ ਲਈ। ਦੂਜੀ ਝੰਡੀ ਦੀ ਕੁਸ਼ਤੀ ਗੋਰਵ ਅਜਨਾਲਾ ਅਤੇ ਅਰਸ਼ ਬਾਬਾ ਫਲਾਹੀ ਦਰਮਿਆਨ ਜ਼ਬਰਦਸਤ ਮੁਕਾਬਲਾ ਹੋਇਆ, ਦੋਨਾਂ ਦਰਮਿਆਨ 20 ਮਿੰਟ ਮੁਕਾਬਲਾ ਚੱਲਿਆ, ਤੇ ਗੋਰਵ ਅਜਨਾਲਾ ਜੇਤੂ ਰਿਹਾ, ਤੀਜੀ ਝੰਡੀ ਦੀ ਕੁਸ਼ਤੀ ਜਤਿਨ ਮਾਮੂਪੁਰ ਅਤੇ ਰਜਿਤ ਭੁੱਟਾ ਵਿਚਕਾਰ ਹੋਈ, ਕੁਝ ਮਿੰਟਾਂ ਦੌਰਾਨ ਹੀ ਜਤਿਨ ਮਾਮੂਪੁਰ ਨੇ ਝੰਡੀ ਦੀ ਕੁਸ਼ਤੀ ਜਿੱਤ ਲਈ। ਇਸ ਦੰਗਲ ’ਚ 70 ਦੇ ਕਰੀਬ ਕੁਸ਼ਤੀ ਮੁਕਾਬਲੇ ਕਰਵਾਏ ਗਏ ਸਭ ਦੇ ਨਤੀਜੇ ਆਰ ਪਾਰ ਦੇ ਹੋਏ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਮੁੱਖ ਮਹਿਮਾਨ ਪਰਵਿੰਦਰ ਸਿੰਘ ਸੋਹਾਣਾ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸੰਬੋਧਨ ਕਰਦਿਆਂ ਜਿੱਥੇ ਉਨ੍ਹਾਂ ਨੇ ਰਿਵਾਇਤੀ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੇ ਮਸ਼ੀਨੀ ਯੁੱਗ ਨੇ ਸਰੀਰਕ ਕਿਰਤ ਬਹੁਤ ਘਟਾ ਦਿੱਤੀ ਹੈ, ਜਿਸ ਕਾਰਨ ਅੱਜ ਹਰੇਕ ਵਿਅਕਤੀ ਕਿਸੇ ਨਾ ਕਿਸੇ ਬਿਮਾਰੀ ਨਾਲ ਜੂਝ ਰਿਹਾ ਹੈ ਅਤੇ ਘਰਾਂ ਵਿਚ ਦਵਾਈਆਂ ਦੇ ਰੈਕ ਭਰੇ ਪਏ ਹਨ। ਜਿਸ ਕਾਰਨ ਅੱਜ ਦੇ ਸਮੇਂ ਵਿੱਚ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਹਰੇਕ ਮਨੁੱਖ ਖਾਸ ਕਰਕੇ ਨੌਜਵਾਨਾਂ ਲਈ ਖੇਡਾਂ ਪ੍ਰਤੀ ਰੁਚਿਤ ਹੋਣ ਚਾਹੀਦਾ ਹੈ ਤਾਂ ਜੋ ਇਨ੍ਹਾਂ ਖੇਡਾਂ ਕਾਰਨ ਸਰੀਰ ਦੀ ਵਰਜਿਸ਼ ਹੋ ਸਕੇ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਖੇਤਰੀ ਪਾਰਟੀ ਹੈ ਜਿਸ ਨੇ ਹਮੇਸ਼ਾ ਪੰਜਾਬ ਦਾ ਭਲਾ ਚਾਹਿਆ ਹੈ ਅਤੇ ਵਿਕਾਸ ਕੀਤਾ ਹੈ। ਹੁਣ 2027 ਵਿਚ ਸ਼੍ਰੋਮਣੀ ਅਕਾਲੀ ਦਲ ਮੁੜ ਪੂਰਨ ਬਹੁਮੱਤ ਨਾਲ ਪੰਜਾਬ ਵਿਚ ਸਰਕਾਰ ਬਣਾਏਗਾ ਅਤੇ ਪੰਜਾਬ ਨੂੰ ਵਿਕਾਸ ਅਤੇ ਖੇਡਾਂ ਵਿਚ ਮੁੜ ਉੱਚਾ ਚੁੱਕੇਗਾ। ਕਬੱਡੀ ਵਰਲਡ ਕੱਪ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਚੱਲਦਾ ਸੀ, ਉਸਨੂੰ ਮੁੜ ਚਾਲੂ ਕਰਕੇ ਪੰਜਾਬ ਨੂੂੰ ਰਿਵਾਇਤੀ ਖੇਡਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ਤੱਕ ਲੈ ਕੇ ਜਾਵੇਗਾ ਅਤੇ ਹਰੇਕ ਪਿੰਡ ਵਿੱਚ ਹਰ ਤਰ੍ਹਾਂ ਦੀ ਖੇਡ ਭਾਵ ਕਬੱਡੀ, ਕ੍ਰਿਕਟ, ਅਥਲੈਟਿਕਸ, ਕੁਸਤੀਆਂ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਵੇਗੀ। ਇਸ ਮੌਕੇ ਅਵਤਾਰ ਸਿੰਘ, ਗੁਰਵਿੰਦਰ ਸਿੰਘ,ਗੁਰਜੀਤ ਸਿੰਘ ,ਗਗਨਦੀਪ ਸਿੰਘ ,ਬਹਾਦਰ ਸਿੰਘ ਨਾਨੂੰਮਾਜਰਾ, ਲਵਲੀ ਲਾਂਡਰਾ, ਡਿੰਪੀ ਗਿੱਲ ਲਾਡਰਾਂ, ਮੋਨਾ ਭਲਵਾਨ ਭਾਗੋਮਾਜਰਾ, ਰਿੰਪਾ ਭਲਵਾਨ ਗੀਗੇ ਮਾਜਰਾ, ਜਗਤਾਰ ਸਿੰਘ ਪੰਚ ,ਫ਼ਰਿਆਦ ਪੰਚ, ਸ਼ੇਰ ਮਹੁੰਮਦ ,ਗੁਰਮੀਤ ਸਿੰਘ ਤੇ ਹਰਪਾਲ ਸਿੰਘ ਸਾਬਕਾ ਸਰਪੰਚ ੑਪਿੰਡ ਦੀ ਸਮੂਹ ਗਰਾਮ ਪੰਚਾਇਤ, ਸਪੋਰਟਸ ਕਲੱਬ, ਪ੍ਰਵਾਸੀ ਭਾਰਤੀ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।