ਧੂਮਧਾਮ ਨਾਲ ਮਨਾਇਆ ਦੁਰਗਾ ਪੂਜਨ ਸਮਾਰੋਹ ਧੂਮਧਾਮ ਨਾਲ ਮਨਾਇਆ ਦੁਰਗਾ ਪੂਜਨ ਸਮਾਰੋਹ, ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕੀਤੀ ਸ਼ਿਰਕਤ
Publish Date: Mon, 19 Oct 2026 06:04 PM (IST)
Updated Date: Mon, 19 Oct 2026 06:06 PM (IST)
-ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕੀਤੀ ਸ਼ਿਰਕਤ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਪੂਰਵਾਂਚਲ ਮਹਾਸੰਘ ਵੱਲੋਂ ਮੁਬਾਰਕਪੁਰ ਦੇ ਫੋਕਲ ਪੁਆਇੰਟ ਵਿਖੇ 26ਵਾਂ ਦੁਰਗਾ ਪੂਜਨ ਸਮਾਰੋਹ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ’ਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕਰਕੇ ਦੇਵੀ ਦੁਰਗਾ ਦੇ ਚਰਨਾਂ ਵਿਚ ਮੱਥਾ ਟੇਕਿਆ ਅਤੇ ਸਮਾਜ ਵਿਚ ਅਮਨ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਸਮਾਰੋਹ ਵਿਚ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਉਨ੍ਹਾਂ ਤੋਂ ਇਲਾਵਾ ਡੇਰਾਬੱਸੀ ਹਲਕੇ ਦੇ ਕਈ ਨਾਮਵਰ ਕਾਂਗਰਸੀ ਆਗੂਆਂ ਨੇ ਵੀ ਇਸ ਮੌਕੇ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ। ਇਨ੍ਹਾਂ ਵਿਚ ਦੀਪਇੰਦਰ ਸਿੰਘ ਢਿੱਲੋਂ, ਉਦੈਵੀਰ ਸਿੰਘ ਢਿੱਲੋਂ, ਜਸਪ੍ਰੀਤ ਸਿੰਘ ਲੱਕੀ, ਬੰਟੀ ਰਾਣਾ, ਚੇਅਰਮੈਨ ਇੰਦਰਜੀਤ ਸਿੰਘ ਕੰਬੋਜ, ਲਖਵੀਰ ਸਿੰਘ ਲੱਖਾ, ਹਨੀ ਪੰਡਿਤ, ਚਮਨ ਸੈਣੀ ਅਤੇ ਅੰਕਿਤ ਜੈਨ ਸਮੇਤ ਕਈ ਪ੍ਰਮੁੱਖ ਆਗੂ ਸ਼ਾਮਲ ਸਨ। ਸਮਾਗਮ ਦੌਰਾਨ ਕਰਵਾਏ ਗਏ ਰੰਗਾ-ਰੰਗ ਸੱਭਿਆਚਾਰਕ ਅਤੇ ਭੋਜਪੁਰੀ ਸੰਗੀਤ ਪ੍ਰੋਗਰਾਮ ਨੇ ਸ਼ਰਧਾਲੂਆਂ ਦਾ ਭਰਪੂਰ ਮਨੋਰੰਜਨ ਕੀਤਾ। ਪ੍ਰਸਿੱਧ ਭੋਜਪੁਰੀ ਗਾਇਕਾਂ ਜਿਵੇਂ ਕਿ ਛੋਟੂ ਰਾਜਾ, ਪ੍ਰੀਤੀ ਪ੍ਰਕਾਸ਼, ਸ਼ਿਆਮ ਸਿਸੋਦੀਆ ਅਤੇ ਸੰਦੀਪ ਬਾਬਾ ਨੇ ਆਪਣੇ ਸੁਰੀਲੇ ਗੀਤਾਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਸੰਗੀਤ ਦੀਆਂ ਧੁਨਾਂ ਤੇ ਸ਼ਰਧਾਲੂ ਨੱਚਦੇ ਹੋਏ ਨਜ਼ਰ ਆਏ, ਜਿਸ ਨਾਲ ਪੂਰਾ ਪੰਡਾਲ ਭਗਤੀ ਦੇ ਰੰਗ ’ਚ ਰੰਗਿਆ ਗਿਆ। ਪੂਰਵਾਂਚਲ ਮਹਾਸੰਘ ਦੇ ਪ੍ਰਧਾਨ ਵਿਜੈ ਸਿੰਘ ਨੇ ਇਸ ਵਿਸ਼ਾਲ ਸਮਾਗਮ ਦੀ ਸਫ਼ਲਤਾ ਦਾ ਸਿਹਰਾ ਆਪਣੀ ਪੂਰੀ ਟੀਮ ਅਤੇ ਸਹਿਯੋਗੀਆਂ ਦੇ ਸਿਰ ਬੰਨ੍ਹਿਆ। ਉਨ੍ਹਾਂ ਨੇ ਕ੍ਰਿਸ਼ਨਾ ਸਿੰਘ, ਵਕੀਲ ਯਾਦਵ, ਅਨੂਪ ਤਿਵਾੜੀ, ਵਿੱਕੀ ਠਾਕੁਰ, ਸਤਿੰਦਰ ਸਿੰਘ, ਅਮਿਤ ਚੌਹਾਨ, ਸੋਨੂ ਸ਼ਰਮਾ, ਸੁਨੀਲ ਯਾਦਵ, ਸਤੀਸ਼ ਕੁਮਾਰ, ਅਨਿਲ ਝਾਅ, ਜੋਧਨ ਯਾਦਵ, ਅਜੈ ਯਾਦਵ, ਰਾਮ ਕਿਸ਼ਨ, ਦੇਵਕਾਂਤ, ਪਟੇਲ, ਦਿਨੇਸ਼ ਅਤੇ ਚੰਦਰਕਾ ਸਮੇਤ ਸਮੂਹ ਮਹਾਸੰਘ ਵਰਕਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਵਿਜੈ ਸਿੰਘ ਨੇ ਕਿਹਾ ਕਿ ਸਭ ਦੇ ਸਹਿਯੋਗ ਅਤੇ ਸਖ਼ਤ ਮਿਹਨਤ ਕਾਰਨ ਹੀ ਇਹ ਸਮਾਗਮ ਇਤਿਹਾਸਕ ਸਫ਼ਲਤਾ ਹਾਸਲ ਕਰ ਸਕਿਆ ਹੈ। ਉਨ੍ਹਾਂ ਅੱਗੇ ਵੀ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਅਤੇ ਸਮਾਜ ਨੂੰ ਇਕਜੁੱਟ ਰੱਖਣ ਦਾ ਦ੍ਰਿੜ੍ਹ ਸੰਕਲਪ ਦੁਹਰਾਇਆ।