ਸੀਪੀ- 67 ਮਾਲ 'ਚ 'ਰਾਮਾਗਮਨ' ਨਾਲ ਦੀਵਾਲੀ ਉਤਸਵ ਦੀ ਧਮਾਲ ਸੀਪੀ- 67 ਮਾਲ 'ਚ 'ਰਾਮਾਗਮਨ' ਨਾਲ ਦੀਵਾਲੀ ਉਤਸਵ ਦੀ ਧਮਾਲ
Publish Date: Mon, 12 Oct 2026 09:46 PM (IST)
Updated Date: Mon, 12 Oct 2026 09:47 PM (IST)
-ਰਾਮਾਇਣ ਦੇ ਪ੍ਰਸੰਗਾਂ ਨਾਲ ਸਜੀ ਬਾਲ ਰਾਮਾਇਣ ਅਤੇ ਰਾਮਲੀਲਾ ਬਣੀ ਖ਼ਿੱਚ ਦਾ ਕੇਂਦਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਦੀਵਾਲੀ ਦੇ ਪਵਿੱਤਰ ਅਤੇ ਖ਼ੁਸ਼ੀਆਂ ਭਰੇ ਤਿਉਹਾਰ ਦੇ ਮੌਕੇ ਤੇ ਮੁਹਾਲੀ ਦੇ ਪ੍ਰਮੁੱਖ ਸੀਪੀ-67 ਮਾਲ ਵਿਖੇ ਭਾਰਤੀ ਸੱਭਿਆਚਾਰ, ਪਰੰਪਰਾਵਾਂ ਅਤੇ ਰਾਮਾਇਣ ਦੀ ਅਮਰ ਗਾਥਾ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ‘ਰਾਮਾਗਮਨ ਦ ਗ੍ਰੈਂਡ ਹੋਮਕਮਿੰਗ’ ਦੀ ਸ਼ਾਨਦਾਰ ਸ਼ੁਰੂਆਤ ਹੋਈ। ਇਸ ਦਾ ਮੁੱਖ ਮੰਤਵ ਲੋਕਾਂ ਨੂੰ ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ ਨਾਲ ਜੋੜਨ ਦੇ ਨਾਲ-ਨਾਲ ਸੱਚ, ਧਰਮ ਅਤੇ ਬੁਰਾਈ ਤੇ ਨੇਕੀ ਦੀ ਜਿੱਤ ਦਾ ਸੁਨੇਹਾ ਦੇਣਾ ਹੈ। ਸੀਪੀ ਮਾਲ ਵਿਚ ਕਰਵਾਏ ਗਏ ਇਸ ਸ਼ਾਨਦਾਰ ਪ੍ਰੋਗਰਾਮ ਨਾਲ ਇਸ ਸੱਭਿਆਚਾਰਕ ਪਹਿਲਕਦਮੀ ਦਾ ਆਗਾਜ਼ ਹੋਇਆ, ਜਿਸ ਵਿਚ ਪੌਰਾਣਿਕ ਕਥਾਵਾਂ, ਰਵਾਇਤੀ ਪੇਸ਼ਕਾਰੀਆਂ ਅਤੇ ਮਨਮੋਹਕ ਸਜਾਵਟ ਰਾਹੀਂ ਤਿਉਹਾਰੀ ਮਾਹੌਲ ਨੂੰ ਹੋਰ ਵੀ ਖ਼ਾਸ ਬਣਾਇਆ ਗਿਆ ਹੈ। ਦੀਵਾਲੀ ਦੇ ਮੌਕੇ ਤੇ ਸੀਪੀ-67 ਮਾਲ ਨੂੰ ਵਿਸ਼ੇਸ਼ ਤੌਰ ਤੇ ਰਵਾਇਤੀ ਸਜਾਵਟ ਅਤੇ ਸ਼ਾਨਦਾਰ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ। ਮਾਲ ਦੇ ਮੁੱਖ ਪ੍ਰਵੇਸ਼ ਦੁਆਰ ਦੇ ਬਾਹਰ ਬਣਾਈ ਗਈ ਅਸ਼ੋਕ ਵਾਟਿਕਾ ਆਉਣ ਵਾਲੇ ਸੈਲਾਨੀਆਂ ਅਤੇ ਸ਼ਰਧਾਲੂਆਂ ਲਈ ਖ਼ਿੱਚ ਦਾ ਮੁੱਖ ਕੇਂਦਰ ਬਣੀ ਹੋਈ ਹੈ। ਸਮਾਗਮ ਦਾ ਸਭ ਤੋਂ ਵੱਡਾ ਆਕਰਸ਼ਣ ਰਾਮਾਇਣ ’ਚ ਵਰਣਿਤ ਪੌਰਾਣਿਕ ਪੁਸ਼ਪਕ ਵਿਮਾਨ ਤੋਂ ਪ੍ਰੇਰਿਤ ਇਕ ਸ਼ਾਨਦਾਰ ਕਲਾਕ੍ਰਿਤੀ ਹੈ। ਜੋ ਆਮ ਨਾਗਰਿਕਾਂ ਨੂੰ ਆਕਰਸ਼ਿਤ ਕਰਨ ਦੇ ਨਾਲ-ਨਾਲ ਪਰਿਵਾਰਾਂ ਲਈ ਯਾਦਗਾਰੀ ਤਸਵੀਰਾਂ ਅਤੇ ਸੈਲਫ਼ੀਆਂ ਖਿੱਚਣ ਲਈ ਇਕ ਖ਼ਾਸ ਥਾਂ ਮੁਹੱਈਆ ਕਰਵਾ ਰਹੀ ਹੈ। ਨਵੀਂ ਪੀੜ੍ਹੀ ਨੂੰ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੋੜਨ ਲਈ ਮਾਲ ’ਚ ਵਿਸ਼ੇਸ਼ ਮੰਚਨ ਕੀਤਾ ਜਾ ਰਿਹਾ ਹੈ। ਮੰਚ ਤੇ ਬੱਚਿਆਂ ਵੱਲੋਂ ਰਾਮਾਇਣ ਦੀ ਕਥਾ ਨੂੰ ਬਹੁਤ ਹੀ ਜੀਵੰਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਤਾਂ ਜੋ ਰਾਮਾਇਣ ਦੀਆਂ ਉੱਚੀਆਂ ਕਦਰਾਂ-ਕੀਮਤਾਂ ਨੂੰ ਸਮਾਜ ਸਾਹਮਣੇ ਲਿਆਂਦਾ ਜਾ ਸਕੇ। ‘ਦਿ ਹੋਮਲੈਂਡ ਓਪੇਰਾ’ ’ਚ ਸ਼ਾਮ 7 ਵਜੇ ਤੋਂ ਰਵਾਇਤੀ ਨਾਟਕੀ ਸ਼ੈਲੀ ਵਿੱਚ ਰਾਮਲੀਲਾ ਦਾ ਆਯੋਜਨ ਕੀਤਾ ਗਿਆ, ਜਿਸ ਨੇ ਦਰਸ਼ਕਾਂ ਨੂੰ ਭਾਵੁਕ ਅਤੇ ਆਨੰਦਮਈ ਅਨੁਭਵ ਦਿੱਤਾ। ਮਾਲ ਦੀ ਚੌਥੀ ਮੰਜ਼ਿਲ ਤੇ ਸਥਿਤ ਬੀਰਾ 91 ਟੈਪਰੂਮ ਵਿਚ ਮੀਡੀਆ ਨੁਮਾਇੰਦਿਆਂ ਲਈ ਇਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ, ਜਿੱਥੇ ਮੀਡੀਆ ਕਰਮੀਆਂ ਨੇ ਆਪਸੀ ਵਿਚਾਰ-ਵਟਾਂਦਰਾ ਕੀਤਾ। ਸੀਪੀ ਮਾਲ ’ਚ ਖ਼ਰੀਦਦਾਰੀ, ਮਨੋਰੰਜਨ ਅਤੇ ਜੀਵਨ ਸ਼ੈਲੀ ਦੇ ਨਾਲ-ਨਾਲ ਖਾਣ-ਪੀਣ ਦੇ ਕਈ ਬਿਹਤਰੀਨ ਵਿਕਲਪ ਉਪਲਬਧ ਕਰਵਾਏ ਗਏ, ਤਾਂ ਜੋ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਵਧੀਆ ਸਮਾਂ ਬਿਤਾ ਸਕਣ। ਹੋਮਲੈਂਡ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮ੍ਰਿਣਾਲ ਮਿੱਤਲ ਨੇ ਕਿਹਾ ਭਾਰਤ ਦੇ ਤਿਉਹਾਰ ਉਨ੍ਹਾਂ ਕਹਾਣੀਆਂ ਅਤੇ ਕਦਰਾਂ-ਕੀਮਤਾਂ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ, ਜੋ ਪੀੜ੍ਹੀਆਂ ਤੋਂ ਸਾਡਾ ਮਾਰਗਦਰਸ਼ਨ ਕਰਦੇ ਆ ਰਹੇ ਹਨ। ਰਾਮਾਇਣ ਤੋਂ ਪ੍ਰੇਰਿਤ ਸਜਾਵਟ ਤੋਂ ਲੈ ਕੇ ਬੱਚਿਆਂ ਦੀਆਂ ਪੇਸ਼ਕਾਰੀਆਂ ਤੱਕ, ਸਮਾਗਮ ਦਾ ਹਰ ਹਿੱਸਾ ਸੱਚ, ਧਰਮ ਅਤੇ ਬੁਰਾਈ ਤੇ ਨੇਕੀ ਦੀ ਜਿੱਤ ਦਾ ਸਦੀਵੀ ਸੰਦੇਸ਼ ਦਿੰਦਾ ਹੈ। ਸਾਨੂੰ ਖ਼ੁਸ਼ੀ ਹੈ ਕਿ ਅਸੀਂ ਮੁਹਾਲੀ ਸਮੇਤ ਟ੍ਰਾਈਸਿਟੀ ਦੇ ਲੋਕਾਂ ਲਈ ਇਹ ਖ਼ਾਸ ਸਮਾਗਮ ਲੈ ਕੇ ਆਏ ਹਾਂ।