ਸਰਕਾਰੀ ਪ੍ਰਾਇਮਰੀ ਸਕੂਲ ਸਹੂਲਤਾਂ ਤੋਂ ਵਾਂਝਾ ਸਰਕਾਰੀ ਪ੍ਰਾਇਮਰੀ ਸਕੂਲ ਸਹੂਲਤਾਂ ਤੋਂ ਵਾਂਝਾ, ਬਰਸਾਤੀ ਪਾਣੀ ਦੀ ਨਿਕਾਸੀ 'ਚ ਆ ਰਹੀ ਦਿੱਕਤ,
Publish Date: Sun, 23 Aug 2026 07:34 PM (IST)
Updated Date: Mon, 24 Aug 2026 04:06 AM (IST)
ਫੋਟੋ ਕੈਪਸ਼ਨ : ਸਕੂਲ ਦੇ ਹਾਲਾਤਾਂ ਦੀ ਵੱਖ-ਵੱਖ ਤਸਵੀਰਾਂ। 13ਪੀ , 14ਪੀ * ਬਰਸਾਤੀ ਪਾਣੀ ਦੀ ਨਿਕਾਸੀ ਚ ਆ ਰਹੀ ਦਿੱਕਤ * ਬਿਜਲੀ ਦੀਆਂ ਹਾਈ ਵੋਲਟੇਜ਼ ਤਾਰਾਂ ਨਾਲ ਵਿਦਿਆਰਥੀਆਂ ਨੂੰ ਖ਼ਤਰਾ ਮਹਿਰਾ, ਪੰਜਾਬੀ ਜਾਗਰਣ ਖਰੜ : ਸੂਬਾ ਸਰਕਾਰ ਜਿੱਥੇ ਇਕ ਪਾਸੇ ਸਕੂਲਾਂ ਨੂੰ ਹਾਈ ਟੈੱਕ ਬਣਾਉਣ ਦੇ ਦਾਅਵੇ ਕਰ ਰਹੀ ਹੈ, ਉੱਥੇ ਹੀ ਕੁਝ ਸਕੂਲ ਅਜਿਹੇ ਹਨ, ਜੋ ਸੂਬਾ ਸਰਕਾਰ ਦੀ ਨਜ਼ਰ ’ਚ ਹੀ ਨਹੀਂ ਆਏ ਤੇ ਸਹੂਲਤਾਵਾਂ ਤੋਂ ਸੱਖਣੇ ਹਨ। ਅਜਿਹਾ ਹੀ ਇਕ ਸਕੂਲ ਜ਼ਿਲ੍ਹਾ ਮੁਹਾਲੀ ਅਧੀਨ ਪੈਂਦੇ ਖਰੜ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਨੇੜੇ ਦੁਸਹਿਰਾ ਗਰਾਊਂਡ ਵਿਖੇ ਸਥਿਤ ਹੈ, ਜਿਸ ਦੀ ਹਾਲਤ ਇੰਨੀ ਤਰਸਯੋਗ ਬਣੀ ਹੋਈ ਹੈ ਕਿ ਵਿਦਿਆਰਥੀਆਂ ਦਾ ਇਸ ਸਕੂਲ ’ਚ ਪੜ੍ਹਨਾ ਅਸੰਭਵ ਜਾਪਦਾ ਹੈ। ਸਕੂਲ ਅਧਿਆਪਕ ਸੁਖਚੈਨ ਸਿੰਘ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਦੱਸਿਆ ਕਿ ਸਕੂਲ ਦੇ ਪਖ਼ਾਨਿਆਂ ਦੀ ਹਾਲਤ ਤਰਸਯੋਗ ਹੈ, ਕਿਉਂਕਿ ਦਰਵਾਜ਼ੇ ਟੁੱਟੇ ਹੋਏ ਹਨ। ਇਸ ਤੋਂ ਇਲਾਵਾ ਸਕੂਲ ਦੀ ਬਿਲਡਿੰਗ ਦਾ ਪੱਧਰ ਸੜਕ ਤੋਂ ਨੀਵਾਂ ਹੋਣ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ’ਚ ਮੁਸ਼ਕਲਾਂ ਆਉਂਦੀਆਂ ਹਨ। ਭਾਰੀ ਬਰਸਾਤ ’ਚ ਤਾਂ ਇਹ ਹਾਲਾਤ ਹੋ ਜਾਂਦੇ ਹਨ ਕਿ ਸਕੂਲ ਬਿਲਕੁਲ ਹੀ ਪਾਣੀ ’ਚ ਡੁੱਬ ਜਾਂਦਾ ਹੈ ਅਤੇ ਸਕੂਲ ਦੇ ਬਾਹਰਲੀ ਸੜਕ ਤੋਂ ਵੀ ਪਾਣੀ ਵਾਪਸ ਆ ਜਾਂਦਾ ਹੈ। ਕਈ ਵਾਰ ਤਾਂ ਸਕੂਲ ਦੀਆਂ ਬਰਸਾਤੀ ਨਿਕਾਸੀ ਪਾਈਪਾਂ ਨੂੰ ਬੋਰੀਆਂ ਨਾਲ ਬੰਦ ਕਰਨਾ ਪੈਂਦਾ ਹੈ ਤਾਂ ਜੋ ਕਿ ਬਾਹਰੋਂ ਗੰਦਾ ਪਾਣੀ ਸਕੂਲ ਦੇ ਅੰਦਰ ਨਾ ਵੜ ਸਕੇ। ਇਸ ਤੋਂ ਇਲਾਵਾ ਸਕੂਲ ਦੇ ਨਜ਼ਦੀਕ ਹੀ ਬਿਜਲੀ ਦੇ ਟਰਾਂਸਫਾਰਮਰ ਦੇ ਖੰਭੇ, ਜੋ ਕਿ ਸਕੂਲ ਦੇ ਪਖ਼ਾਨੇ ਤੇ ਕੰਧ ਨਾਲ ਲੱਗੇ ਹੋਏ ਹਨ, ਖ਼ਤਰਾ ਪੈਦਾ ਕਰ ਰਹੇ ਹਨ ਅਤੇ ਕਿਸੇ ਨਾ ਕਿਸੇ ਹਾਦਸੇ ਦਾ ਖ਼ਦਸ਼ਾ ਬਣਾਈ ਰੱਖਦੇ ਹਨ। ਇਸ ਤੋਂ ਇਲਾਵਾ ਸਕੂਲ ਦੀ ਕੰਧ ਨਾਲ ਬਿਜਲੀ ਦੀਆਂ ਹਾਈ ਵੋਲਟੇਜ਼ ਤਾਰਾਂ ਦਾ ਲਾਂਘਾ ਹੈ, ਜੋ ਕਿ ਵਿਦਿਆਰਥੀਆਂ ਤੇ ਸਟਾਫ਼ ਲਈ ਖ਼ਤਰੇ ਦਾ ਕਾਰਨ ਹੈ। ਇਸ ਸਬੰਧੀ ਸਕੂਲ ਦੇ ਅਧਿਆਪਕ ਸੁਖਚੈਨ ਸਿੰਘ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਜੋ ਸਮੱਸਿਆਵਾਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪਖ਼ਾਨੇ ਪੁਰਾਣੇ ਬਣੇ ਹੋਏ ਹਨ ਕਿਉਂਕਿ ਸਕੂਲ ਦੀ ਬਿਲਡਿੰਗ 1995 ਦੀ ਬਣੀ ਹੋਈ ਹੈ, ਜੋ ਕਿ ਪੁਰਾਣੀ ਹੋ ਚੁੱਕੀ ਹੈ ਅਤੇ ਸਕੂਲ ਦਾ ਪੱਧਰ ਬਾਹਰਲੀ ਸੜਕ ਤੋਂ ਨੀਵਾਂ ਹੋ ਚੁੱਕਾ ਹੈ, ਜਿਸ ਕਾਰਨ ਬਰਸਾਤੀ ਨਿਕਾਸੀ ਵਿਚ ਮੁਸ਼ਕਲਾਂ ਆ ਰਹੀਆਂ ਹਨ। ਇਸ ਤੋਂ ਇਲਾਵਾ ਸਕੂਲ ਨੂੰ ਸਫ਼ਾਈ ਸੇਵਕ ਦੀ ਸਖ਼ਤ ਲੋੜ ਹੈ ਕਿਉਂਕਿ ਸਕੂਲ ਵਿਚ ਸਫ਼ਾਈ ਸਮੇਂ ਸਿਰ ਨਾ ਹੋਣ ਕਾਰਨ ਹਾਲਾਤ ਹੋਰ ਵੀ ਗੰਭੀਰ ਬਣਦੇ ਜਾ ਰਹੇ ਹਨ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਸਕੂਲ ਵੱਲ ਧਿਆਨ ਦਿੱਤਾ ਜਾਵੇ।