- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ.ਸ., ਪੰਚਕੂਲਾ : ਜੁਲਾਈ

ਜ.ਸ., ਪੰਚਕੂਲਾ : ਜੁਲਾਈ 2024 ਵਿਚ ਦਰਜ ਕੀਤੇ ਇਕ ਸਾਈਬਰ ਠੱਗੀ ਦੇ ਮਾਮਲੇ ਵਿੱਚ ਪੰਚਕੂਲਾ ਪੁਲਿਸ ਦੀ ਸਾਈਬਰ ਕ੍ਰਾਈਮ ਥਾਣੇ ਦੀ ਟੀਮ ਨੇ 3 ਅਪ੍ਰੈਲ ਨੂੰ 12ਵੇਂ ਮੁਲਜ਼ਮ ਗੁਜਰਾਤ ਵਾਸੀ ਰੌਨਕ ਠੱਕਰ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ ਕੋਰਟ ’ਚ ਪੇਸ਼ ਕਰ ਕੇ 5 ਦਿਨਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪੰਚਕੂਲਾ ਵਾਸੀ ਸ਼ਿਕਾਇਤਕਰਤਾ ਨੇ 31 ਜੁਲਾਈ 2024 ਨੂੰ ਸਾਈਬਰ ਥਾਣੇ ਪੰਚਕੂਲਾ ’ਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਅਨੁਸਾਰ 5 ਜੁਲਾਈ 2024 ਨੂੰ ਸ਼ਿਕਾਇਤਕਰਤਾ ਨੂੰ ਫੇਸਬੁੱਕ ’ਤੇ ਸ਼ੇਅਰ ਮਾਰਕੀਟ ਨਾਲ ਸਬੰਧਿਤ ਇੱਕ ਵਿਗਿਆਪਨ ਦਿਖਾਈ ਦਿੱਤਾ, ਜਿਸ ਨੂੰ ਉਸ ਨੇ ਲਾਈਕ ਕੀਤਾ। ਇਸ ਤੋਂ ਬਾਅਦ ਉਸ ਨੂੰ ਵਟਸਐਪ ਰਾਹੀਂ ਇਕ ਲਿੰਕ ਪ੍ਰਾਪਤ ਹੋਇਆ, ਜਿਸ ਰਾਹੀਂ ਉਸ ਨੂੰ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰ ਕੇ ਦੁਗਣਾ ਲਾਭ ਕਮਾਉਣ ਦਾ ਝਾਂਸਾ ਦਿੱਤਾ ਗਿਆ। ਇਸ ਝਾਂਸੇ ਵਿਚ ਆ ਕੇ ਸ਼ਿਕਾਇਤਕਰਤਾ ਨੇ ਵੱਡੀ ਰਕਮ ਨਿਵੇਸ਼ ਕਰ ਦਿੱਤੀ ਅਤੇ ਕੁੱਲ ਮਿਲਾ ਕੇ ਉਸ ਤੋਂ ਲਗਪਗ 1 ਕਰੋੜ 75 ਲੱਖ ਰੁਪਏ ਦੀ ਠੱਗੀ ਕੀਤੀ ਗਈ। ਸਾਈਬਰ ਥਾਣੇ ਦੇ ਇੰਚਾਰਜ ਯੁੱਧਵੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਈਬਰ ਥਾਣੇ ਪੰਚਕੂਲਾ ਵਿਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 316(2), 318(4), 336(3), 338, 340 ਅਤੇ 61 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਜਾਂਚ ਸਬ ਇੰਸਪੈਕਟਰ ਭੂਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ।