ਬੂਥ ਮਾਰਕੀਟ ’ਚ 15 ਦੁਕਾਨਾਂ ਤੋਂ ਏਸੀ ਦੀਆਂ ਤਾਂਬੇ ਦੀਆਂ ਪਾਈਪਾਂ ਚੋਰੀ
- ਛੱਤਾਂ ’ਤੇ ਚੜ੍ਹ
Publish Date: Mon, 23 Feb 2026 07:16 PM (IST)
Updated Date: Mon, 23 Feb 2026 07:19 PM (IST)

- ਛੱਤਾਂ ’ਤੇ ਚੜ੍ਹ ਕੇ ਵਾਰਦਾਤ ਨੂੰ ਦਿੱਤਾ ਅੰਜਾਮ ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਸੈਕਟਰ-40 ਸੀ ਦੀ ਬੂਥ ਮਾਰਕੀਟ ਵਿਚ ਚੋਰਾਂ ਨੇ 15 ਦੁਕਾਨਾਂ ਦੀਆਂ ਛੱਤਾਂ ’ਤੇ ਲੱਗੀਆਂ ਏਸੀ ਦੀਆਂ ਤਾਂਬੇ ਦੀਆਂ ਪਾਈਪਾਂ ਅਤੇ ਤਾਰਾਂ ਚੋਰੀ ਕਰ ਲੀਆਂ। ਇਹ ਘਟਨਾ ਐਤਵਾਰ ਸਵੇਰੇ ਉਸ ਵੇਲੇ ਸਾਹਮਣੇ ਆਈ ਜਦੋਂ ਦੁਕਾਨਦਾਰ ਆਪਣੇ-ਆਪਣੇ ਬੂਥ ਖੋਲਣ ਪਹੁੰਚੇ। ਬੂਥ ਨੰਬਰ-125 ਦੇ ਮਾਲਕ ਸੁਮਿਤ ਨੇ ਦੱਸਿਆ ਕਿ ਸਵੇਰੇ ਦੁਕਾਨ ’ਤੇ ਪਹੁੰਚਣ ’ਤੇ ਉਨ੍ਹਾਂ ਨੂੰ ਵਾਈਫਾਈ ਦੀਆਂ ਤਾਰਾਂ ਟੁੱਟੀਆਂ ਮਿਲੀਆਂ। ਸ਼ੱਕ ਹੋਣ ’ਤੇ ਜਦੋਂ ਸਾਰੇ ਦੁਕਾਨਦਾਰ ਛਤ ’ਤੇ ਪਹੁੰਚੇ ਤਾਂ ਵੇਖਿਆ ਕਿ ਲਗਪਗ 15 ਬੂਥਾਂ ਦੀਆਂ ਛਤਾਂ ਤੇ ਲੱਗੀਆਂ ਏਸੀ ਦੀਆਂ ਤਾਂਬੇ ਦੀਆਂ ਪਾਈਪਾਂ ਅਤੇ ਤਾਰਾਂ ਗਾਇਬ ਸਨ। ਉਨ੍ਹਾਂ ਦੱਸਿਆ ਕਿ ਬੂਥ ਨੰਬਰ-125 ਤੋਂ ਇਲਾਵਾ ਬੂਥ ਨੰਬਰ-126, ਬੂਥ ਨੰਬਰ-131 ਅਤੇ ਪਿਛਲੀ ਲਾਈਨ ਦੇ ਹੋਰ ਬੂਥਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਚੋਰਾਂ ਨੇ ਯੋਜਨਾਬੱਧ ਢੰਗ ਨਾਲ ਰਾਤ ਦੇ ਸਮੇਂ ਛਤਾਂ ਤੇ ਚੜ੍ਹ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨਦਾਰਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪਛਾਣ ਲਈ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਅਤੇ ਜਲਦੀ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।