ਔਰਤ ਕੋਲੋਂ ਮੋਬਾਈਲ ਤੇ ਨਕਦੀ ਝਪਟੀ
ਜਾਗਰਣ ਸੰਵਾਦਦਾਤਾ, ਚੰਡੀਗੜ੍ਹ :
Publish Date: Mon, 16 Feb 2026 06:41 PM (IST)
Updated Date: Mon, 16 Feb 2026 06:45 PM (IST)

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਸੈਕਟਰ-22 ਸਥਿਤ ਸ਼ਾਸਤਰੀ ਮਾਰਕੀਟ ਦੇ ਨੇੜੇ ਐਤਵਾਰ ਸ਼ਾਮ ਨੂੰ ਇੱਕ ਸਕੂਟਰੀ ਸਵਾਰ ਮੁਲਜ਼ਮ ਜੋ ਕਿ ਔਰਤ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ। ਪਰਸ ਵਿਚ ਆਈਫੋਨ 16 ਪ੍ਰੋ ਮੈਕਸ, ਪੰਜ ਹਜ਼ਾਰ ਰੁਪਏ ਨਕਦ, ਏਟੀਐੱਮ ਕਾਰਡ ਅਤੇ ਜ਼ਰੂਰੀ ਦਸਤਾਵੇਜ਼ ਸ਼ਾਮਲ ਸਨ। ਪੀੜਤਾ ਦੀ ਸ਼ਿਕਾਇਤ ’ਤੇ ਸੈਕਟਰ-17 ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤਾ ਏਕਤਾ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਨਾਹਨ ਜ਼ਿਲ੍ਹਾ ਸਿਰਮੌਰ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਹ ਸੈਕਟਰ-48 ਵਿਚ ਆਪਣੀ ਭੈਣ ਦੇ ਘਰ ਆਈ ਹੋਈ ਸੀ। 15 ਫਰਵਰੀ ਨੂੰ ਸ਼ਾਸਤਰੀ ਮਾਰਕੀਟ ਵਿਚ ਖ਼ਰੀਦਦਾਰੀ ਕਰਨ ਦੇ ਬਾਅਦ ਉਹ ਪੈਦਲ ਵਾਪਸ ਆ ਰਹੀ ਸੀ। ਇਸ ਦੌਰਾਨ ਸ਼ਾਮ ਕਰੀਬ 5:15 ਵਜੇ ਪਿੱਛੋਂ ਆਏ ਇੱਕ ਸਕੂਟਰੀ ਸਵਾਰ ਨੌਜਵਾਨ ਨੇ ਉਸ ਦਾ ਪਰਸ ਝਪਟਿਆ ਤੇ ਫ਼ਰਾਰ ਹੋ ਗਏ। ਵਾਰਦਾਤ ਸੈਕਟਰ-22 ਮਾਰਕੀਟ ਦੀ ਪਿਛਲੀ ਸੜਕ ’ਤੇ ਫਲ ਜੂਸ ਬਾਜ਼ਾਰ ਦੇ ਨੇੜੇ ਹੋਈ। ਮੁਲਜ਼ਮ ਵਾਰਦਾਤ ਤੋਂ ਬਾਅਦ ਸੈਕਟਰ-22 ਮਾਰਕੀਟ ਦੀ ਲਾਲ ਬੱਤੀ ਵੱਲ ਭੱਜ ਗਿਆ। ਔਰਤ ਨੇ ਮੁਲਜ਼ਮ ਦਾ ਪਿੱਛਾ ਵੀ ਕੀਤਾ, ਪਰ ਉਹ ਭੀੜ ਦਾ ਫਾਇਦਾ ਚੁੱਕ ਕੇ ਫ਼ਰਾਰ ਹੋ ਗਿਆ। ਪੀੜਤਾ ਅਨੁਸਾਰ ਪਰਸ ਵਿਚ ਆਈਫੋਨ 16 ਪ੍ਰੋ ਮੈਕਸ, ਪੰਜ ਹਜ਼ਾਰ ਰੁਪਏ ਨਕਦ, ਯੂਸੀਓ ਬੈਂਕ ਦੇ ਦੋ ਏਟੀਐੱਮ ਕਾਰਡ, ਕੈਨਰਾ ਬੈਂਕ ਦਾ ਇੱਕ ਏਟੀਐੱਮ ਕਾਰਡ, ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਪਛਾਣ ਪੱਤਰ ਅਤੇ ਇੱਕ ਪੈਨ ਡ੍ਰਾਈਵ ਰੱਖੀ ਹੋਈ ਸੀ। ਸੈਕਟਰ-17 ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।