ਕ੍ਰਿਕਟ ਲੀਗ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਉਪਰਾਲਾ : ਜੀਤੀ ਪਡਿਆਲਾ ਕ੍ਰਿਕਟ ਲੀਗ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਉਪਰਾਲਾ : ਜੀਤੀ ਪਡਿਆਲਾ
Publish Date: Mon, 26 Oct 2026 07:55 PM (IST)
Updated Date: Mon, 26 Oct 2026 07:58 PM (IST)
ਸ੍ਰੀ ਗਣੇਸ਼, ਪੰਜਾਬੀ ਜਾਗਰਣ ਕੁਰਾਲੀ : ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵੱਲੋਂ ‘ਖੇਡਾਂ ਖਰੜ ਦੀਆਂ’ ਦੇ ਬੈਨਰ ਹੇਠ ਸ਼ੁਰੂ ਕਰਵਾਈ ਗਈ ਕ੍ਰਿਕਟ ਲੀਗ ਦੇ ਮੈਚ ਸੋਮਵਾਰ ਨੂੰ ਪਿੰਡ ਸੁਹਾਲੀ ਵਿਖੇ ਕਰਵਾਏ ਗਏ। ਇਸ ਮੌਕੇ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਉਨ੍ਹਾਂ ਵਿਚ ਅਨੁਸ਼ਾਸਨ, ਮਿਹਨਤ, ਆਪਸੀ ਸਾਂਝ ਤੇ ਟੀਮ ਭਾਵਨਾ ਪੈਦਾ ਕਰਨ ਦਾ ਅਹਿਮ ਸਾਧਨ ਹਨ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿਚ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਨੌਜਵਾਨਾਂ ਨੂੰ ਨਸ਼ਿਆਂ ਵਰਗੀ ਗੰਭੀਰ ਸਮਾਜਿਕ ਬੁਰਾਈ ਤੋਂ ਬਚਾਉਣਾ ਬੇਹੱਦ ਜ਼ਰੂਰੀ ਹੈ। ਇਸ ਲਈ ਖੇਡਾਂ ਨੂੰ ਉਤਸ਼ਾਹਤ ਕਰਨਾ ਅਤੇ ਪਿੰਡਾਂ ਵਿਚ ਖੇਡ ਮੁਕਾਬਲੇ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ‘ਖੇਡਾਂ ਖਰੜ ਦੀਆਂ’ ਕ੍ਰਿਕਟ ਲੀਗ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨਾ, ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਖੇਡ ਪ੍ਰਤਿਭਾ ਨੂੰ ਅੱਗੇ ਲਿਆਉਣ ਲਈ ਮੌਕੇ ਪ੍ਰਦਾਨ ਕਰਨਾ ਹੈ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਪਹੁੰਚੀਆਂ ਕ੍ਰਿਕਟ ਟੀਮਾਂ ਦੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਮੁਕਾਬਲਿਆਂ ਵਿਚ ਪਿੰਡ ਸ਼ਾਹਪੁਰ ਦੀ ਟੀਮ ਨੇ ਪੜੌਲ ਦੀ ਸੀ ਟੀਮ ਨੂੰ, ਪਿੰਡ ਰਡਿਆਲਾ ਦੀ ਟੀਮ ਨੇ ਪਿੰਡ ਖੇੜਾ ਦੀ ਟੀਮ ਨੂੰ, ਪਿੰਡ ਹੁਸ਼ਿਆਰਪੁਰ ਦੀ ਟੀਮ ਨੇ ਪਿੰਡ ਚੋਲਟਾ ਦੀ ਟੀਮ ਨੂੰ, ਗੁਰੂ ਤੇਗ ਬਹਾਦਰ ਨਗਰ ਖਰੜ ਦੀ ਟੀਮ ਨੇ ਪਿੰਡ ਫਾਟਵਾਂ ਦੀ ਟੀਮ ਨੂੰ, ਮਾਜਰਾ ਦੀ ਟੀਮ ਨੇ ਪਿੰਡ ਅਭੀਪੁਰ ਨੂੰ, ਜਦੋਂਕਿ ਕੁਰਾਲੀ ਦੀ ਟੀਮ ਨੇ ਪਿੰਡ ਕੰਸਾਲਾ ਦੀ ਟੀਮ ਨੂੰ ਹਰਾ ਕੇ ਅਗਲੇ ਰਾਊਂਡ ਵਿਚ ਪ੍ਰਵੇਸ਼ ਕੀਤਾ। ਇਸ ਮੌਕੇ ਗੁਰਿੰਦਰ ਸਿੰਘ ਸਰਪੰਚ ਸੁਹਾਲੀ, ਮਲਾਗਰ ਸਿੰਘ ਠੇਕੇਦਾਰ, ਰਮਾਂਕਾਤ ਕਾਲੀਆ, ਜਸਕੀਰਤ ਸਿੰਘ ਰਤੀਆ, ਮਾਸਟਰ ਰਵਿੰਦਰ ਸਿੰਘ ਪੱਪੀ, ਸੱਤਾ ਨਿਹੋਲਕਾ, ਯੈਸ ਕੁਰਾਲੀ, ਮਨਜਿੰਦਰਪਾਲ ਸਿੰਘ ਖਰੜ ਵੀ ਹਾਜ਼ਰ ਸਨ।