ਪੰਜਾਬ ਅੰਦਰ ਬਣੇਗੀ ਕਾਂਗਰਸ ਦੀ ਸਰਕਾਰ : ਗੁਰਤੇਜ਼-ਰੈਡੀ,
ਪੰਜਾਬ ਅੰਦਰ ਬਣੇਗੀ ਕਾਂਗਰਸ ਦੀ ਸਰਕਾਰ : ਗੁਰਤੇਜ਼-ਰੈਡੀ,
Publish Date: Sun, 20 Sep 2026 07:39 PM (IST)
Updated Date: Mon, 21 Sep 2026 04:09 AM (IST)
ਬੈਨੀਪਾਲ ਬ੍ਰਦਰਜ਼ ਵੱਲੋਂ ਤਿੰਨ ਪਿੰਡਾਂ ਚ ਬੈਠਕਾਂ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਪੰਜਾਬ ਕਾਂਗਰਸ ਦੇ ਨੌਜਵਾਨ ਆਗੂ ਗੁਰਤੇਜ਼ ਸਿੰਘ ਬੈਨੀਪਾਲ ਅਤੇ ਨਗਰ ਕੌਂਸਲ ਡੇਰਾਬੱਸੀ ਦੇ ਸਾਬਕਾ ਪ੍ਰਧਾਨ ਰਣਜੀਤ ਰੈਡੀ ਵੱਲੋਂ ਹਲਕਾ ਡੇਰਾਬੱਸੀ ਵਿਚ ਆਪਣੀ ਪਲੇਠੀ ਚੋਣ ਸਰਗਮੀਆਂ ਕਰਦਿਆਂ ਪਿੰਡ ਹੰਡੇਸਰਾ, ਮੀਆਂਪੁਰ ਅਤੇ ਭੁੱਖੜੀ ਵਿਚ ਬੈਠਕਾਂ ਕੀਤੀਆਂ ਗਈਆਂ। ਇਨ੍ਹਾਂ ਬੈਠਕਾਂ ਨੂੰ ਸੰਬੋਧਨ ਕਰਦਿਆਂ ਦੋਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ 2027 ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਇਸ ਸਰਕਾਰ ਨੂੰ ਬਣਾਉਣ ਵਿਚ ਸਾਬਕਾ ਉਪ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭੂਮਿਕਾ ਹੋਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਚਰਨਜੀਤ ਸਿੰਘ ਚੰਨੀ ਨੂੰ ਕੁੱਝ ਕੁ ਮਹੀਨੇ ਹੀ ਸਰਕਾਰ ਚਲਾਉਣ ਦਾ ਮੌਕਾ ਮਿਲਿਆ ਸੀ, ਪਰ ਉਨ੍ਹਾਂ ਵੱਲੋਂ ਲਏ ਵੱਡੇ ਫ਼ੈਸਲੇ ਅੱਜ ਵੀ ਹਰ ਸੱਥ ਵਿਚ ਸਲਾਹੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਲਕੇ ਵਿਚ ਲਗਾਤਾਰ ਬੈਠਕਾਂ ਦਾ ਸਿਲਸਿਲਾ ਵਧਾਇਆ ਜਾਵੇਗਾ ਅਤੇ ਪਿੰਡਾਂ ਤੇ ਸ਼ਹਿਰਾਂ ਵਿਚ ਲੋਕਾਂ ਨੂੰ ਕਾਂਗਰਸ ਨਾਲ ਜੋੜਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ ਹੰਡੇਸਰਾ, ਤੇਜਿੰਦਰ ਸਿੰਘ ਤੇਜੀ, ਨਿਰਮਲ ਸਿੰਘ, ਗੁਰਜੀਤ ਸਿੰਘ ਬੱਬੂ, ਅੰਗਰੇਜ਼ ਸਿੰਘ ਮੀਆਂਪੁਰ ਅਤੇ ਸਿੰਮਾ ਸੀਹਪੁਰ ਆਦਿ ਹਾਜ਼ਰ ਸਨ।