ਖਹਿਰਾ ਦੀ ਨਿੱਜੀ ਜਾਇਦਾਦ ’ਤੇ ਕਾਰਵਾਈ ਕਰਨ ਦੇ ਮਾਮਲੇ ਦੀ ਨਿਖੇਧੀ
ਖਹਿਰਾ ਦੀ ਨਿੱਜੀ ਜਾਇਦਾਦ ’ਤੇ ਕਾਰਵਾਈ ਕਰਨ ਦੇ ਮਾਮਲੇ ਦੀ ਨਿਖੇਧੀ
Publish Date: Mon, 23 Feb 2026 06:36 PM (IST)
Updated Date: Mon, 23 Feb 2026 06:40 PM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਅਮਰੀਕ ਸਿੰਘ ਹੈਪੀ ਭਾਜਪਾ ਆਗੂ ਨੇ ਕਿਹਾ ਕਿ ਵਿਰੋਧੀ ਧਿਰ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਕੋਲ ਲੱਗੇ ਪ੍ਰਾਈਵੇਟ ਗੇਟ ਨੂੰ ਢਾਹੁਣ ਦੇ ਨਾਂ ’ਤੇ ਉਨ੍ਹਾਂ ਦੀ ਨਿੱਜੀ ਜਾਇਦਾਦ ’ਤੇ ਵੀ ਕਾਰਵਾਈ ਕਰਨਾ ਗੰਭੀਰ ਮਾਮਲਾ ਹੈ, ਖ਼ਾਸ ਕਰ ਕੇ ਜਦੋਂ ਵਿਧਾਇਕ ਆਪਣੀ ਮਲਕੀਅਤ ਦੇ ਕਾਗ਼ਜ਼ ਪੇਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਿਨਾਂ ਨੋਟਿਸ ਦਿੱਤੇ ਜੇਸੀਬੀ ਨਾਲ ਢਾਹੁਣ ਦੀ ਕਾਰਵਾਈ ਸ਼ੁਰੂ ਕਰਨਾ ਅਤੇ ਪੁਲਿਸ ਬਲ ਦੀ ਵਰਤੋਂ ਕਰਨਾ ਕਾਨੂੰਨੀ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰਦਾ ਹੈ। ਇਹ ਤਰੀਕਾ ਵਿਰੋਧੀ ਧਿਰਾਂ ਨੂੰ ਦਬਾਉਣ ਵਾਲਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿਚ ਸੁਖਪਾਲ ਸਿੰਘ ਖਹਿਰਾ ਨਾਲ ਖੜ੍ਹੇ ਹਨ ਅਤੇ ਉਨ੍ਹਾਂ ’ਤੇ ਹੋ ਰਹੀ ਕਾਰਵਾਈ ਦੀ ਸਖ਼ਤ ਸ਼ਬਦਾਂ ਦੇ ਵਿਚ ਨਿਖੇਧੀ ਕਰਦੇ ਹਨ।