ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜ ਰੋਜ਼ਾ ਟਰੈਕਿੰਗ ਕੈਂਪ ’ਚ ਲਿਆ ਹਿੱਸਾ
ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜ ਰੋਜ਼ਾ ਟਰੈਕਿੰਗ ਕੈਂਪ ’ਚ ਲਿਆ ਹਿੱਸਾ
Publish Date: Thu, 02 Apr 2026 05:35 PM (IST)
Updated Date: Thu, 02 Apr 2026 05:37 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਵਿਨੀਤਾ ਰਾਓ ਦੀ ਯੋਗ ਅਗਵਾਈ ਹੇਠ ਕਾਲਜ ਦੇ 12 ਵਿਦਿਆਰਥਣਾਂ ਨੇ ਪੰਜ ਰੋਜ਼ਾ ਜ਼ਿਲ੍ਹਾ ਪੱਧਰੀ ਹਾਈਕਿੰਗ ਅਤੇ ਟਰੈਕਿੰਗ ਕੈਂਪ ਮਿਰਜ਼ਾਪੁਰ ਮੁਹਾਲੀ ਵਿਖੇ ਲਾਇਆ। ਇਹ ਕੈਂਪ ਪੰਜਾਬ ਰਾਜ ਦੇ ਸ਼ਿਵਾਲਿਕ ਖੇਤਰਾਂ ਵਿਚ ਡਾਇਰੈਕਟਰ, ਯੁਵਕ ਸੇਵਾਵਾਂ, ਪੰਜਾਬ ਚੰਡੀਗੜ੍ਹ ਵੱਲੋਂ 25 ਤੋਂ 29 ਮਿਰਜ਼ਾਪੁਰ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਮਕਸਦ ਵਿਦਿਆਰਥੀਆਂ ਨੂੰ ਇਕੱਠੇ ਹੋ ਕੇ ਇਕ ਟੀਮ ਦੀ ਤਰ੍ਹਾਂ ਕੁਦਰਤੀ ਆਫ਼ਤਾਂ ਦੇ ਨਾਲ ਨਜਿੱਠਣ ਲਈ ਤਿਆਰ ਕਰਨਾ ਸੀ। ਇਸ ਪੰਜ ਰੋਜ਼ਾ ਹਾਈਕਿੰਗ ਅਤੇ ਟਰੈਕਿੰਗ ਕੈਂਪ ਦੀ ਸ਼ੁਰੂਆਤ ਵਿਦਿਆਰਥੀਆਂ ਦੀ ਜਾਣ-ਪਛਾਣ ਨਾਲ ਕੀਤੀ ਗਈ। ਇਸ ਕੈਂਪ ਵਿਚ ਵਿਦਿਆਰਥੀ ਹਰ ਰੋਜ਼ ਕਈ ਕਿਲੋਮੀਟਰ ਦੀ ਟਰੈਕਿੰਗ ਕੀਤੀ ਅਤੇ ਮਿਰਜ਼ਾਪੁਰ ਡੈਮ ਦੇ ਨੇੜੇ ਟੈਂਟ ਲਗਾ ਕੇ ਰਹੇ। ਇਸ ਕੈਂਪ ਵਿਚ ਨੌਜਵਾਨ ਵਿਦਿਆਰਥੀਆਂ ਨੇ ਕੁਦਰਤ ਅਤੇ ਕੁਦਰਤੀ ਸਰੋਤਾਂ ਨੂੰ ਜਾਣਿਆ, ਉਸ ਦੀ ਸਹੀ ਢੰਗ ਵਰਤੋਂ ਸਿੱਖੀ ਅਤੇ ਸੁਰੱਖਿਅਤ ਰੱਖਣ ਦੇ ਢੰਗ ਵੀ ਸਿੱਖੇ। ਕੈਂਪ ਦੌਰਾਨ ਹਰ ਸ਼ਾਮ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਨੰਦ ਮਾਣਿਆ। ਆਖ਼ਰੀ ਦਿਨ ਵਿਦਿਆਰਥੀਆਂ ਨੇ ਮਾਊਂਟੇਨ ਟਰੈਕਿੰਗ ਵੀ ਕੀਤੀ ਅਤੇ ਸ਼ਾਮ ਨੂੰ ਸਾਰੇ ਵਲੰਟੀਅਰ ਨੂੰ ਸਰਟੀਫਿਕੇਟ ਵੰਡੇ। ਕਾਲਜ ਦੇ ਰੈੱਡ ਰਿਬਨ ਕਮੇਟੀ ਮੈਂਬਰਾਂ ਵੱਲੋਂ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਵਿਚ ਅਜਿਹੇ ਕੈਂਪਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਤ ਵੀ ਕੀਤਾ।