CM ਮਾਨ ਨੇ PM ਮੋਦੀ 'ਤੇ ਵਿੰਨ੍ਹਿਆ ਨਿਸ਼ਾਨਾ, ਸ਼ਰੇਆਮ ਕਿਹਾ- 'ਸਰਕਾਰਾਂ ਨੂੰ ਸਿਰਫ਼ ਟਿਪਸ ਦੇਣੇ ਆਉਂਦੇ ਨੇ...' ਪੰਜਾਬ ਕੈਬਨਿਟ ਮੀਟਿੰਗ ਦੀ ਅੱਜ ਅਹਿਮ ਬੈਠਕ ਹੋਈ। ਇਹ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ 'ਤੇ ਹੋਈ। ਇਸ ਤੋਂ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸੈਸ਼ਨ 3 ਅਗਸਤ ਤੋਂ 10 ਅਗਸਤ ਤਕ ਚੱਲੇਗਾ ਪਰ ਜੇ ਲੋੜ ਪਈ ਤਾਂ ਇਸ ਵਧਾਇਆ ਘਟਾਇਆ ਵੀ ਜਾ ਸਕਦਾ ਹੈ। ਇਸ ਦੌਰਾਨ CM ਮਾਨ ਨੇ ਕਿਹਾ ਕਿ 2027 ਦੀਆਂ ਚੋਣਾਂ 'ਚ ਵੀ ਸਾਡੀ ਜਿੱਤ ਹੋਵੇਗੀ ਅਤੇ ਸਾਡੀ ਹੀ ਸਰਕਾਰ ਆਵੇਗੀ। ਅਕਾਲੀ ਦਲ ਨੂੰ 3 ਸੀਟਾਂ ਆਈ ਸਨ, ਉਹ ਵੀ ਇਸ ਵਾਰ ਨਹੀਂ ਮਿਲਣੀਆਂ।
Publish Date: Tue, 21 Jul 2026 03:30 PM (IST)
Updated Date: Tue, 21 Jul 2026 04:24 PM (IST)
ਡਿਜੀਟਲ ਡੈਸਕ, ਚੰਡੀਗੜ੍ਹ - ਪੰਜਾਬ ਕੈਬਨਿਟ ਦੀ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ 'ਤੇ ਮੰਗਲਵਾਰ ਨੂੰ ਹੋਈ ਬੈਠਕ 'ਚ ਅਹਿਮ ਫੈਸਲੇ ਲਏ ਗਏ। ਇਸ ਤੋਂ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸੈਸ਼ਨ 3 ਅਗਸਤ ਤੋਂ 10 ਅਗਸਤ ਤਕ ਚੱਲੇਗਾ ਪਰ ਜੇ ਲੋੜ ਪਈ ਤਾਂ ਇਸ ਵਧਾਇਆ ਘਟਾਇਆ ਵੀ ਜਾ ਸਕਦਾ ਹੈ। ਇਸ ਦੌਰਾਨ CM ਮਾਨ ਨੇ ਕਿਹਾ ਕਿ 2027 ਦੀਆਂ ਚੋਣਾਂ 'ਚ ਵੀ ਸਾਡੀ ਜਿੱਤ ਹੋਵੇਗੀ ਅਤੇ ਸਾਡੀ ਹੀ ਸਰਕਾਰ ਆਵੇਗੀ। ਅਕਾਲੀ ਦਲ ਨੂੰ 3 ਸੀਟਾਂ ਆਈ ਸਨ, ਉਹ ਵੀ ਇਸ ਵਾਰ ਨਹੀਂ ਮਿਲਣੀਆਂ।
ਭਗਵੰਤ ਮਾਨ ਨੇ ਘੇਰਿਆ PM ਮੋਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਸਿਰਫ਼ ਟਿਪਸ ਦੇਣਾ ਹੀ ਜਾਣਦੇ ਹਨ ਪਰ ਇਨ੍ਹਾਂ ਪੇਪਰਾਂ ਨੂੰ ਕਿਵੇਂ ਕਰਵਾਉਣਾ ਹੈ, ਨਹੀਂ ਜਾਣਦੇ। ਆਏ ਦਿਨ ਪੇਪਰ ਲੀਕ ਹੋ ਰਹੇ ਹਨ।
ਸਕੂਲਾਂ ਦੀਆਂ ਫੀਸਾਂ 'ਤੇ ਵੱਡਾ ਬਿਆਨ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਧੀਆਂ ਫੀਸਾਂ 'ਚ ਜ਼ਮੀਨ-ਅਸਮਾਨ ਦਾ ਫਰਕ ਹੈ। ਸਾਲ 2021 'ਚ 881 ਬੱਚਿਆਂ ਨੇ ਨੀਟ ਪਾਸ ਕੀਤਾ ਸੀ ਪਰ ਹੁਣ ਆਏ ਸਾਲ ਪੇਪਰ ਲੀਕ ਹੋ ਰਹੇ ਹਨ, ਜਿਸ ਕਾਰਨ ਬੱਚਿਆਂ 'ਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਕਈ ਸੁਸਾਈਡ ਤਕ ਕਰ ਚੁੱਕੇ ਹਨ।
10 ਲੱਖ ਨਵੇਂ ਰਾਸ਼ਨ ਕਾਰਡਾਂ ਲਈ ਰਜਿਸਟ੍ਰੇਸ਼ਨ ਕੱਲ੍ਹ ਤੋਂ ਸ਼ੁਰੂ
10 ਲੱਖ ਨਵੇਂ ਰਾਸ਼ਨ ਕਾਰਡ ਬਣਾਏ ਜਾ ਰਹੇ ਹਨ। ਰਾਸ਼ਨ ਕਾਰਡਾਂ ਲਈ ਕੱਲ੍ਹ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ CM ਮਾਨ ਨੇ ਕਿਹਾ ਕਿ ਮੇਰੀ ਰਸੋਈ ਯੋਜਨਾ ਜਾਰੀ ਰਹੇਗੀ। 40 ਲੱਖ ਪਰਿਵਾਰਾਂ 'ਚੋਂ 32 ਲੱਖ ਪਰਿਵਾਰਾਂ ਨੂੰ ਇਸ ਲਾਭ ਮਿਲ ਰਿਹਾ ਹੈ। ਇਸ ਤੋਂ ਇਲਾਵਾ ਹੈਲਥ ਕਾਰਡ ਵੀ ਬਿਨਾਂ ਸਿਫਾਰਿਸ਼ ਦੇ ਬਣ ਰਹੇ ਹਨ। ਇਸ ਦੇ ਨਾਲ ਹੀ 'ਮਾਂਵਾਂ ਧੀਆਂ ਸਰਕਾਰੀ ਯੋਜਨਾ' ਦੀ ਅਗਲੀ ਕਿਸ਼ਤ 1 ਅਗਸਤ ਨੂੰ ਖਾਤਿਆਂ 'ਚ ਆਵੇਗੀ।