ਚੰਡੀਗੜ੍ਹ PGI ਨੂੰ ਮਿਲਣਗੇ 1200 ਕਰੋੜ ਦੇ ਸੁਪਰ-ਸਪੈਸ਼ਲਿਟੀ ਸੈਂਟਰ, ਪੰਜਾਬ ਦੇ 4 ਰੇਲਵੇ ਸਟੇਸ਼ਨਾਂ ਦਾ ਵੀ ਹੋਵੇਗਾ ਕਾਇਆਕਲਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਇੱਕ ਰੋਜ਼ਾ ਦੌਰੇ 'ਤੇ ਚੰਡੀਗੜ੍ਹ ਆ ਰਹੇ ਹਨ। ਇੱਥੇ ਉਹ ਜਨਤਾ ਨੂੰ ਸਿਹਤ, ਸੜਕ ਅਤੇ ਰੇਲਵੇ ਖੇਤਰ ਨਾਲ ਜੁੜੇ ਕਈ ਮਹੱਤਵਪੂਰਨ ਪ੍ਰੋਜੈਕਟਾਂ ਦੀ ਸੌਗਾਤ ਦੇਣਗੇ। ਇਸ ਦੌਰਾਨ ਪੀਐਮ PGIMER ਦੇ ਅਤਿ-ਆਧੁਨਿਕ ਸਿਹਤ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਟ੍ਰਾਈਸਿਟੀ ਖੇਤਰ ਦੇ ਤਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਪੀਐਮ ਪੰਜਾਬ ਦੇ ਚਾਰ ਪੁਨਰ-ਵਿਕਸਿਤ ਰੇਲਵੇ ਸਟੇਸ਼ਨਾਂ ਨੂੰ ਦੇਸ਼ ਨੂੰ ਸਮਰਪਿਤ ਕਰਨਗੇ ਅਤੇ ਸੰਤ ਰਵਿਦਾਸ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ। ਇਸ ਤੋਂ ਬਾਅਦ ਉਹ ਸ਼ਾਮ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਕੰਪਲੈਕਸ 'ਚ
Publish Date: Wed, 15 Jul 2026 01:17 PM (IST)
Updated Date: Wed, 15 Jul 2026 01:21 PM (IST)
ਡਿਜੀਟਲ ਡੈਸਕ, ਚੰਡੀਗੜ੍ਹ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਇੱਕ ਰੋਜ਼ਾ ਦੌਰੇ 'ਤੇ ਚੰਡੀਗੜ੍ਹ ਆ ਰਹੇ ਹਨ। ਇੱਥੇ ਉਹ ਜਨਤਾ ਨੂੰ ਸਿਹਤ, ਸੜਕ ਅਤੇ ਰੇਲਵੇ ਖੇਤਰ ਨਾਲ ਜੁੜੇ ਕਈ ਮਹੱਤਵਪੂਰਨ ਪ੍ਰੋਜੈਕਟਾਂ ਦੀ ਸੌਗਾਤ ਦੇਣਗੇ। ਇਸ ਦੌਰਾਨ ਪੀਐਮ PGIMER ਦੇ ਅਤਿ-ਆਧੁਨਿਕ ਸਿਹਤ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਟ੍ਰਾਈਸਿਟੀ ਖੇਤਰ ਦੇ ਤਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਪੀਐਮ ਪੰਜਾਬ ਦੇ ਚਾਰ ਪੁਨਰ-ਵਿਕਸਿਤ ਰੇਲਵੇ ਸਟੇਸ਼ਨਾਂ ਨੂੰ ਦੇਸ਼ ਨੂੰ ਸਮਰਪਿਤ ਕਰਨਗੇ ਅਤੇ ਸੰਤ ਰਵਿਦਾਸ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ। ਇਸ ਤੋਂ ਬਾਅਦ ਉਹ ਸ਼ਾਮ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਕੰਪਲੈਕਸ 'ਚ ਹੀ ਲਗਭਗ 5000 ਭਾਜਪਾ ਵਰਕਰਾਂ ਅਤੇ ਸਮਰਥਕਾਂ ਦੀ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਗੇ।
PGIMER ਦੇ 1200 ਕਰੋੜ ਦੇ ਸਿਹਤ ਪ੍ਰੋਜੈਕਟਾਂ ਦਾ ਉਦਘਾਟਨ PGIMER 'ਚ ਅਜੇ 47 ਸਪੈਸ਼ਲਿਟੀ ਅਤੇ ਸੁਪਰ-ਸਪੈਸ਼ਲਿਟੀ ਵਿਭਾਗਾਂ 'ਚ ਕੁੱਲ 2233 ਬੈੱਡ ਹਨ ਅਤੇ ਇਹ ਇੱਕ ਵੱਡੇ ਟਰਸ਼ਰੀ ਕੇਅਰ ਸੈਂਟਰ ਵਜੋਂ ਕੰਮ ਕਰਦਾ ਹੈ। ਇੱਥੇ ਹਰ ਸਾਲ ਲਗਭਗ 27–28 ਲੱਖ ਆਊਟਪੇਸ਼ੈਂਟ ਵਿਜ਼ਿਟ ਕਰਦੇ ਹਨ ਅਤੇ ਕਰੀਬ 1 ਲੱਖ ਇਨਪੇਸ਼ੈਂਟ ਐਡਮਿਸ਼ਨ ਲੈਂਦੇ ਹਨ, ਇਸਦੇ ਨਾਲ ਹੀ 95 ਹਜ਼ਾਰ ਤੋਂ ਵੱਧ ਸਰਜਰੀਆਂ/ਪ੍ਰੋਸੀਜਰ ਵੀ ਹੁੰਦੇ ਹਨ। ਪੀਜੀਆਈ ਦੇ 1200 ਕਰੋੜ ਦੀ ਲਾਗਤ ਨਾਲ ਬਣੇ ਤਿੰਨ ਅਹਿਮ ਪ੍ਰੋਜੈਕਟ ਜਨਤਾ ਨੂੰ ਸਮਰਪਿਤ ਕੀਤੇ ਜਾਣਗੇ। ਇਹਨਾਂ 'ਚ ਸ਼ਾਮਲ ਹਨ...
505 ਕਰੋੜ ਰੁਪਏ ਦੀ ਲਾਗਤ ਨਾਲ ਬਣੇ 300 ਬੈੱਡਾਂ ਵਾਲੇ ਐਡਵਾਂਸ ਮਦਰ ਐਂਡ ਚਾਈਲਡ ਸੈਂਟਰ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਜੋਖਮ ਭਰਪੂਰ ਗਰਭ ਅਵਸਥਾਵਾਂ ਦੇ ਇਲਾਜ, ਨਵਜੰਮੇ ਬੱਚਿਆਂ ਦੀ ਗੰਭੀਰ ਦੇਖਭਾਲ ਅਤੇ ਬੱਚਿਆਂ ਲਈ ਮਾਹਰ ਮੈਡੀਕਲ ਸੇਵਾਵਾਂ ਨੂੰ ਹੋਰ ਮਜ਼ਬੂਤ ਕਰੇਗਾ।
440 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ 300 ਬੈੱਡਾਂ ਵਾਲਾ ਐਡਵਾਂਸ ਨਿਊਰੋਸਾਇੰਸ ਸੈਂਟਰ ਸੌਂਪਣਗੇ, ਜਿਸ ਦੇ ਸ਼ੁਰੂ ਹੋਣ ਨਾਲ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਦੇ ਮਰੀਜ਼ਾਂ ਨੂੰ ਨਿਊਰੋਲੋਜੀ ਅਤੇ ਨਿਊਰੋਸਰਜਰੀ ਦੀਆਂ ਅਤਿ-ਆਧੁਨਿਕ ਅਤੇ ਬਿਹਤਰ ਸਿਹਤ ਸੇਵਾਵਾਂ ਉਪਲਬਧ ਹੋਣਗੀਆਂ।
ਆਯੁਸ਼ਮਾਨ ਭਾਰਤ ਹੈਲਥ ਇੰਫਰਾਸਟ੍ਰਕਚਰ ਮਿਸ਼ਨ ਦੇ ਤਹਿਤ 244 ਕਰੋੜ ਦੀ ਲਾਗਤ ਨਾਲ ਬਣਨ ਵਾਲੇ 150 ਬੈੱਡਾਂ ਵਾਲੇ ਕ੍ਰਿਟੀਕਲ ਕੇਅਰ ਹਸਪਤਾਲ ਬਲਾਕ ਦਾ ਨੀਂਹ ਪੱਥਰ ਰੱਖਣਗੇ, ਜਿਸ ਨਾਲ ਐਮਰਜੈਂਸੀ ਅਤੇ ਗੰਭੀਰ ਮਰੀਜ਼ਾਂ ਦੇ ਇਲਾਜ ਦੀ ਸਮਰੱਥਾ 'ਚ ਵਾਧਾ ਹੋਵੇਗਾ।
5270 ਕਰੋੜ ਦੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ
ਇਸ ਦੌਰੇ ਦੌਰਾਨ ਟ੍ਰਾਈਸਿਟੀ ਦੇ ਸੜਕੀ ਨੈੱਟਵਰਕ ਨੂੰ ਨਵੀਂ ਗਤੀ ਦੇਣ ਵਾਲੇ 5,278 ਕਰੋੜ ਰੁਪਏ ਦੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਪ੍ਰਧਾਨ ਮੰਤਰੀ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਹਨਾਂ ਪ੍ਰੋਜੈਕਟਾਂ ਦੇ ਪੂਰੇ ਹੋਣ ਨਾਲ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਸਮੇਤ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿਚਕਾਰ ਸੜਕੀ ਸੰਪਰਕ ਹੋਰ ਤੇਜ਼, ਸੁਰੱਖਿਅਤ ਅਤੇ ਆਸਾਨ ਹੋ ਜਾਵੇਗਾ।
ਆਈਟੀ ਸਿਟੀ-ਕੁਰਾਲੀ ਗ੍ਰੀਨਫੀਲਡ ਕਾਰੀਡੋਰ ਦਾ ਉਦਘਾਟਨ ਕਰਨਗੇ। ਇਹ 31.23 ਕਿਲੋਮੀਟਰ ਲੰਬਾ ਕਾਰੀਡੋਰ ਹੈ, ਜਿਸ ਦੀ ਲਾਗਤ 1,936 ਕਰੋੜ ਰੁਪਏ ਹੈ।
ਜ਼ੀਰਕਪੁਰ ਬਾਈਪਾਸ ਦਾ ਨੀਂਹ ਪੱਥਰ ਰੱਖਣਗੇ। ਇਹ 19.20 ਕਿਲੋਮੀਟਰ ਲੰਬਾ ਪ੍ਰੋਜੈਕਟ ਹੈ, ਜਿਸ ਦੀ ਅਨੁਮਾਨਿਤ ਲਾਗਤ 1,878 ਕਰੋੜ ਰੁਪਏ ਹੈ।
ਜ਼ੀਰਕਪੁਰ-ਪਰਵਾਣੂ ਗ੍ਰੀਨਫੀਲਡ ਕਾਰੀਡੋਰ ਦਾ ਨੀਂਹ ਪੱਥਰ ਰੱਖਣਗੇ। ਇਹ 10.30 ਕਿਲੋਮੀਟਰ ਲੰਬਾ ਕਾਰੀਡੋਰ ਹੈ, ਜਿਸ 'ਤੇ 1,464 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਰੇਲਵੇ ਸਟੇਸ਼ਨਾਂ ਦੇ ਪੁਨਰ-ਵਿਕਸਿਤ ਸਰੂਪ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਪੁਨਰ-ਵਿਕਸਿਤ ਸਰੂਪ ਦਾ ਉਦਘਾਟਨ ਕਰਨਗੇ। ਸਟੇਸ਼ਨ 'ਤੇ ਯਾਤਰੀਆਂ ਲਈ ਆਧੁਨਿਕ ਸਹੂਲਤਾਂ, ਲਿਫਟ-ਐਸਕੇਲੇਟਰ, ਅਤਿ-ਆਧੁਨਿਕ ਵੇਟਿੰਗ ਰੂਮ, ਉੱਨਤ ਪਲੇਟਫਾਰਮ ਅਤੇ ਬਿਹਤਰ ਪਾਰਕਿੰਗ ਵਿਵਸਥਾ ਵਿਕਸਿਤ ਕੀਤੀ ਗਈ ਹੈ।
ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਪੰਜਾਬ ਦੇ ਤਿੰਨ ਹੋਰ ਪੁਨਰ-ਵਿਕਸਿਤ ਰੇਲਵੇ ਸਟੇਸ਼ਨਾਂ ਦਾ ਪ੍ਰਧਾਨ ਮੰਤਰੀ ਵਰਚੁਅਲ ਉਦਘਾਟਨ ਕਰਨਗੇ, ਜਿਨ੍ਹਾਂ 'ਚ ਸ਼ਾਮਲ ਹਨ:-
ਐਸ.ਏ.ਐਸ. ਨਗਰ (ਮੋਹਾਲੀ) ਰੇਲਵੇ ਸਟੇਸ਼ਨ
ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਨਾਲ ਹੀ, ਪ੍ਰਧਾਨ ਮੰਤਰੀ ਭਾਰਤ ਦੀ ਦੂਜੀ ਸਲੀਪਰ ਟ੍ਰੇਨ ਸੰਤ ਰਵਿਦਾਸ ਐਕਸਪ੍ਰੈਸ (ਸਲੀਪਰ ਵੰਦੇ ਭਾਰਤ) ਨੂੰ ਹਰੀ ਝੰਡੀ ਦਿਖਾਉਣਗੇ। ਇਹ ਟ੍ਰੇਨ ਛੇਹਰਟਾ (ਅੰਮ੍ਰਿਤਸਰ) ਤੋਂ ਵਾਰਾਣਸੀ ਵਿਚਕਾਰ ਚੱਲੇਗੀ ਅਤੇ ਅੰਮ੍ਰਿਤਸਰ, ਜਲੰਧਰ ਸਿਟੀ, ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ, ਸੁਲਤਾਨਪੁਰ, ਜੌਨਪੁਰ ਸਿਟੀ ਹੁੰਦੇ ਹੋਏ ਵਾਰਾਣਸੀ ਪਹੁੰਚੇਗੀ। ਇਸ ਟ੍ਰੇਨ ਨਾਲ ਪੰਜਾਬ ਅਤੇ ਵਾਰਾਣਸੀ ਵਿਚਕਾਰ ਧਾਰਮਿਕ ਅਤੇ ਸੱਭਿਆਚਾਰਕ ਸੰਪਰਕ ਮਜ਼ਬੂਤ ਹੋਵੇਗਾ, ਨਾਲ ਹੀ ਉੱਤਰ ਭਾਰਤ 'ਚ ਰਾਤ ਦੀ ਰੇਲ ਯਾਤਰਾ ਵਧੇਰੇ ਸੁਵਿਧਾਜਨਕ ਬਣੇਗੀ।
ਕੁਝ ਹੋਰ ਪ੍ਰੋਜੈਕਟ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕੁਝ ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਵੀ ਕਰਨਗੇ। ਇਹਨਾਂ 'ਚ ਸ਼ਾਮਲ ਹਨ:
39.50 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਇੰਜੀਨੀਅਰਿੰਗ ਕਾਲਜ 'ਚ ਬਣੇ ਕੁਰੂਕਸ਼ੇਤਰ ਬੁਆਏਜ਼ ਹੋਸਟਲ ਅਤੇ ਮੈੱਸ ਦਾ ਉਦਘਾਟਨ।
16.60 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਕਾਲਜ ਸੈਕਟਰ-46 ਦੇ ਹੋਸਟਲ ਬਲਾਕ ਦਾ ਉਦਘਾਟਨ।
65 ਕਰੋੜ ਰੁਪਏ ਦੀ ਲਾਗਤ ਨਾਲ ਧਨਾਸ 'ਚ ਬਣੇ 240 ਪੁਲਿਸ ਕੁਆਰਟਰਾਂ ਦਾ ਉਦਘਾਟਨ।
26 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਇੰਜੀਨੀਅਰਿੰਗ ਕਾਲਜ 'ਚ ਬਣਨ ਵਾਲੇ ਰਿਸਰਚ ਸਕਾਲਰਜ਼ ਹੋਸਟਲ ਦਾ ਨੀਂਹ ਪੱਥਰ।