
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਘਟਨਾ ਬੁੱਧਵਾਰ ਦੁਪਹਿਰ ਕਰੀਬ 12 ਵਜੇ ਦੀ ਹੈ। ਮੁਲਜ਼ਮ ਰਾਜਿੰਦਰ ਕੌਰ ਦੇ ਬੁਟੀਕ ਵਿੱਚ ਦਾਖ਼ਲ ਹੋਇਆ ਅਤੇ ਧਾਰਦਾਰ ਹਥਿਆਰ ਨਾਲ ਉਸ ਦਾ ਗਲਾ ਵੱਢ ਦਿੱਤਾ। ਸੂਤਰਾਂ ਅਨੁਸਾਰ, ਮ੍ਰਿਤਕਾ ਕਰੀਬ 15 ਦਿਨ ਪਹਿਲਾਂ ਹੀ ਬੁਟੀਕ ਦੇ ਨੇੜੇ ਇੱਕ ਘਰ ਵਿੱਚ ਕਿਰਾਏ ’ਤੇ ਰਹਿਣ ਲਈ ਆਈ ਸੀ।

ਪੰਜਾਬੀ ਜਾਗਰਣ ਬਿੳੂਰੋ, ਪੰਚਕੂਲਾ : ਪਿੰਜੌਰ ਦੇ ਅਬਦੁੱਲਾਪੁਰ ਵਿੱਚ ਬੁਟੀਕ ਚਲਾਉਣ ਵਾਲੀ ਰਾਜਿੰਦਰ ਕੌਰ ਨੇ ਆਪਣੀ ਮੌਤ ਤੋਂ ਪਹਿਲਾਂ ਡਾਇਰੀ ਵਿੱਚ ਉਸ ਵਿਅਕਤੀ ਦਾ ਨਾਮ ਲਿਖਿਆ, ਜਿਸ ’ਤੇ ਉਸ ਨੂੰ ਮਾਰਨ ਦਾ ਸ਼ੱਕ ਸੀ। ਔਰਤ ਨੇ ਇੱਕ ਸਫ਼ੇ ’ਤੇ ਲਿਖਿਆ ਕਿ “ਮੈਨੂੰ ਮਾਰਨ ਵਾਲਾ ਮੇਰਾ ਪਤੀ ਹੈ, ਪਲੀਜ਼ ਹੈਲਪ। ਸੱਸ ਹੈ ਅਤੇ ਮੇਰੀਆਂ ਨਨਾਣਾਂ ਪ੍ਰੀਤੀ ਤੇ ਨੀਤੂ ਹਨ। ਮੇਰਾ ਦਿਓਰ …”। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਇੱਕ ਵਿਅਕਤੀ ਵਾਰਦਾਤ ਵਾਲੀ ਥਾਂ ’ਤੇ ਨਜ਼ਰ ਆ ਰਿਹਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮਹਿਲਾ ਦਾ ਕਤਲ ਉਸ ਦੇ ਪਤੀ ਨੇ ਹੀ ਕੀਤਾ ਹੈ।
ਘਟਨਾ ਬੁੱਧਵਾਰ ਦੁਪਹਿਰ ਕਰੀਬ 12 ਵਜੇ ਦੀ ਹੈ। ਮੁਲਜ਼ਮ ਰਾਜਿੰਦਰ ਕੌਰ ਦੇ ਬੁਟੀਕ ਵਿੱਚ ਦਾਖ਼ਲ ਹੋਇਆ ਅਤੇ ਧਾਰਦਾਰ ਹਥਿਆਰ ਨਾਲ ਉਸ ਦਾ ਗਲਾ ਵੱਢ ਦਿੱਤਾ। ਸੂਤਰਾਂ ਅਨੁਸਾਰ, ਮ੍ਰਿਤਕਾ ਕਰੀਬ 15 ਦਿਨ ਪਹਿਲਾਂ ਹੀ ਬੁਟੀਕ ਦੇ ਨੇੜੇ ਇੱਕ ਘਰ ਵਿੱਚ ਕਿਰਾਏ ’ਤੇ ਰਹਿਣ ਲਈ ਆਈ ਸੀ। ਰਾਜਿੰਦਰ ਕੌਰ ਦਾ ਕਿਸੇ ਗੱਲ ਨੂੰ ਲੈ ਕੇ ਆਪਣੇ ਪਤੀ ਨਾਲ ਵਿਵਾਦ ਚੱਲ ਰਿਹਾ ਸੀ। ਉਸ ਦੀਆਂ ਦੋਵੇਂ ਧੀਆਂ ਉਸ ਦੇ ਨਾਲ ਰਹਿੰਦੀਆਂ ਸਨ, ਜਦਕਿ ਪੁੱਤਰ ਆਪਣੇ ਪਿਤਾ ਨਾਲ ਰਹਿੰਦਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਰਿਤੂ ਦੀਆਂ ਦੋਵੇਂ ਧੀਆਂ ਦੌੜਦੀਆਂ ਹੋਈਆਂ ਉਸ ਦੇ ਬੁਟੀਕ ’ਤੇ ਪਹੁੰਚ ਗਈਆਂ।
ਪੁਲਿਸ ਨੇ ਸ਼ੁਰੂ ਕੀਤੀ ਕਾਰਵਾਈ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਜੌਰ ਥਾਣਾ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰਨ ਦੇ ਨਾਲ-ਨਾਲ ਕਤਲ ਦੇ ਕਾਰਨਾਂ ਅਤੇ ਮੁਲਜ਼ਮ ਦੀ ਪਛਾਣ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਫਿਲਹਾਲ ਪੁਲਿਸ ਦੀ ਜਾਂਚ ਜਾਰੀ ਹੈ। ਕਤਲ ਕਿਸ ਨੇ ਕੀਤਾ ਅਤੇ ਇਸ ਦੇ ਪਿੱਛੇ ਕੀ ਕਾਰਨ ਸੀ, ਇਸ ਦਾ ਖੁਲਾਸਾ ਪੁਲਿਸ ਜਾਂਚ ਤੋਂ ਬਾਅਦ ਹੀ ਹੋਵੇਗਾ। ਥਾਣਾ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੂੰ ਕੁਝ ਅਹਿਮ ਸੁਰਾਗ ਮਿਲੇ ਹਨ। ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮ੍ਰਿਤਕਾ ਦੇ ਪਤੀ ਦਾ ਨਾਮ ਸ਼ਿਆਮ ਹੈ ਅਤੇ ਉਹ ਕਾਲਕਾ ਦਾ ਰਹਿਣ ਵਾਲਾ ਹੈ। ਰਾਜਿੰਦਰ ਕੌਰ ਅਤੇ ਸ਼ਿਆਮ ਦਾ ਕਰੀਬ 9-10 ਸਾਲ ਪਹਿਲਾਂ ਵਿਆਹ ਹੋਇਆ ਸੀ।
ਬਾਈਕ ’ਤੇ ਮਹਿਲਾ ਨੂੰ ਪਹੁੰਚਾਇਆ ਹਸਪਤਾਲ
ਵਾਰਦਾਤ ਤੋਂ ਬਾਅਦ ਕਾਰਪੈਂਟਰ ਰਾਜੂ ਨੇ ਰਿਤੂ ਨੂੰ ਖੂਨ ਨਾਲ ਲਥਪਥ ਹਾਲਤ ਵਿੱਚ ਹਸਪਤਾਲ ਪਹੁੰਚਾਇਆ। ਰਾਜੂ ਨੇ ਦੱਸਿਆ ਕਿ ਉਹ ਅਗਰਵਾਲ ਫਰਨੀਚਰ ਵਿੱਚ ਕੰਮ ਕਰਦਾ ਹੈ। ਇੱਕ ਮਹਿਲਾ ਘਰ ਤੋਂ ਝਾੜੂ-ਪੋਚਾ ਕਰਕੇ ਬਾਹਰ ਨਿਕਲੀ ਸੀ। ਉਹ ਉਸ ਦੀ ਦੁਕਾਨ ’ਤੇ ਆਈ ਅਤੇ ਕਿਹਾ, “ਭਰਾ ਜੀ, ਉੱਥੇ ਇੱਕ ਮੈਡਮ ਜ਼ਮੀਨ ’ਤੇ ਖੂਨ ਨਾਲ ਲਥਪਥ ਪਈ ਹੈ, ਜਾ ਕੇ ਵੇਖੋ।”
ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਉੱਥੇ ਤਿੰਨ-ਚਾਰ ਲੋਕ ਖੜ੍ਹੇ ਸਨ। ਲੋਕਾਂ ਨੇ ਕਿਹਾ ਕਿ ਮਹਿਲਾ ਨੂੰ ਜਲਦੀ ਹਸਪਤਾਲ ਲੈ ਕੇ ਜਾਓ। ਇਸੇ ਦੌਰਾਨ ਇੱਕ ਨੌਜਵਾਨ ਬਾਈਕ ’ਤੇ ਉੱਥੋਂ ਲੰਘ ਰਿਹਾ ਸੀ। ਉਸ ਨੂੰ ਰੋਕ ਕੇ ਖੂਨ ਨਾਲ ਲਥਪਥ ਮਹਿਲਾ ਨੂੰ ਉਸ ਦੀ ਬਾਈਕ ’ਤੇ ਬਿਠਾ ਕੇ ਹਸਪਤਾਲ ਪਹੁੰਚਾਇਆ ਗਿਆ।
ਰਾਜੂ ਨੇ ਦੱਸਿਆ ਕਿ ਉਹ ਇਸ ਮਹਿਲਾ ਨੂੰ ਨਹੀਂ ਜਾਣਦਾ ਸੀ। ਉਸ ਕੋਲ ਇੱਕ ਡਾਇਰੀ ਸੀ, ਜੋ ਉਸ ਨੇ ਡਾਕਟਰ ਨੂੰ ਦੇ ਦਿੱਤੀ।
ਸੀਸੀਟੀਵੀ ਵਿੱਚ ਕੈਦ ਹੋਈ ਪੂਰੀ ਵਾਰਦਾਤ
ਸੀਸੀਟੀਵੀ ਫੁਟੇਜ ਅਨੁਸਾਰ, ਬੁੱਧਵਾਰ ਸਵੇਰੇ ਕਰੀਬ 11 ਵੱਜ ਕੇ 54 ਮਿੰਟ ’ਤੇ ਇੱਕ ਵਿਅਕਤੀ ਰਾਜਿੰਦਰ ਕੌਰ ਦੇ ਬੁਟੀਕ ਵਿੱਚ ਦਾਖ਼ਲ ਹੋਇਆ। ਕਰੀਬ 2 ਮਿੰਟ 22 ਸਕਿੰਟ ਬਾਅਦ ਉਹ ਬਾਹਰ ਨਿਕਲਿਆ ਅਤੇ ਬੁਟੀਕ ਦਾ ਸ਼ਟਰ ਬੰਦ ਕਰ ਦਿੱਤਾ।
ਇਸ ਤੋਂ ਬਾਅਦ 11 ਵਜ ਕੇ 59 ਮਿੰਟ ’ਤੇ ਮਹਿਲਾ ਤੜਫਦੀ ਹੋਈ ਦੁਕਾਨ ਦਾ ਸ਼ਟਰ ਚੁੱਕ ਕੇ ਬਾਹਰ ਨਿਕਲੀ ਅਤੇ ਮਦਦ ਲਈ ਗੁਹਾਰ ਲਗਾਈ। ਕੁਝ ਹੀ ਸਮੇਂ ਵਿੱਚ ਉੱਥੇ ਲੋਕ ਇਕੱਠੇ ਹੋ ਗਏ।
ਡਾਇਰੀ ਵਿੱਚ ਲਿਖੇ ਨਾਮ
ਜਾਣਕਾਰੀ ਅਨੁਸਾਰ, ਮ੍ਰਿਤਕਾ ਨੇ ਇਸ ਦੌਰਾਨ ਬੁਟੀਕ ਵਿੱਚ ਪਈ ਇੱਕ ਡਾਇਰੀ ਵਿੱਚ ਆਪਣੇ ਪਤੀ ਦਾ ਜ਼ਿਕਰ ਕਰਦਿਆਂ ਉਸ ਅਤੇ ਹੋਰ ਸਹੁਰੇ ਪਰਿਵਾਰ ਦੇ ਮੈਂਬਰਾਂ ’ਤੇ ਉਸ ਨੂੰ ਮਾਰਨ ਦਾ ਦੋਸ਼ ਲਗਾਇਆ। ਰੌਲ਼ਾ ਸੁਣ ਕੇ ਆਸ-ਪਾਸ ਦੇ ਲੋਕ ਅਤੇ ਇੱਕ ਮਹਿਲਾ ਉਸ ਦੀ ਮਦਦ ਲਈ ਪਹੁੰਚੇ।