ਚੰਡੀਗੜ੍ਹ ਮੋਰਚਾ: SKM ਨੇ ਬਿਨਾਂ ਸ਼ਰਤ ਦਿੱਤਾ ਸਮਰਥਨ, ਕੌਮੀ ਆਗੂ ਰਾਕੇਸ਼ ਟਿਕੈਤ ਵੀ ਅੱਜ ਧਰਨੇ ਨੂੰ ਕਰਨਗੇ ਸੰਬੋਧਨ
ਉਧਰ, ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦੇ ਭਲੇ ਲਈ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਨੇ ਵੀ ਚੰਡੀਗੜ੍ਹ ਮੋਰਚੇ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਕਿਸਾਨਾਂ ਦਾ ਇਹ ਧਰਨਾ ਅੰਦੋਲਨ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਪਰ ਹੁਣ ਅੰਨਦਾਤਾ ਦੇ ਇਸ ਫ਼ੈਸਲਾਕੁਨ ਸੰਘਰਸ਼ ਨੂੰ ਜ਼ਬਰਦਸਤ ਬਲ ਮਿਲਿਆ ਹੈ।
Publish Date: Sun, 06 Sep 2026 11:26 AM (IST)
Updated Date: Sun, 06 Sep 2026 11:29 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਪੰਜਾਬ ਦੇ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਬੈਨਰ ਥੱਲੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਸਰਹੱਦ ’ਤੇ ਲਾਇਆ ਪੱਕਾ ਮੋਰਚਾ ਐਤਵਾਰ ਨੂੰ ਛੇਵੇਂ ਦਿਨ ’ਚ ਦਾਖ਼ਲ ਹੋ ਗਿਆ।
ਉਧਰ, ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦੇ ਭਲੇ ਲਈ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਨੇ ਵੀ ਚੰਡੀਗੜ੍ਹ ਮੋਰਚੇ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਕਿਸਾਨਾਂ ਦਾ ਇਹ ਧਰਨਾ ਅੰਦੋਲਨ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਪਰ ਹੁਣ ਅੰਨਦਾਤਾ ਦੇ ਇਸ ਫ਼ੈਸਲਾਕੁਨ ਸੰਘਰਸ਼ ਨੂੰ ਜ਼ਬਰਦਸਤ ਬਲ ਮਿਲਿਆ ਹੈ।
ਇਸੇ ਦੌਰਾਨ ਕੌਮੀ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਚੰਡੀਗੜ੍ਹ ਮੋਰਚੇ ’ਚ ਪਹੁੰਚ ਕੇ ਕਿਸਾਨਾਂ ਦਾ ਹੌਸਲਾ ਵਧਾਉਣਗੇ। ਇਹ ਜਾਣਕਾਰੀ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਅਪਲੋਡ ਕਰਕੇ ਸਾਂਝੀ ਕੀਤੀ ਹੈ।
ਲੱਖੋਵਾਲ ਮੁਤਾਬਕ ਅੱਜ ਰਾਕੇਸ਼ ਟਿਕੈਤ ਮੁਹਾਲੀ ਧਰਨੇ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਜਾਂ ਭਲਕੇ ਸੋਮਵਾਰ ਕੋਈ ਵੱਡਾ ਐਲਾਨ ਕਰ ਸਕਦੇ ਹਨ।