ਸੀਜੀਸੀ ਯੂਨੀਵਰਸਿਟੀ ਨੇ ਸਿੱਖਿਆ ਤੇ ਉਦਯੋਗ ਦੇ ਸੁਮੇਲ ਲਈ ਰਚਿਆ ਨਵਾਂ ਇਤਿਹਾਸ ਸੀਜੀਸੀ ਯੂਨੀਵਰਸਿਟੀ ਨੇ ਸਿੱਖਿਆ ਤੇ ਉਦਯੋਗ ਦੇ ਸੁਮੇਲ ਲਈ ਰਚਿਆ ਨਵਾਂ ਇਤਿਹਾਸ
Publish Date: Wed, 23 Sep 2026 07:11 PM (IST)
Updated Date: Wed, 23 Sep 2026 07:15 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ਪਹਿਲੀ ਵਾਰ ਇੰਡਸਟਰੀ-ਇੰਟੀਗ੍ਰੇਟਿਡ ਬੋਰਡ ਐਗਜ਼ੈਕਟਿਵ ਲੀਡਰਸ਼ਿਪ ਡਾਇਲਾਗ 2026 ਕਰਵਾਇਆ ਗਿਆ। ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਅਤੇ ਐੱਮਡੀ ਅਰਸ਼ ਧਾਲੀਵਾਲ ਅਤੇ ਕਾਰਜਕਾਰੀ ਮੀਤ ਪ੍ਰਧਾਨ ਡਾ. ਸੁਸ਼ੀਲ ਪ੍ਰਸ਼ਾਰ ਵੀ ਮੌਜੂਦ ਸਨ। ਸਮਾਗਮ ’ਚ 50 ਤੋਂ ਵੱਧ ਪ੍ਰਮੁੱਖ ਉਦਯੋਗਿਕ ਨੁਮਾਇੰਦਿਆਂ ਅਤੇ ਯੂਨੀਵਰਸਿਟੀ ਲੀਡਰਸ਼ਿਪ ਨੇ ਸ਼ਮੂਲੀਅਤ ਕਰਦਿਆਂ ਬਦਲਦੇ ਟੈਲੇਂਟ ਲੈਂਡਸਕੇਪ, ਭਵਿੱਖ ਦੇ ਰੁਜ਼ਗਾਰ ਖੇਤਰ ਅਤੇ ਇੰਡਸਟਰੀ-ਅਕੈਡਮੀਆਂ ਵਿਚਕਾਰ ਹੋਰ ਮਜ਼ਬੂਤ ਸਹਿਯੋਗ ਦੀ ਲੋੜ ’ਤੇ ਵਿਚਾਰ-ਚਰਚਾ ਕੀਤੀ। ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਸੰਸਥਾਵਾਂ ਦੀ ਸ਼ਮੂਲੀਅਤ ਨੇ ਵਿਚਾਰ-ਵਟਾਂਦਰੇ ਨੂੰ ਹੋਰ ਵਿਸ਼ਾਲ ਬਣਾਇਆ। ਇਸ ’ਚ ਤਕਨਾਲੋਜੀ, ਕੰਸਲਟਿੰਗ, ਭਢਸ਼ੀ, ਆਟੋਮੋਟਿਵ, ਮੈਨੂਫੈਕਚਰਿੰਗ, ਐਨਾਲਿਟਿਕਸ, ਐਂਟਰਪ੍ਰਾਈਜ਼ ਸਲਿਊਸ਼ਨਜ਼, ਰਿਟੇਲ ਅਤੇ ਉੱਭਰਦੇ ਖੇਤਰਾਂ ਨਾਲ ਸਬੰਧਿਤ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਡਾਇਲਾਗ ਦੌਰਾਨ ਭਵਿੱਖ ਦੇ ਪੇਸ਼ੇਵਰਾਂ ਲਈ ਲੋੜੀਂਦੇ ਹੁਨਰਾਂ ਅਤੇ ਰੁਜ਼ਗਾਰ ਯੋਗਤਾ ਦੇ ਬਦਲਦੇ ਰੂਪ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ। ਚਰਚਾ ਦਾ ਇਕ ਮਹੱਤਵਪੂਰਨ ਕੇਂਦਰ ਇਹ ਸੀ ਕਿ ਯੂਨੀਵਰਸਿਟੀ ਦੇ ਕਰਿਕੁਲਮ ਨੂੰ ਮੌਜੂਦਾ ਉਦਯੋਗਿਕ ਲੋੜਾਂ ਨਾਲ ਲਗਾਤਾਰ ਜੋੜ ਕੇ ਰੱਖਿਆ ਜਾਵੇ। ਉਦਯੋਗਿਕ ਆਗੂਆਂ ਨੇ ਉੱਭਰ ਰਹੀਆਂ ਹੁਨਰ ਲੋੜਾਂ, ਮੌਜੂਦਾ ਅਤੇ ਭਵਿੱਖੀ ਸਮਰੱਥਾ ਦੀਆਂ ਕਮੀਆਂ, ਪ੍ਰੈਕਟੀਕਲ ਅਤੇ ਐਕਸਪੀਰੀਐਂਸ਼ਲ ਲਰਨਿੰਗ, ਨਵੀਆਂ ਤਕਨਾਲੋਜੀਆਂ ਅਤੇ ਨਿਯੋਗਦਾਤਾਵਾਂ ਦੀਆਂ ਬਦਲਦੀਆਂ ਉਮੀਦਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਦਯੋਗ ਡੈਲੀਗੇਟਾਂ ਨੇ ਭਵਿੱਖ ਦੇ ਵਰਕਫੋਰਸ ਟ੍ਰੈਂਡਜ਼ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੌਜੂਦਾ ਅਤੇ ਆਉਣ ਵਾਲੀਆਂ ਸਮਰੱਥਾ ਦੀਆਂ ਲੋੜਾਂ ਦੀ ਪਛਾਣ ਕੀਤੀ ਅਤੇ ਇੰਡਸਟਰੀ-ਇੰਟੀਗ੍ਰੇਟਿਡ ਬੋਰਡ ਲਈ ਤਰਜੀਹੀ ਖੇਤਰਾਂ ਅਤੇ ਕਾਰਜਯੋਗ ਕਦਮਾਂ ਦੀ ਸਿਫ਼ਾਰਸ਼ ਕੀਤੀ। ਸੀਜੀਸੀ ਯੂਨੀਵਰਸਿਟੀ ਦੇ ਐੱਮਡੀ ਅਰਸ਼ ਧਾਲੀਵਾਲ ਨੇ ਕਿਹਾ ਕਿ ਅਜੋਕੇ ਤੇਜ਼ੀ ਨਾਲ ਬਦਲਦੇ ਤਕਨੀਕੀ ਦੌਰ ’ਚ ਸਿੱਖਿਆ ਅਤੇ ਉਦਯੋਗ ਵਿਚਕਾਰ ਪਾੜੇ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਇੰਡਸਟਰੀ-ਇੰਟੀਗ੍ਰੇਟੇਡ ਬੋਰਡ ਦਾ ਇਹ ਡਾਇਲਾਗ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਨਹੀਂ, ਸਗੋਂ ਅਸਲ ਦੁਨੀਆ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਹਾਰਕ ਹੁਨਰ ਦੇਣ ਲਈ ਵਚਨਬੱਧ ਹਾਂ। ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇੰਡਸਟਰੀ-ਇੰਟੀਗ੍ਰੇਟਿਡ ਬੋਰਡ ਐਗਜ਼ੈਕਟਿਵ ਲੀਡਰਸ਼ਿਪ ਡਾਇਲਾਗ 2026 ਇਕ ਲਗਾਤਾਰ ਚੱਲਣ ਵਾਲੀ ਗੱਲਬਾਤ ਦੀ ਸ਼ੁਰੂਆਤ ਹੈ, ਜਿਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਕਾਦਮਿਕ ਤਰਜੀਹਾਂ ਭਵਿੱਖ ਦੀ ਦੁਨੀਆ-ਏ-ਰੁਜ਼ਗਾਰ ਨੂੰ ਪਰਿਭਾਸ਼ਿਤ ਕਰਨ ਵਾਲੀਆਂ ਸੰਭਾਵਨਾਵਾਂ, ਲੋੜਾਂ ਅਤੇ ਤਬਦੀਲੀਆਂ ਨਾਲ ਲਗਾਤਾਰ ਜੁੜੀਆਂ ਰਹਿਣ।