ਚੋਣ ਕਮਿਸ਼ਨ ਨੇ ਪੰਜਾਬ ਦੇ ਅਧਿਕਾਰੀਆਂ ਨਾਲ ਕੀਤੀਆਂ ਵਿਚਾਰਾਂ ਚੋਣ ਕਮਿਸ਼ਨ ਨੇ ਕੀਤੀ ਪੰਜਾਬ ਦਾ ਅਧਿਕਾਰ ਇਹਨਾਂ ਨੇ ਮੀਟਿੰਗ
Publish Date: Tue, 27 Oct 2026 07:56 PM (IST)
Updated Date: Wed, 28 Oct 2026 04:08 AM (IST)
- ਵਫ਼ਦ ਨੇ ਐੱਫ.ਐੱਲ.ਸੀ. ਵਰਕਸ਼ਾਪ ਤੇ ਲਾਗੂਕਰਨ ਏਜੰਸੀਆਂ ਦੇ ਕੰਮਕਾਜ ਦੀ ਕੀਤੀ ਸਮੀਖਿਆ ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਚੋਣ ਕਮਿਸ਼ਨ ਦੇ ਸੀਨੀਅਰ ਡਿਪਟੀ ਚੋਣ ਕਮਿਸ਼ਨਰਾਂ, ਡਾਇਰੈਕਟਰ ਜਨਰਲਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਵਫ਼ਦ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਚੋਣ ਅਫ਼ਸਰ, ਸਟੇਟ ਪੁਲਿਸ ਨੋਡਲ ਅਫਸਰ ਤੇ ਵੱਖ-ਵੱਖ ਕੇਂਦਰੀ ਤੇ ਸੂਬਾਈ ਲਾਗੂਕਰਨ ਏਜੰਸੀਆਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ। ਇਸੇ ਦਿਨ ਫਸਟ ਲੈਵਲ ਚੈਕਿੰਗ (ਐੱਫਐੱਲਸੀ) ਵਰਕਸ਼ਾਪ ਵੀ ਕਰਵਾਈ ਗਈ, ਜਿਸ ਦਾ ਉਦੇਸ਼ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਈ.ਵੀ.ਐੱਮਜ਼ ਤੇ ਵੀ.ਵੀ.ਪੀ.ਏ.ਟੀਜ਼ ਦੀ ਫਸਟ ਲੈਵਲ ਚੈਕਿੰਗ ਨਾਲ ਸਬੰਧਤ ਤਕਨੀਕੀ ਤੇ ਪ੍ਰਸ਼ਾਸਕੀ ਅਮਲਾਂ ਬਾਰੇ ਸਿਖਲਾਈ ਵੀ ਦਿੱਤੀ ਗਈ । ਸੀਈਓ, ਪੰਜਾਬ ਨੇ ਦੱਸਿਆ ਕਿ ਜ਼ਿਲ੍ਹਿਆਂ ’ਚ 12 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਐੱਫ.ਐੱਲ.ਸੀ. ਦੀ ਮੁਕੰਮਲ ਪ੍ਰਕਿਰਿਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ ਦੀ ਸਖ਼ਤ ਨਿਗਰਾਨੀ ਹੇਠ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾਵੇਗੀ। ਇਸ ਦੌਰਾਨ ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੀਈਐੱਲ) ਦੇ ਮਾਹਰ ਇੰਜੀਨੀਅਰਾਂ ਵੱਲੋਂ ਅਮਲੀ ਸਿਖਲਾਈ ਵੀ ਦਿੱਤੀ ਗਈ, ਜਿਸ ਤੋਂ ਬਾਅਦ ਇਕ ਮੁਲਾਂਕਣ ਤੇ ਸ਼ੰਕਿਆਂ ਨੂੰ ਦੂਰ ਕਰਨ ਸਬੰਧੀ ਸੈਸ਼ਨ ਵੀ ਕਰਵਾਇਆ ਗਿਆ। ਵਰਕਸ਼ਾਪ ਵਿਚ ਜ਼ਿਲ੍ਹਾ ਚੋਣ ਅਫ਼ਸਰਾਂ, ਵਧੀਕ ਜ਼ਿਲ੍ਹਾ ਚੋਣ ਅਫ਼ਸਰਾਂ, ਐਫ.ਐਲ.ਸੀ. ਦੇ ਨੋਡਲ ਅਫ਼ਸਰਾਂ, ਮਾਸਟਰ ਟ੍ਰੇਨਰਾਂ, ਬੀ.ਈ.ਐੱਲ. ਮਾਹਿਰਾਂ ਤੇ ਹੋਰ ਸਬੰਧਤ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ ਐਫ.ਐਲ.ਸੀ ਪ੍ਰਕਿਰਿਆ ਨੂੰ ਨਿਰਧਾਰਤ ਪ੍ਰੋਟੋਕੋਲ, ਪਾਰਦਰਸ਼ਤਾ ਅਤੇ ਪੂਰੀ ਸਾਵਧਾਨੀ ਨਾਲ ਨੇਪਰੇ ਚਾੜ੍ਹਨ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਐਫ.ਐਲ.ਸੀ. ਵਰਕਸ਼ਾਪ ਤੋਂ ਬਾਅਦ, ਤਿਆਰੀਆਂ ਦਾ ਜਾਇਜ਼ਾ ਲੈਣ ਲਈ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ ਗਈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੋਣਾਂ ਸਾਰੀਆਂ ਏਜੰਸੀਆਂ ਦੀ ਸ਼ਮੂਲੀਅਤ ਨਾਲ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣ।