ਨਾਜਾਇਜ਼ ਮਾਈਨਿੰਗ ਦੇ ਦੋਸ਼ ਤਹਿਤ ਤਿੰਨ ਖ਼ਿਲਾਫ਼ ਮਾਮਲਾ ਦਰਜ
ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਤਹਿਤ ਤਿੰਨ ਖ਼ਿਲਾਫ਼ ਮਾਮਲਾ ਦਰਜ
Publish Date: Wed, 25 Feb 2026 06:06 PM (IST)
Updated Date: Wed, 25 Feb 2026 06:10 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪਿੰਡ ਸੁੰਡਰਾ ਵਿਖੇ ਨਾਜਾਇਜ਼ ਮਾਈਨਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਤਹਿਤ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਸੁਰਿੰਦਰ ਸਿੰਘ ਅਨਸਾਰ 24 ਫਰਵਰੀ ਨੂੰ ਦੁਪਹਿਰ ਕਰੀਬ 01:30 ਵਜੇ ਪਿੰਡ ਸੁੰਡਰਾ ਵਿਖੇ ਨਾਜਾਇਜ਼ ਮਾਈਨਿੰਗ ਸਬੰਧੀ ਪਿੰਡ ਵਾਸੀ ਵਰਿੰਦਰ ਸਿੰਘ ਨਾਲ ਮੌਕਾ ਦੇਖਿਆ ਗਿਆ। ਇਸ ਮੌਕੇ ’ਤੇ ਇਕ ਜੇਸੀਬੀ ਮਸ਼ੀਨ ਅਤੇ ਇਕ ਟਰੈਕਟਰ ਟਰਾਲੀ ਪਿੰਡ ਦੀ ਪੰਚਾਇਤੀ ਪਹੀ ਤੋਂ ਮਿੱਟੀ ਚੁੱਕਦੇ ਪਾਏ ਗਏ। ਇਸ ਮੌਕੇ ’ਤੇ ਉਨ੍ਹਾਂ ਕੋਲ ਮਿੱਟੀ ਚੁੱਕਣ ਦੀ ਕੋਈ ਵੀ ਮਨਜ਼ੂਰੀ ਨਹੀਂ ਸੀ। ਜਦੋਂ ਜੇਸੀਬੀ ਚਾਲਕ ਨੂੰ ਮਸ਼ੀਨ ਨੂੰ ਥਾਣਾ ਲੈ ਕੇ ਜਾਣ ਲਈ ਕਿਹਾ ਗਿਆ ਤਾਂ ਉਹ ਜੇਸੀਬੀ ਮਸ਼ੀਨ ਲੈਕੇ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦਾ ਪਿੱਛਾ ਵੀ ਕੀਤਾ ਪਰੰਤੂ ਰਸਤਾ ਖ਼ਰਾਬ ਹੋਣ ਕਾਰਨ ਜੇਸੀਬੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਮੌਕੇ ਦਾ ਫ਼ਾਇਦਾ ਚੁੱਕਦੇ ਹੋਏ ਟਰੈਕਟਰ ਟਰਾਲੀ ਚਾਲਕ ਵੀ ਫ਼ਰਾਰ ਹੋ ਗਿਆ। ਮੁਬਾਰਕਪੁਰ ਪੁਲਿਸ ਨੇ ਅੰਕਿਤ ਬਾਂਸਲ ਜੇਈ-ਕਮ-ਮਾਈਨਿੰਗ ਇੰਸਪੈਕਟਰ ਡੇਰਾਬੱਸੀ ਦੇ ਬਿਆਨ ’ਤੇ ਜੇਸੀਬੀ ਮਾਲਕ ਵਾਸੀ ਪਿੰਡ ਸੁੰਡਰਾ ਸਮੇਤ ਦੋ ਹੋਰ ਵਿਅਕਤੀਆਂ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰਕੇ ਫ਼ਰਾਰ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।