ਮੈਕਸਿਮ ਮੈਰੀ ਸਕੂਲ ’ਚ ਕਰੀਅਰ ਐਡਵਾਈਜਰੀ ਤੇ ਮੈਂਟਰਿੰਗ ਸੈਸ਼ਨ ਕਰਵਾਇਆ
ਮੈਕਸਿਮ ਮੈਰੀ ਸਕੂਲ ਵਿਖੇ ਕਰੀਅਰ ਐਡਵਾਈਜਰੀ ਅਤੇ ਮੈਂਟਰਿੰਗ ਸੈਸ਼ਨ ਦਾ ਆਯੋਜਨ
Publish Date: Sat, 24 Jan 2026 07:02 PM (IST)
Updated Date: Sun, 25 Jan 2026 04:16 AM (IST)
ਫੋਟੋ ਕੈਪਸ਼ਨ: ਮੈਕਸਿਮ ਮੈਰੀ ਸਕੂਲ ਵਿੱਚ ਆਯੋਜਿਤ ਕਰੀਅਰ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਸੁਨੀਤਾ ਹੁੱਡਾ, ਨਾਲ ਹਨ ਸਕੂਲ ਪ੍ਰਬੰਧਕ ਤੇ ਸਟਾਫ ਮੈਂਬਰ।
ਮਹਿਰਾ, ਪੰਜਾਬੀ ਜਾਗਰਣ, ਖਰੜ : ਮੈਕਸਿਮ ਮੈਰੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨੂੰ ਮੁੱਖ ਰੱਖਦਿਆਂ ਇਕ ਵਿਸ਼ੇਸ਼ 'ਕਰੀਅਰ ਐਡਵਾਈਜਰੀ ਤੇ ਮੈਂਟਰਿੰਗ ਸੈਸ਼ਨ' ਕਰਵਾਇਆ ਗਿਆ। ਇਸ ਸੈਸ਼ਨ ’ਚ 8ਵੀਂ ਤੋਂ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਪਹੁੰਚੇ ਡਾਕਟਰ ਸੁਨੀਤਾ ਹੁੱਡਾ, ਜਿਨ੍ਹਾਂ ਕੋਲ ਪਿਛਲੇ 10 ਸਾਲਾਂ ਦਾ ਲੰਬਾ ਅਨੁਭਵ ਹੈ, ਨੇ ਵਿਦਿਆਰਥੀਆਂ ਨੂੰ ਯੋਗ ਅਗਵਾਈ ਦਿੱਤੀ। ਉਨ੍ਹਾਂ ਨੇ ਵੱਖ-ਵੱਖ ਕਿੱਤਾਮੁਖੀ ਕੋਰਸਾਂ ਅਤੇ ਭਵਿੱਖ ਦੀਆਂ ਚੁਣੌਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਡਾਇਰੈਕਟਰ ਪਾਰਥ ਸਾਰਥੀ: ਉਨ੍ਹਾਂ ਕਿਹਾ ਕਿ ਅਜਿਹੇ ਸੈਸ਼ਨ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਹਨ। ਇਸ ਨਾਲ ਨਾ ਸਿਰਫ ਉਨ੍ਹਾਂ ਨੂੰ ਭਵਿੱਖ ਦੇ ਬਦਲ ਦੀ ਜਾਣਕਾਰੀ ਮਿਲਦੀ ਹੈ, ਸਗੋਂ ਉਨ੍ਹਾਂ ਦੇ ਆਤਮ-ਵਿਸ਼ਵਾਸ ਵਿੱਚ ਵੀ ਵੱਡਾ ਵਾਧਾ ਹੁੰਦਾ ਹੈ। ਪ੍ਰਿੰਸੀਪਲ ਪੂਜਾ ਖੋਸਲਾ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਦੌਰ ’ਚ ਕਰੀਅਰ ਸਿੱਖਿਆ ਸਿਰਫ ਰਵਾਇਤੀ ਵਿਕਲਪਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਇਹ ਹੁਨਰ ਭਰਪੂਰ ਹੋਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਹਰ ਖੇਤਰ ’ਚ ਕਾਮਯਾਬ ਹੋ ਸਕਣ। ਇਸ ਸੈਸ਼ਨ ਦੌਰਾਨ ਸਕੂਲ ਦਾ ਸਮੂਹ ਸਟਾਫ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।